Haryana News : ਹਰਿਆਣਾ ਵਿਚ ਭਾਖੜਾ ਨਹਿਰ ਵਿਚ ਡਿੱਗੀ ਕਾਰ, 12 ਲੋਕ ਲਾਪਤਾ
Published : Feb 1, 2025, 12:00 pm IST
Updated : Feb 1, 2025, 12:00 pm IST
SHARE ARTICLE
Car falls into Bhakhra canal in Haryana, 12 people missing Latest News in punjabi
Car falls into Bhakhra canal in Haryana, 12 people missing Latest News in punjabi

Haryana News : ਪਰਵਾਰ ਨੂੰ ਬਚਾਉਦਿਆਂ ਨਹਿਰ ਵਿਚ ਡੁੱਬਿਆ ਵਿਅਕਤੀ

Car falls into Bhakhra canal in Haryana, 12 people missing Latest News in punjabi : ਹਰਿਆਣਾ ਵਿਚ ਬੀਤੀ ਰਾਤ ਇਕ ਕਾਰ ਭਾਖੜਾ ਨਹਿਰ ਵਿਚ ਡਿੱਗ ਗਈ। ਜਿਸ ਕਾਰਨ 12 ਲੋਕ ਲਾਪਤਾ ਹੋ ਗਏ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ ਤੇ ਬਚਾਅ ਕਾਰਜਾਂ ਵਿਚ ਲੱਗ ਗਏ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਕੀਤਾ ਤੇ ਭਾਖੜਾ ਨਹਿਰ ਵਿਚ ਡਿੱਗੇ ਲੋਕਾਂ ਦੀ ਭਾਲ ਸ਼ੁਰੂ ਕਰ ਦਿਤੀ। ਪੁਲਿਸ ਨੇ ਦਸਿਆ ਕਿ ਲਾਪਤਾ ਹੋਏ 12 ਲੋਕਾਂ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੇਅੋਂਦ ਦੇ ਰਹਿਣ ਵਾਲੇ ਜਸਵਿੰਦਰ ਸਿੰਘ (33), ਰਵਿੰਦਰ ਕੌਰ (30), ਅਮਨ ਸਿੰਘ (10), ਸੰਜਨਾ ਕੌਰ (11) ਅਤੇ ਪਿੰਡ ਸਸਪਾਲੀ ਦੀ ਵਾਸੀ ਕਸ਼ਮੀਰ ਕੌਰ (58) ਸ਼ਾਮਲ ਹਨ ਤੇ ਬਾਕੀ ਲੋਕਾਂ ਦੀ ਭਾਲ ਜਾਰੀ ਹੈ। 

ਜਾਣਕਾਰੀ ਅਨੁਸਾਰ ਹਰਿਆਣਾ ਵਿਚ ਬੀਤੀ ਰਾਤ ਇਕ ਕਾਰ ਭਾਖੜਾ ਨਹਿਰ ਪਾਣੀ ਵਿਚ ਡਿੱਗ ਗਈ। ਜਿਸ ਤੋਂ ਬਾਅਦ ਪਰਵਾਰਕ ਮੈਂਬਰਾਂ ਨੂੰ ਬਚਾਉਦਿਆਂ ਪਿਤਾ ਨੇ ਅਪਣੇ ਬੱਚੇ ਨੂੰ ਨਹਿਰ ’ਚੋਂ ਕੱਢ ਕੇ ਨਹਿਰ ਦੇ ਕੰਢੇ ਰੱਖ ਦਿਤਾ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਦੁਬਾਰਾ ਅਪਣੀ ਡੁੱਬ ਰਹੀ ਪਤਨੀ ਨੂੰ ਬਚਾਉਣ ਲਈ ਨਹਿਰ ਗਿਆ ਤਾਂ ਉਹ ਅਪਣੀ ਪਤਨੀ ਨੂੰ ਬਚਾ ਨਾ ਸਕਿਆ ਤੇ ਉਹ ਵੀ ਪਾਣੀ ਵਿਚ ਡੁੱਬ ਗਿਆ। 

ਬੱਚੇ ਅਮਨ ਸਿੰਘ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Car falls into Bhakhra canal in Haryana, 12 people missing Latest News in punjabi

(For more Punjabi news apart from stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement