ਦੋਸਤ ਨੂੰ ਬਚਾਉਂਦੇ ਸਮੇਂ ਝੀਲ ਵਿਚ ਡੁੱਬਿਆ, 3 ਸਾਲ ਪਹਿਲਾਂ ਡੰਕੀ ਰੂਟ ਰਾਹੀਂ ਗਿਆ ਸੀ ਵਿਦੇਸ਼
ਹਰਿਆਣਾ ਦੇ ਕਰਨਾਲ ਦੇ ਇੱਕ ਨੌਜਵਾਨ ਦੀ ਅਮਰੀਕਾ ਦੀ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਝੀਲ 'ਤੇ ਗਿਆ ਸੀ, ਅਤੇ ਉਸ ਦਾ ਇੱਕ ਸਾਥੀ ਡੁੱਬਣ ਲੱਗ ਪਿਆ। ਉਸ ਨੇ ਤੁਰੰਤ ਆਪਣੇ ਦੋਸਤ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਆਪਣੇ ਦੋਸਤ ਦੀ ਤਾਂ ਉਸ ਨੇ ਜਾਨ ਬਚਾ ਲਈ ਪਰ ਖੁਦ ਪਾਣੀ ਵਿਚ ਡੁੱਬ ਗਿਆ।
ਮ੍ਰਿਤਕ ਨੌਜਵਾਨ ਦੀ ਪਛਾਣ ਕਰਨਾਲ ਦੀ ਵਿਕਾਸ ਕਲੋਨੀ ਦੇ ਰਹਿਣ ਵਾਲੇ ਪ੍ਰਗਟ ਸਿੰਘ ਦੇ ਪੁੱਤਰ ਅਰਸ਼ਦੀਪ ਵਜੋਂ ਹੋਈ ਹੈ। ਪਰਿਵਾਰ ਅਨੁਸਾਰ, ਉਹ 2023 ਵਿੱਚ 'ਡੰਕੀ ਰੂਟ' ਰਾਹੀਂ ਅਮਰੀਕਾ ਗਿਆ ਸੀ। ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਲਗਭਗ 45 ਲੱਖ ਰੁਪਏ ਖਰਚ ਕੀਤੇ ਸਨ, ਅਤੇ ਇਸ ਖਰਚੇ ਨੂੰ ਪੂਰਾ ਕਰਨ ਲਈ ਕਰਜ਼ਾ ਵੀ ਲਿਆ ਸੀ।
ਅਰਸ਼ਦੀਪ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿੱਚ ਆਪਣੇ ਭੂਆ ਫੁੱਫੜ ਕੋਲ ਰਹਿ ਰਿਹਾ ਸੀ ਅਤੇ ਆਪਣੇ ਉਨ੍ਹਾਂ ਦੇ ਲੜਕੇ ਹੈਰੀ ਦੇ ਨਾਲ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਘਟਨਾ ਨਾਲ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਦੋ ਸਾਲ ਪਹਿਲਾਂ ਮ੍ਰਿਤਕ ਦੇ ਪਿਤਾ ਪ੍ਰਗਟ ਸਿੰਘ ਦਾ ਵੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਹੁਣ ਪਰਿਵਾਰ ਵਿੱਚ ਮਾਂ ਮਨਪ੍ਰੀਤ ਕੌਰ ਅਤੇ ਇੱਕ ਵੱਡੀ ਭੈਣ ਸ਼ਾਮਲ ਰਹਿ ਗਈ ਹੈ।
ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਰਸ਼ਦੀਪ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਵਿੱਚ ਸਹਾਇਤਾ ਕੀਤੀ ਜਾਵੇ।
