ਸੋਨੂੰ ਸ਼ਾਹ ਕਤਲ ਮਾਮਲਾ : ਚੰਡੀਗੜ੍ਹ ਅਦਾਲਤ ਨੇ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀ ਨੂੰ ਕੀਤਾ ਬਰੀ

By : JAGDISH

Published : Feb 18, 2026, 6:50 pm IST
Updated : Feb 18, 2026, 6:50 pm IST
SHARE ARTICLE
Sonu Shah murder case: Chandigarh court acquits Lawrence Bishnoi and Raju Basodi
Sonu Shah murder case: Chandigarh court acquits Lawrence Bishnoi and Raju Basodi

ਸਬੂਤਾਂ ਦੀ ਘਾਟ ਕਾਰਨ ਮੁਲਜ਼ਮਾਂ ਨੂੰ ਅਦਾਲਤ ਨੇ ਕੀਤਾ ਬਰੀ

ਚੰਡੀਗੜ੍ਹ : ਚੰਡੀਗੜ੍ਹ ਦੀ ਅਦਾਲਤ ਨੇ ਸਾਲ 2019 ਦੇ ਬੁੜੈਲ ਦੇ ਚਰਚਿਤ ਸੋਨੂੰ ਸ਼ਾਹ ਕਤਲ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀ ਨੂੰ ਬਰੀ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਅਸ਼ਵਨੀ ਕੁਮਾਰ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਹ ਫੈਸਲਾ ਸੁਣਾਇਆ।

ਸੁਣਵਾਈ ਦੌਰਾਨ ਲਾਰੈਂਸ ਬਿਸ਼ਨੋਈ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦਾ ਇਸ ਕੇਸ ਦੇ ਹੋਰ ਮੁਲਜ਼ਮਾਂ ਨਾਲ ਕੋਈ ਸਬੰਧ ਨਹੀਂ ਹੈ। ਬਿਸ਼ਨੋਈ ਨੇ ਦਾਅਵਾ ਕੀਤਾ ਕਿ ਉਸ ਕੋਲੋਂ ਕਦੇ ਵੀ ਕੋਈ ਮੋਬਾਈਲ ਫ਼ੋਨ ਜਾਂ ਸੰਚਾਰ ਸਾਧਨ ਬਰਾਮਦ ਨਹੀਂ ਹੋਇਆ। ਉਸ ਨੇ ਦਲੀਲ ਦਿੱਤੀ ਕਿ ਰਾਜਸਥਾਨ ਵਿੱਚ ਸਲਮਾਨ ਖ਼ਾਨ ਦੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਉਸ ਦੇ ਭਾਈਚਾਰੇ ਵੱਲੋਂ ਕੀਤੇ ਗਏ ਵਿਰੋਧ ਕਾਰਨ ਉਸ ਨੂੰ ਇਸ ਕੇਸ ਵਿੱਚ ਗਲਤ ਤਰੀਕੇ ਨਾਲ ਫਸਾਇਆ ਗਿਆ ਸੀ।

ਜੇਲ੍ਹ ਸੁਪਰਡੈਂਟ ਅਤੇ ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਾਰੈਂਸ ਬਿਸ਼ਨੋਈ ਜਾਂ ਰਾਜੂ ਬਸੋਦੀ ਕੋਲੋਂ ਕੋਈ ਮੋਬਾਈਲ ਫ਼ੋਨ ਬਰਾਮਦ ਨਹੀਂ ਹੋਇਆ ਸੀ। ਬਹਿਸ ਦੌਰਾਨ ਜਾਂਚ ਅਧਿਕਾਰੀਆਂ ਨੇ ਸਵੀਕਾਰ ਕੀਤਾ ਕਿ ਉਹ ਲਾਰੈਂਸ ਅਤੇ ਰਾਜੂ ਬਸੋਦੀ ਦੇ ਹੋਰ ਮੁਲਜ਼ਮਾਂ ਨਾਲ ਸਬੰਧ ਜਾਂ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਨੂੰ ਸਾਬਤ ਕਰਨ ਵਿੱਚ ਅਸਫਲ ਰਹੇ। ਰਾਜੂ ਬਸੋਦੀ ਦੇ ਕਥਿਤ 'ਵੌਇਸ ਨੋਟ' ਬਾਰੇ ਵੀ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਪੁਲਿਸ ਨੇ ਨਾ ਤਾਂ ਰਾਜੂ ਦਾ ਵੌਇਸ ਸੈਂਪਲ ਲਿਆ ਅਤੇ ਨਾ ਹੀ ਉਸ ਆਈ.ਪੀ. ਐਡਰੈੱਸ ਨੂੰ ਟਰੈਕ ਕੀਤਾ ਜਿੱਥੋਂ ਵੌਇਸ ਨੋਟ ਭੇਜਿਆ ਗਿਆ ਸੀ।

ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦਾ 28 ਸਤੰਬਰ 2019 ਨੂੰ ਬੁੜੈਲ ਪਿੰਡ ਸਥਿਤ ਉਸ ਦੇ ਦਫ਼ਤਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਗੋਲੀਬਾਰੀ ਵਿੱਚ ਉਸ ਦੇ ਦੋ ਸਾਥੀ ਜੋਗਿੰਦਰ ਪਹਿਲਵਾਨ ਅਤੇ ਰੋਮੀ ਵੀ ਜ਼ਖਮੀ ਹੋਏ ਸਨ। ਇਹ ਮਾਮਲਾ ਸੋਨੂੰ ਸ਼ਾਹ ਦੇ ਭਰਾ ਪਰਵੀਨ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ। ਅਦਾਲਤ ਵਿੱਚ ਮੁਲਜ਼ਮਾਂ ਵੱਲੋਂ ਵਕੀਲ ਤਰਮਿੰਦਰ ਸਿੰਘ, ਮਨਜਿੰਦਰ ਬਰਾੜ, ਅਭੈ ਜੋਸ਼ੀ, ਮਾਨਵ ਸ਼ਰਮਾ ਅਤੇ ਗ਼ਜ਼ਲ ਗੋਦਾਰਾ ਪੇਸ਼ ਹੋਏ।
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement