ਖ਼ਬਰਾਂ |

ਤਾਜ਼ਾ |

ਅਮਰੀਕਾ ਤੋਂ ਪਰਤੇ ਨੌਜਵਾਨ ਦੀ ਹਾਦਸੇ ਵਿਚ ਮੌਤ, ਕੈਮਰੇ ਵਿਚ ਰਿਕਾਕਡ ਹੋਈ LIVE ਮੌਤ
Published : Jun 1, 2026, 12:26 pm IST
Updated : Jun 1, 2026, 12:43 pm IST
SHARE ARTICLE
Yamunanagar Accident News
Yamunanagar Accident News

ਯਮੁਨਾਨਗਰ ਵਿੱਚ ਥਾਰ-ਸਕਾਰਪੀਓ ਦੀ ਹੋਈ ਟੱਕਰ, ਹਾਦਸੇ ਵਿਚ ਤਿੰਨ ਦੋਸਤ ਹੋਏ ਗੰਭੀਰ ਜ਼ਖ਼ਮੀ

Yamunanagar Accident News:  ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਦੀ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦੋਂ ਕਿ ਉਸ ਦੇ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਚਾਰੇ ਨੌਜਵਾਨ ਇੱਕ ਸਕਾਰਪੀਓ ਵਿੱਚ ਕਾਲਾਅੰਬ ਵੱਲ ਜਾ ਰਹੇ ਸਨ। ਅਸਗਰਪੁਰ ਪਿੰਡ ਦੇ ਨੇੜੇ, ਉਨ੍ਹਾਂ ਦੀ ਸਕਾਰਪੀਓ ਉਲਟ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਨਾਲ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਦੇ ਏਅਰਬੈਗ ਖੁੱਲ੍ਹ ਗਏ ਅਤੇ ਗੱਡੀ ਪਲਟਦੀ ਹੋਈ ਕਾਫ਼ੀ ਦੂਰ ਜਾ ਡਿੱਗੀ। ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦੋਂ ਕਿ ਥਾਰ ਦੇ ਦੋ ਸਾਈਡ ਟਾਇਰ, ਰਿਮ ਸਮੇਤ, ਚਕਨਾਚੂਰ ਹੋ ਗਏ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ।

ਮ੍ਰਿਤਕ ਦੀ ਪਛਾਣ ਰਿਤਿਕ (25) ਵਜੋਂ ਹੋਈ ਹੈ, ਜੋ ਕਿ ਲਹਾਦਪੁਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ, ਰਾਜੇਂਦਰ ਕੁਮਾਰ, ਪਿੰਡ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ। ਰਿਤਿਕ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਰਿਤਿਕ ਲਗਭਗ ਢਾਈ ਸਾਲ ਪਹਿਲਾਂ ਡੰਕੀ ਰਾਹੀਂ ਅਮਰੀਕਾ ਗਿਆ ਸੀ ਅਤੇ ਜਿਥੇ ਉਹ ਇੱਕ ਟਰੱਕ ਡਰਾਈਵਰ ਸੀ। ਟਰੰਪ ਸਰਕਾਰ ਨੇ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਅਤੇ ਲਗਭਗ ਦੋ ਮਹੀਨੇ ਪਹਿਲਾਂ ਹੀ ਉਹ ਭਾਰਤ ਵਾਪਸ ਆਇਆ ਸੀ।

ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਚਾਰ ਨੌਜਵਾਨ ਇੱਕ ਸਕਾਰਪੀਓ ਵਿੱਚ ਸਵਾਰ ਹੋ ਕੇ ਸੰਗੀਤ ਸੁਣਦੇ ਅਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ, ਸਕਾਰਪੀਓ ਸਾਹਮਣੇ ਤੋਂ ਆ ਰਹੀ ਥਾਰ ਨਾਲ ਟਕਰਾ ਜਾਂਦੀ ਹੈ। ਹਾਦਸੇ ਤੋਂ ਬਾਅਦ ਵੀ ਮੋਬਾਈਲ ਫੋਨਾਂ 'ਤੇ ਵੀਡੀਓ ਰਿਕਾਰਡ ਹੁੰਦਾ ਰਹਿੰਦਾ, ਪਰ ਇੱਕ ਕਾਲਾ ਧੱਬਾ ਦਿਖਾਈ ਦਿੰਦਾ ਹੈ।

ਹਾਦਸੇ ਤੋਂ ਬਾਅਦ ਲਲਿਤ ਸੈਨੀ, ਰਿਤਿਕ, ਰਜਤ ਅਤੇ ਹਰਸ਼ ਗੰਭੀਰ ਸੱਟਾਂ ਕਾਰਨ ਬੇਹੋਸ਼ ਹੋ ਗਏ। ਸਾਰੇ ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਸਢੌਰਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਸਿਵਲ ਹਸਪਤਾਲ ਜਗਾਧਰੀ ਰੈਫਰ ਕਰ ਦਿੱਤਾ ਗਿਆ। ਜਿਥੇ ਰਿਤਿਕ ਨੂੰ ਮ੍ਰਿਤਕ ਐਲਾਨ ਦਿੱਤਾ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM
Advertisement