ਖ਼ਬਰਾਂ |

ਤਾਜ਼ਾ |

ਝੱਜਰ 'ਚ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ ਰੱਖਣ ਮੌਕੇ ਭਾਜਪਾ ਆਗੂ ਦੇ ਪੁੱਤਰ ਨਾਲ ਹੋਈ ਕੁੱਟਮਾਰ

By : JAGDISH

Published : Apr 5, 2026, 6:33 pm IST
Updated : Apr 5, 2026, 6:33 pm IST
SHARE ARTICLE
BJP leader's son beaten up during foundation stone laying ceremony of Parshuram Bhawan in Jhajjar
BJP leader's son beaten up during foundation stone laying ceremony of Parshuram Bhawan in Jhajjar

ਕਾਂਗਰਸੀ ਵਿਧਾਇਕ ਕੁਲਦੀਪ ਵਤਸ ਦੇ ਭਰਾ ਅਤੇ ਭਾਣਜੇ ਨੇ ਕੀਤਾ ਹਮਲਾ : ਸੁਰੇਹਤੀ

ਝੱਜਰ :  ਹਰਿਆਣਾ ਦੇ ਝੱਜਰ ਵਿੱਚ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ ਰੱਖਣ ਲਈ ਰੱਖੇ ਗਏ ਸਮਾਰੋਹ ਦੌਰਾਨ ਇੱਕ ਵੱਡਾ ਝਗੜਾ ਅਤੇ ਕਾਫ਼ੀ ਹੰਗਾਮਾ ਹੋਇਆ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਨੁਸਾਰ ਭਾਜਪਾ ਆਗੂ ਅਤੇ ਬ੍ਰਾਹਮਣ ਮਹਾਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਤ ਸੁਰੇਹਾਤੀ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।  ਸੁਰੇਹਾਤੀ ਜੋ ਕਿ ਇਸ ਸਮਾਗਮ ਦੇ ਪ੍ਰਬੰਧਕ ਵੀ ਸਨ ਦਾ ਝਗੜੇ ਦੌਰਾਨ ਉਨ੍ਹਾਂ ਦਾ ਕੁੜਤਾ ਵੀ ਪਾੜ ਦਿੱਤਾ ਗਿਆ।

ਸੁਰੇਹਾਤੀ ਨੇ ਇਲਜ਼ਾਮ ਲਗਾਇਆ ਕਿ ਬਾਦਲੀ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਵਤਸ ਦੇ ਭਰਾ ਜੋ ਕਿ ਸਮਾਗਮ ਵਿੱਚ ਮੌਜੂਦ ਸਨ ਅਤੇ ਵਤਸ ਦੇ ਭਤੀਜੇ ਨਾਲ ਮਿਲ ਕੇ ਉਸ 'ਤੇ ਹਮਲਾ ਕੀਤਾ । ਸਰੀਰਕ ਹਮਲੇ ਤੋਂ ਬਾਅਦ ਗੁੱਸੇ ਵਿੱਚ ਆਏ ਸੰਤ ਸੁਰੇਹਾਤੀ ਸਟੇਜ 'ਤੇ ਚੜ੍ਹ ਗਏ । ਉਨ੍ਹਾਂ ਐਲਾਨ ਕੀਤਾ ਕਿ ਕੁਲਦੀਪ ਵਤਸ ਨੇ ਬ੍ਰਾਹਮਣ ਭਾਈਚਾਰੇ ਦਾ ਅਪਮਾਨ ਕੀਤਾ ਹੈ । ਉਨ੍ਹਾਂ ਨੇ ਗੁੰਡਿਆਂ ਨੂੰ ਇੱਕ ਧਾਰਮਿਕ ਸਮਾਗਮ ਵਿੱਚ ਸੱਦਾ ਦਿੱਤਾ। ਮੈਂ ਇਸੇ ਸਟੇਜ ਤੋਂ ਐਲਾਨ ਕਰਦਾ ਹਾਂ ਕਿ ਘਟਨਾ ਦਾ ਵਿਆਜ ਸਮੇਤ ਹਿਸਾਬ ਲਿਆ ਜਾਵੇਗਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement