ਪੰਜਾਬ ਯੂਨੀਵਰਸਿਟੀ ਦੀ ਦੀਕਸ਼ਾ ਮੱਕੜ ਨੇ ਦੇਸ਼ ਭਰ 'ਚੋਂ ਪਹਿਲਾ ਰੈਂਕ ਕੀਤਾ ਹਾਸਲ
Published : Feb 11, 2026, 7:42 pm IST
Updated : Feb 11, 2026, 7:42 pm IST
SHARE ARTICLE
Diksha Makkar of Panjab University secured first rank in the country
Diksha Makkar of Panjab University secured first rank in the country

UGC NET ਇਮਤਿਹਾਨ ਦਸੰਬਰ 2025

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀ ਪੀਐਚਡੀ ਰਿਸਰਚ ਸਕੋਲਰ ਦੀਕਸ਼ਾ ਮੱਕੜ ਨੇ ਦਸੰਬਰ 2025 ਦੀਆਂ ਯੂਜੀਸੀ ਪ੍ਰੀਖਿਆਵਾਂ ਵਿੱਚ ਦੇਸ਼ ਭਰ ਵਿੱਚੋਂ ਪਹਿਲਾ ਰੈਂਕ (AIR 1) ਹਾਸਲ ਕਰਕੇ ਵੱਡੀ ਉਪਲਬਧੀ ਦਰਜ ਕੀਤੀ ਹੈ। ਉਨ੍ਹਾਂ ਨੇ 'ਪਬਲਿਕ ਐਡਮਿਨਿਸਟ੍ਰੇਸ਼ਨ' ਵਿਸ਼ੇ ਵਿੱਚ ਯੂਜੀਸੀ ਨੈੱਟ (UGC NET) ਦੀ ਪ੍ਰੀਖਿਆ ਪਾਸ ਕੀਤੀ ਹੈ।

ਦੀਕਸ਼ਾ ਅੰਬਾਲਾ ਦੀ ਨਿਵਾਸੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਮਿਸਾਲ ਬਣ ਕੇ ਉਭਰੀ ਹੈ ਜੋ ਕੁਝ ਅਸਫਲਤਾਵਾਂ ਤੋਂ ਬਾਅਦ ਹਿੰਮਤ ਹਾਰ ਜਾਂਦੇ ਹਨ ਅਤੇ ਆਪਣਾ ਰਸਤਾ ਬਦਲ ਲੈਂਦੇ ਹਨ। ਦੀਕਸ਼ਾ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪੰਜਵੀਂ ਕੋਸ਼ਿਸ਼ ਸੀ। ਪਿਛਲੀਆਂ ਕੋਸ਼ਿਸ਼ਾਂ ਦੌਰਾਨ ਉਹ ਮਹਿਜ਼ ਕੁਝ ਹੀ ਅੰਕਾਂ ਦੇ ਫਰਕ ਨਾਲ ਨੈੱਟ ਪਾਸ ਕਰਨ ਤੋਂ ਰਹਿ ਜਾਂਦੀ ਸੀ।

ਦੀਕਸ਼ਾ ਅਨੁਸਾਰ, ਅਸਫਲਤਾ ਤੋਂ ਬਾਅਦ ਉਹ ਕਈ ਵਾਰ ਨਿਰਾਸ਼ਾ ਮਹਿਸੂਸ ਕਰਦੀ ਸੀ, ਪਰ ਉਨ੍ਹਾਂ ਨੇ ਕਦੇ ਵੀ ਆਪਣੇ ਨਿਸ਼ਾਨੇ (ਗੋਲ) ਨੂੰ ਅੱਖੋਂ-ਪਰੋਖੇ ਨਹੀਂ ਕੀਤਾ। ਲਗਾਤਾਰ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਸਦਕਾ ਅੱਜ ਉਨ੍ਹਾਂ ਨੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦੀਕਸ਼ਾ ਨੇ ਆਪਣੇ ਸ਼ੌਕਾਂ ਬਾਰੇ ਵੀ ਦੱਸਿਆ ਕੀ ਉਹ ਆਪ ਸੋਸ਼ਲ ਮੀਡਿਆ ਤੇ influencer ਹੈ, ਪੇਂਟਿੰਗ ਅਤੇ ਕੱਥਕ ਕਰਨ ਦਾ ਵੀ ਸ਼ੌਂਕ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement