ਸੂਰਜਕੁੰਡ ਮੇਲੇ 'ਚ ਝੂਲਾ ਡਿੱਗਿਆ, ਪੁਲਿਸ ਮੁਲਾਜ਼ਮ ਦੀ ਮੌਤ, 13 ਜ਼ਖ਼ਮੀ 

By : GAGANDEEP

Published : Feb 8, 2026, 7:00 am IST
Updated : Feb 8, 2026, 7:36 am IST
SHARE ARTICLE
Swing falls at Surajkund fair
Swing falls at Surajkund fair

ਇਸ ਤੋਂ ਪਹਿਲਾਂ ਹੀ ਮੇਲੇ 'ਚ ਇਕ ਗੇਟ ਡਿੱਗਣ ਦੀ ਘਟਨਾ 'ਚ ਇਕ ਬੱਚੇ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ ਸਨ

ਫਰੀਦਾਬਾਦ: ਸੂਰਜਕੁੰਡ ਮੇਲੇ ’ਚ ਝੂਲਾ ਡਿੱਗਣ ਦੀ ਘਟਨਾ ’ਚ ਇਕ ਡਿਊਟੀ ਉਤੇ ਤਾਇਨਾਤ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਹੀ ਮੇਲੇ ’ਚ ਇਕ ਗੇਟ ਡਿੱਗਣ ਦੀ ਘਟਨਾ ’ਚ ਇਕ ਬੱਚੇ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ ਸਨ।

ਸੂਚਨਾ ਮਿਲਦੇ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਯੂਸ਼ ਸਿਨਹਾ ਅਤੇ ਐਮ.ਡੀ. ਟੂਰਿਜ਼ਮ ਪਾਰਥ ਗੁਪਤਾ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਇਲਾਜ ਲਈ ਤੁਰਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਮੁਤਾਬਕ ਸ਼ਾਮ 6 ਵਜੇ ਦੇ ਕਰੀਬ ਝੂਲੇ ਉਤੇ ਸਵਾਰ ਕਰੀਬ 15 ਲੋਕ ਸਵਾਰ ਸਨ, ਜਦੋਂ ਇਹ ਅਚਾਨਕ ਡਿੱਗ ਗਿਆ।

ਜ਼ਖ਼ਮੀਆਂ ਦੀ ਮਦਦ ਲਈ ਤੁਰਤ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ। ਬਚਾਅ ਮੁਹਿੰਮ ਦੌਰਾਨ, ਇਕ ਸਟਾਲ ਆਪਰੇਟਰ ਰਾਘਵ ਨੂੰ ਵੀ ਝੂਲੇ ਦੀ ਗਰਿੱਲ ਨੇ ਟੱਕਰ ਮਾਰ ਦਿਤੀ ਗਈ, ਜਿਸ ਨਾਲ ਉਸ ਦੇ ਮੋਢੇ ਸੱਟ ਲੱਗ ਗਿਆ। ਇਸ ਤੋਂ ਪਹਿਲਾਂ ਸ਼ਾਮ ਕਰੀਬ 5 ਵਜੇ ਮੇਲੇ ਦੇ ਮੈਦਾਨ ਦਾ ਗੇਟ ਨੰਬਰ 2 ਅਚਾਨਕ ਢਹਿ ਗਿਆ ਸੀ।     (ਪੀਟੀਆਈ)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement