ਸ਼ਾਦੀਡਾਟ ਕਾਮ ’ਤੇ ਹੋਈ ਦੋਸਤੀ, ਔਰਤ ਨੇ ਕੀਤੀ ਵਿਅਕਤੀ ਨਾਲ 46 ਲੱਖ ਦੀ ਸਾਈਬਰ ਧੋਖਾਧੜੀ
Published : Feb 28, 2026, 9:29 am IST
Updated : Feb 28, 2026, 9:29 am IST
SHARE ARTICLE
Friendship made on Shaadi.com, woman commits cyber fraud of Rs 46 lakhs from man
Friendship made on Shaadi.com, woman commits cyber fraud of Rs 46 lakhs from man

ਸ਼ਰੂਤੀ ਸਿੰਘ ਨੇ ਪੈਸੇ ਦੁੱਗਣੇ ਕਰਨ ਦਾ ਦਿੱਤਾ ਸੀ ਲਾਲਚ 

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 32 ਦੇ ਰਹਿਣ ਵਾਲੇ ਸਾਹਬ ਸਿੰਘ ਨਾਲ 46 ਲੱਖ ਰੁਪਏ ਦੀ ਸਾਈਬਰ ਠਗੀ ਹੋਈ। ਸ਼ਿਕਾਇਤ ਕਰਤਾ ਦੇ ਬਿਆਨਾਂ ਤੇ ਸਾਈਬਰ ਸੈਲ ਨੇ ਮੁਕਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਾਹਬ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਵਰਕ ਪਰਮਿਟ ’ਤੇ ਕਰੋਸ਼ੀਆ (ਯੂਰਪ) ’ਚ ਕੰਮ ਕਰਦਾ ਹੈ। ਸ਼ਿਕਾਇਤ ਕਰਤਾ ਆਪਣੇ ਪਿਤਾ ਦੀ ਬਿਮਾਰੀ ਕਾਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਭਾਰਤ ਆਇਆ ਸੀ। ਇਸ ਦੌਰਾਨ ਉਸਨੇ ਸ਼ਾਦੀਡਾਟ ਕਾਮ ਤੇ ਆਪਣੀ ਆਈਡੀ ਬਣਾਈ। ਇਸ ਸਾਈਟ ’ਤੇ ਉਸਦੀ ਜਾਣ-ਪਛਾਣ ਸ਼ਰੂਤੀ ਸਿੰਘ ਨਾਮ ਦੀ ਇੱਕ ਔਰਤ ਨਾਲ ਹੋਈ। ਸ਼ਰੂਤੀ ਸਿੰਘ ਨੇ ਸਾਹਬ ਸਿੰਘ ਨਾਲ ਵਿਆਹ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਇੱਕ ਸਾਫਟਵੇਅਰ ਪ੍ਰੋਫੈਸ਼ਨਲ ਹੈ ਅਤੇ ਦੁਸਾਨੇ ਇਨਫੋਟੈਕ ਇੰਡੀਆ ਪ੍ਰਾਈਵੇਟ ਲਿਮਟਿਡ ’ਚ ਕੰਮ ਕਰ ਰਹੀ ਹੈ। ਕੁਝ ਸਮੇਂ ਬਾਅਦ, ਉਸ ਨੇ ਕਿਹਾ ਕਿ ਵਿਆਹ ਲਈ ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਸ਼ਿਕਾਇਤ ਕਰਤਾ ਨੂੰ ਉਸ ਉੱਤੇ ਯਕੀਨ ਹੋ ਗਿਆ।

ਦੋਵਾਂ ਵਿਚਕਾਰ ਕਾਫੀ ਸਮੇਂ ਤੋਂ ਵਟਸਐਪ ’ਤੇ ਗੱਲ ਹੁੰਦੀ ਰਹੀ। ਕੁਝ ਸਮੇਂ ਬਾਅਦ ਮਹਿਲਾ ਨੇ ਸ਼ਿਕਾਇਤਕਰਤਾਂ ਨੂੰ ਕੋ ਔਰਜ ਨਾ ਦੀ ਇੱਕ ਵੈੱਬਸਾਈਟ ’ਤੇ ਰਜਿਸਟਰ ਕਰਵਾਇਆ ਅਤੇ ਦੱਸਿਆ ਕਿ ਉਸ ਨੇ ਵੀ ਉਸੇ ਸਾਈਟ ’ਤੇ ਰਜਿਸਟਰ ਕੀਤਾ ਹੈ। ਉਸਨੇ ਕਿਹਾ ਕਿ ਇਸ ਸਾਈਟ ’ਤੇ ਪੈਸੇ ਦੁੱਗਣੇ ਹੋ ਜਾਂਦੇ ਹਨ ਅਤੇ 5 ਫ਼ੀ ਸਦੀ ਮੁਨਾਫ਼ਾ ਕਮਾਇਆ ਜਾਂਦਾ ਹੈ। ਸ਼ੁਰੂ ’ਚ ਉਸਨੇ ਇਨਕਾਰ ਕਰ ਦਿੱਤਾ, ਪਰ ਲਾਲਚ ਕਾਰਨ ਸ਼ਿਕਾਇਤ ਕਰਤਾ ਨੇ ਨਿਵੇਸ਼ ਕੀਤਾ। ਸ਼ਿਕਾਇਤ ਕਰਤਾ ਨੇ ਤਕਰੀਬਨ 46 ਲੱਖ ਰੁਪਏ ਨਿਵੇਸ਼ ਕੀਤੇ। ਜਦੋਂ ਸ਼ਿਕਾਇਤ ਕਰਤਾ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਸਨੇ ਜਦੋਂ ਆਪਣੇ ਪੈਸੇ ਮੰਗਣ ਬਾਰੇ ਗੱਲ ਕੀਤੀ ਤਾਂ ਉਸਨੂੰ ਅੱਗੋਂ ਜਵਾਬ ਮਿਲਿਆ। ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਤੁਰਤ ਮਾਮਲੇ ਦੇ ਸੂਚਨਾ ਸਾਈਬਰ ਸੈਲ ਨੂੰ ਦਿੱਤੀ। ਸਾਈਬਰ ਸੈਲ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement