ਖ਼ਬਰਾਂ |

ਤਾਜ਼ਾ |

ਪੰਚਕੂਲਾ ’ਚ ਸੇਵਾ ਮੁਕਤ ਕੈਪਟਨ ਦੀ ਪਤਨੀ ਦੇ ਕਤਲ ਦਾ ਮਾਮਲਾ, ਨੌਕਰਾਣੀ ਨੇ ਪਤੀ ਅਤੇ ਬੇਟੇ ਨਾਲ ਮਿਲ ਕੇ ਕੀਤਾ ਕਤਲ
Published : Aug 4, 2026, 10:28 pm IST
Updated : Aug 4, 2026, 10:28 pm IST
SHARE ARTICLE
Retired Captain's wife murdered in Panchkula, maid along with husband and son commits murder
Retired Captain's wife murdered in Panchkula, maid along with husband and son commits murder

ਨੀਰਾ ਮਹਿਤਾ ਵਜੋਂ ਹੋਈ ਮ੍ਰਿਤਕਾ ਦੀ ਪਛਾਣ, ਚੋਰੀ ਹੋਏ ਗਹਿਣਿਆਂ ਬਾਰੇ ਨੌਕਰਾਣੀ ਤੋਂ ਪੁੱਛਗਿੱਛ ਕਰਨ ਲਈ ਉਸ ਦੇ ਘਰ ਗਈ ਸੀ ਮ੍ਰਿਤਕਾ

ਪੰਚਕੂਲਾ: ਸੈਕਟਰ-21 ਵਿੱਚ ਰਿਟਾਇਰਡ ਕੈਪਟਨ ਮੋਹਨ ਲਾਲ ਮਹਿਤਾ ਦੀ ਪਤਨੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਲਾਂ ਤੋਂ ਘਰ ਵਿੱਚ ਕੰਮ ਕਰ ਰਹੀ ਨੌਕਰਾਣੀ ਨੇ ਆਪਣੇ ਪਤੀ ਅਤੇ ਪੁੱਤਰ ਨਾਲ ਮਿਲ ਕੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ।

ਵਾਰਦਾਤ ਤੋਂ ਬਾਅਦ ਲਾਸ਼ ਨੂੰ ਗੁਆਂਢੀ ਦੇ ਮਕਾਨ ਦੀ ਛੱਤ 'ਤੇ ਟਾਈਲਾਂ ਦੇ ਹੇਠਾਂ ਛੁਪਾ ਦਿੱਤਾ ਗਿਆ, ਤਾਂ ਜੋ ਕਿਸੇ ਨੂੰ ਘਟਨਾ ਦੀ ਭਣਕ ਨਾ ਲੱਗੇ। ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮ੍ਰਿਤਕਾ ਦੀ ਪਛਾਣ 70 ਸਾਲਾ ਨੀਰਾ ਵਜੋਂ ਹੋਈ ਹੈ। ਉਹ ਆਪਣੇ ਪਤੀ ਨਾਲ ਸੈਕਟਰ-21 ਸਥਿਤ ਮਕਾਨ ਵਿੱਚ ਰਹਿੰਦੀ ਸੀ, ਜਦੋਂ ਕਿ ਉਸ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਘਰੋਂ ਕੁਝ ਗਹਿਣੇ ਗਾਇਬ ਹੋਣ ਤੋਂ ਬਾਅਦ ਨੀਰਾ ਸੋਮਵਾਰ ਸਵੇਰੇ ਨੌਕਰਾਣੀ ਤੋਂ ਜਵਾਬ ਮੰਗਣ ਉਸ ਦੇ ਘਰ ਗਈ ਸੀ, ਪਰ ਕਾਫੀ ਦੇਰ ਤੱਕ ਵਾਪਸ ਨਹੀਂ ਪਰਤੀ। ਦੁਪਹਿਰ ਤੱਕ ਉਸ ਦਾ ਕੋਈ ਪਤਾ ਨਹੀਂ ਚੱਲਿਆ ਤਾਂ ਪਤੀ ਨੇ ਉਸ ਦੀ ਭਾਲ ਸ਼ੁਰੂ ਕੀਤੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement