ਖ਼ਬਰਾਂ |

ਤਾਜ਼ਾ |

ਵੋਟ ਚੋਰ ਸਰਕਾਰ ਦਾ ਨਵਾਂ ਕਾਰਨਾਮਾ : ਪੰਚਕੂਲਾ ਨਗਰ ਨਿਗਮ ’ਚ 8543 ਵੋਟਰਾਂ ਦੇ ਨਾਂ ਵੋਟਰ ਸੂਚੀ ’ਚ ਦੋ ਵਾਰ ਦਰਜ
Published : May 6, 2026, 6:30 pm IST
Updated : May 6, 2026, 6:30 pm IST
SHARE ARTICLE
New feat of vote-thief government: Names of 8543 voters in Panchkula Municipal Corporation entered twice in the voter list
New feat of vote-thief government: Names of 8543 voters in Panchkula Municipal Corporation entered twice in the voter list

ਹਰਿਆਣਾ ਕਾਂਗਰਸ ਦੇ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਭਾਜਪਾ ’ਤੇ ਵੋਟਰ ਚੋਰੀ ਦਾ ਲਗਾਇਆ ਇਲਜ਼ਾਮ

ਚੰਡੀਗੜ੍ਹ : ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਵਿਚ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਾਓ ਨਰਿੰਦਰ ਸਿੰਘ ਅਤੇ ਰਾਜ ਸਭਾ ਸੰਸਦ ਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।ਆਪਣੇ ਸੰਬੋਧਨ ਵਿਚ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਵੋਟ ਚੋਰੀ ਵਾਲੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ । ਪਹਿਲਾਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਵੋਟ ਚੋਰੀ ਕੀਤੀ ਗਈ ਅਤੇ ਹੁਣ ਪੰਚਕੂਲਾ ਨਗਰ ਨਿਗਮ ਚੋਣਾਂ ਵਿਚ ਵੀ ਇਹੀ ਘਿਨੌਣੀ ਖੇਡ ਦੁਹਰਾਉਣ ਲਈ ਤਿਆਰ ਹੈ । ਸੱਤਾ ਦੀ ਇਸ ਅੰਨ੍ਹੀ ਭੁੱਖ ਦਾ ਕੋਈ ਅੰਤ ਨਹੀਂ, ਇਸਦੀ ਕੋਈ ਹੱਦ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਆਗੂ ਰਾਹੁਲ ਗਾਂਧੀ ਨੇ ਵੀ ਦਿੱਲੀ ਵਿਚ ਮੀਡੀਆ ਦੇ ਸਾਹਮਣੇ ਪ੍ਰੈੱਸ ਕਾਨਫਰੰਸ ਰਾਹੀਂ ਭਾਜਪਾ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਹੋ ਰਹੀ ਵੋਟ ਚੋਰੀ ਦਾ ਮੁੱਦਾ ਉਠਾਇਆ ਸੀ । ਹਰਿਆਣਾ ਕਾਂਗਰਸ ਨੇ ਲਗਭਗ ਇੱਕ ਮਹੀਨੇ ਵਿਚ ਪੰਚਕੂਲਾ ਨਗਰ ਨਿਗਮ ਦੀਆਂ ਵੋਟਰ ਸੂਚੀਆਂ ਦਾ ਅਧਿਐਨ ਕੀਤਾ ਤਾਂ ਇਹ ਧਾਂਦਲੀ ਸਾਹਮਣੇ ਆਈ।

 ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਸ ਤਰ੍ਹਾਂ ਦੀਆਂ ਗੜਬੜੀਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਪੰਚਕੂਲਾ ਹਰਿਆਣਾ ਦਾ ਦਿਲ ਹੈ, ਇਹ ਸ਼ਹਿਰ ਸੂਬੇ ਦੀ ਪਛਾਣ ਅਤੇ ਰਾਜ ਦੀ ਆਨ ਹੈ। ਪਰ ਭਾਜਪਾ ਨੇ ਆਪਣੇ 12 ਸਾਲ ਦੇ ਕੁਸ਼ਾਸਨ ਵਿਚ ਇਸ ਗੌਰਵਸ਼ਾਲੀ ਸ਼ਹਿਰ ਨੂੰ ਬੇਬਸੀ ਅਤੇ ਬਦਹਾਲੀ ਦੀ ਕਗਾਰ ਉੱਤੇ ਲਿਆ ਖੜ੍ਹਾ ਕੀਤਾ ਹੈ। ਭਾਜਪਾ ਦੀ "ਟ੍ਰਿਪਲ ਇੰਜਣ ਸਰਕਾਰ" ਅਸਲ ਵਿਚ “ਟ੍ਰਿਪਲ ਭ੍ਰਿਸ਼ਟਾਚਾਰ” ਦੀ ਪਛਾਣ ਬਣ ਗਈ ਹੈ । ਪੰਚਕੂਲਾ ਦੀ ਜਨਤਾ ਇਸ ਸਰਕਾਰ ਨੂੰ ਚਲਦੀ ਕਰਨ ਲਈ ਕਮਰਕੱਸ ਚੁੱਕੀ ਹੈ । ਉਥੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਨਤਾ ਹੁਣ ਉਨ੍ਹਾਂ ਦੇ ਕਾਲੇ ਕਰਨਾਮਿਆਂ ਨੂੰ ਜਾਣ ਚੁੱਕੀ ਹੈ ਅਤੇ ਉਨ੍ਹਾਂ ਵਿਰੋਧ ਵਿਚ ਆ ਚੁੱਕੀ ਹੈ। ਇਸ ਲਈ ਇੱਕ ਵਾਰ ਫਿਰ ਉਹ ਆਪਣੇ ਪੁਰਾਣੇ ਹਥਕੰਡਿਆਂ ਉੱਤੇ ਉਤਰ ਆਈ ਹੈ  ਇੱਕ ਵਾਰ ਫਿਰ ਵੋਟ ਚੋਰੀ । ਇਹ ਅਸੀਂ ਨਹੀਂ ਕਹਿ ਰਹੇ, ਇਹ ਮੁੱਖ ਚੋਣ ਅਧਿਕਾਰੀ, ਹਰਿਆਣਾ ਦਾ ਆਪਣਾ ਡਾਟਾ ਹੈ । ਵੋਟਰ ਲਿਸਟ ਦੇ ਅਧਿਐਨ ਤੋਂ ਸਾਫ਼ ਤੌਰ ਉੱਤੇ ਸਾਹਮਣੇ ਆਇਆ ਹੈ ਕਿ ਪੰਚਕੂਲਾ ਨਗਰ ਨਿਗਮ ਵਿਚ 8,543 ਵੋਟਰਾਂ ਦੇ ਨਾਮ ਵੋਟਰ ਸੂਚੀ ਵਿਚ ਦੋ-ਦੋ ਵਾਰ ਦਰਜ ਹਨ, ਯਾਨੀ ਕੁੱਲ 17,086 ਡੁਪਲੀਕੇਟ ਐਂਟਰੀਆਂ ਹਨ । ਨਗਰ ਨਿਗਮ ਦੇ 20 ਵਾਰਡਾਂ ਦੀਆਂ ਵੋਟਰ ਸੂਚੀਆਂ ਦਾ ਵਾਰਡ ਵਾਰ ਸੁਤੰਤਰ ਕ੍ਰਾਸ-ਵੈਰੀਫਿਕੇਸ਼ਨ ਕਰਨ ਉੱਤੇ ਇਹ ਸਨਸਨੀਖੇਜ ਅਤੇ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ । ਪੰਚਕੂਲਾ ਨਗਰ ਨਿਗਮ ਦੇ ਕੁੱਲ ਵੋਟਰ ਲਗਭਗ 2.8 ਲੱਖ ਹਨ ਅਤੇ ਇਸ ਡੁਪਲੀਕੇਸ਼ਨ ਦਾ ਵਾਸਤਵਿਕ ਦਾਇਰਾ 17,086 ਤੋਂ ਵੀ ਵੱਧ ਹੋਣ ਦੀ ਪੂਰੀ ਗੁੰਜਾਇਸ਼ ਹੈ, ਕਿਉਂਕਿ ਇਹ ਜਾਂਚ ਸੀਮਤ ਸਮੇਂ ਅਤੇ ਸੀਮਤ ਸਾਧਨਾਂ ਵਿਚ ਨਾਗਰਿਕਾਂ ਨੇ ਖੁਦ ਕੀਤੀ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਲੇ ਕਰਨਾਮਿਆਂ ਨੂੰ ਲੈ ਕੇ ਸਟੇਟ ਇਲੈਕਸ਼ਨ ਕਮਿਸ਼ਨ ਅਤੇ ਰਿਟਰਨਿੰਗ ਅਧਿਕਾਰੀ ਨਾਲ ਮੁਲਾਕਾਤ ਕਰਕੇ ਬਾਕਾਇਦਾ ਇੱਕ ਯਾਦਪੱਤਰ ਦਿੱਤਾ ਗਿਆ ਅਤੇ 17,086 ਡੁਪਲੀਕੇਟ ਵੋਟਾਂ ਦੀ ਲਿਸਟ ਵੀ ਸੌਂਪੀ ਗਈ । ਇਹ ਯਾਦਪੱਤਰ Annexure A1 ਨਾਲ ਜੁੜਿਆ ਹੈ ਅਤੇ 8,543 ਡੁਪਲੀਕੇਟ ਵੋਟਾਂ ਦੀ ਲਿਸਟ Annexure A2 ਨਾਲ ਜੁੜੀ ਹੈ । 17,086 ਡੁਪਲੀਕੇਟ ਐਂਟਰੀਆਂ ਕੋਈ ਦੁਰਘਟਨਾ ਨਹੀਂ ਹੋ ਸਕਦੀਆਂ। ਉਨ੍ਹਾਂ ਦੱਸਿਆ ਕਿ ਯਾਦਪੱਤਰ ਦਿੰਦੇ ਸਮੇਂ ਸਥਾਨਕ ਵਿਧਾਇਕ ਚੰਦਰ ਮੋਹਨ ਵੀ ਉਨ੍ਹਾਂ ਨਾਲ ਮੌਜੂਦ ਸਨ । ਸੁਰਜੇਵਾਲਾ ਨੇ ਇਲਜ਼ਾਮ ਲਗਾਇਆ ਕਿ ਇਸ ਪੈਮਾਨੇ ਦੀ ਧਾਂਦਲੀ ਵਾਲੀ ਵੋਟਰ ਸੂਚੀ ਤਿਆਰ ਕਰਨ, ਸੋਧਣ ਅਤੇ ਅੰਤਿਮ ਰੂਪ ਦੇਣ ਵਾਲੇ ਅਧਿਕਾਰੀਆਂ ਅਤੇ ਭਾਜਪਾ ਸਰਕਾਰ ਦੀ ਸਰਗਰਮ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ । ਉਨ੍ਹਾਂ ਕਿਹਾ ਕਿ ਇਹ ਇੱਕਲੀ ਘਟਨਾ ਨਹੀਂ ਹੈ ।  ਇਹ ਉਸ ਸੜੀ ਹੋਈ ਵਿਵਸਥਾ ਦਾ ਇੱਕ ਹੋਰ ਅਧਿਆਏ ਹੈ ਜਿਸ ਨੂੰ ਭਾਜਪਾ ਨੇ ਪੂਰੇ ਦੇਸ਼ ਵਿਚ ਸਥਾਪਿਤ ਕੀਤਾ ਹੈ ।10 ਮਈ 2026 ਨੂੰ ਹੋਣ ਵਾਲੀ ਸੰਪੂਰਨ ਮਤਦਾਨ ਪ੍ਰਕਿਰਿਆ ਉਸ ਮਤਦਾਤਾ ਸੂਚੀ ਉੱਤੇ ਆਧਾਰਿਤ ਹੈ ਜਿਸ ਵਿਚ 17,086 ਡੁਪਲੀਕੇਟ ਐਂਟਰੀਆਂ ਮੌਜੂਦ ਹਨ ਅਤੇ ਸੰਭਵ ਤੌਰ ਉੱਤੇ ਹਜ਼ਾਰਾਂ ਹੋਰ ਵੀ । ਇਹ ਪੂਰੀ ਪ੍ਰਕਿਰਿਆ ਸ਼ੱਕ ਦੇ ਘੇਰੇ ਵਿਚ ਹੈ । ਉਨ੍ਹਾਂ ਕਿਹਾ ਕਿ ਸੰਪੂਰਨ ਵੋਟਰ ਸੂਚੀ ਨੂੰ ਤੁਰੰਤ ਸਾਫ਼ ਅਤੇ ਸ਼ੁੱਧ ਕੀਤਾ ਜਾਵੇ। ਸਾਰੀਆਂ ਡੁਪਲੀਕੇਟ ਐਂਟਰੀਆਂ ਨੂੰ ਪਛਾਣ ਕੇ ਹਟਾਇਆ ਜਾਵੇ ਅਤੇ ਸ਼ੁੱਧ ਵਾਰਡ ਵਾਰ ਵੋਟਰ ਸੂਚੀ ਜਨਤਕ ਡੋਮੇਨ ਵਿਚ ਪ੍ਰਕਾਸ਼ਿਤ ਕੀਤੀ ਜਾਵੇ।

ਇਨ੍ਹਾਂ ਡੁਪਲੀਕੇਟ ਐਂਟਰੀਆਂ ਕੀਤੀਆਂ ਜਾਣ ਦੀਆਂ ਪਰਿਸਥਿਤੀਆਂ ਦੀ ਸਮੇਂਬੱਧ ਅਤੇ ਸੰਪੂਰਨ ਜਾਂਚ ਦਾ ਆਦੇਸ਼ ਦਿੱਤਾ ਜਾਵੇ, ਜਿਸ ਵਿਚ ਸਾਰੇ ਅਧਿਕਾਰੀ, ਵੋਟਰ ਸੂਚੀ ਤਿਆਰ ਕਰਨ ਵਾਲੇ ਚੋਣ ਕਮਿਸ਼ਨ ਦਾ ਤੰਤਰ ਅਤੇ ਇਸ ਹੇਰਾਫੇਰੀ ਵਿਚ ਸਹਿਯੋਗ ਕਰਨ ਵਾਲੇ ਭਾਜਪਾ ਵਿਅਕਤੀਆਂ ਦੀ ਜਾਂਚ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਨਿਗਮ ਚੋਣ ਪਾਰਦਰਸ਼ਤਾ ਨਾਲ ਹੋਵੇ । ਇਸ ਮੌਕੇ ਉੱਤੇ ਸਾਬਕਾ ਵਿਧਾਇਕ ਪ੍ਰਦੀਪ ਚੌਧਰੀ ਤੇ ਜਸਵੀਰ ਮਲੌਰ, ਪੰਚਕੂਲਾ ਕਾਂਗਰਸ ਕਮੇਟੀ ਦੇ ਅਧਿਕਾਰੀ ਸੰਜੈ ਚੌਹਾਨ, ਐਡਵੋਕੇਟ ਰਣਧੀਰ ਸਿੰਘ ਰਾਣਾ ਤੇ ਭੁਪਿੰਦਰ ਬੂਰਾ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement