ਪਟਰੌਲੀਅਮ ਡੀਲਰਾਂ ਨੇ 13 ਨੂੰ ਦੇਸ਼ ਪਧਰੀ ਬੰਦ ਦਾ ਸੱਦਾ ਦਿਤਾ
Published : Oct 7, 2017, 11:45 pm IST
Updated : Oct 7, 2017, 6:15 pm IST
SHARE ARTICLE

ਮੁੰਬਈ, 7 ਅਕਤੂਬਰ: ਪਟਰੌਲੀਅਮ ਪਦਾਰਥਾਂ ਨੂੰ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਵਿਵਸਥਾ ਦੇ ਘੇਰੇ 'ਚ ਲਿਆਉਣ ਅਤੇ ਬਿਹਤਰ ਮਾਰਜਿਨ ਦੀ ਮੰਗ ਨੂੰ ਲੈ ਕੇ ਯੂਨਾਈਟਡ ਪਟਰੌਲੀਅਮ ਫ਼ਰੰਟ ਨੇ 13 ਅਕਤੂਬਰ ਨੂੰ ਪਟਰੌਲੀਅਮ ਡੀਲਰਾਂ ਦੀ ਦੇਸ਼ਪੱਧਰੀ ਹੜਤਾਲ ਦਾ ਸੱਦਾ ਦਿਤਾ ਹੈ। ਪਟਰੌਲੀਅਮ ਡੀਲਰਾਂ ਦੇ ਇਸ ਫ਼ਰੰਟ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਉਤੇ ਧਿਆਨ ਨਾ ਦਿਤਾ ਗਿਆ ਤਾਂ ਉਹ 27 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਬਾਲਣ ਦੀ ਖ਼ਰੀਦਦਾਰੀ ਅਤੇ ਵਿਕਰੀ ਬੰਦ ਕਰਨ ਲਈ ਮਜਬੂਰ ਹੋਣਗੇ। ਫ਼ੈਡਰੇਸ਼ਨਲ ਆਫ਼ ਆਲ ਇੰਡੀਆ ਪਟਰੌਲੀਅਮ ਟਰੇਡਰਸ, ਦਿ ਆਲ ਇੰਡੀਆ ਪਟਰੌਲੀਅਮ ਡੀਲਰਸ ਐਸੋਸੀਏਸ਼ਨ ਅਤੇ ਕੰਸੋਰਟੀਅਮ ਆਫ਼ ਇੰਡੀਅਨ ਪਟਰੌਲੀਅਮ ਡੀਲਰਸ ਦੇ ਸਾਰੇ ਮੈਂਬਰਾਂ 'ਚੋਂ ਯੂਨਾਈਟਡ ਪਟਰੌਲੀਅਮ ਫ਼ਰੰਟ ਦੇਸ਼ ਭਰ ਦੇ ਲਗਭਗ 54 ਹਜ਼ਾਰ ਡੀਲਰਾਂ ਦੀ ਪ੍ਰਤੀਨਿਧਗੀ ਕਰਦਾ ਹੈ।

ਫ਼ਰੰਟ ਦੀ ਮੰਗ ਹੈ ਕਿ ਹਰ ਛੇ ਮਹੀਨਿਆਂ 'ਚ ਪਟਰੌਲੀਅਮ ਡੀਲਰਾਂ ਦੇ ਮਾਰਜਿਨ ਦੀ ਸਮੀਖਿਆ ਕਰ ਕੇ ਉਸ ਨੂੰ ਵਧਾਇਆ ਜਾਣਾ ਚਾਹੀਦਾ ਹੈ। ਨਿਵੇਸ਼ ਉਤੇ ਬਿਹਤਰ ਲਾਭ ਦੀ ਸ਼ਰਤ ਹੋਣੀ ਚਾਹੀਦੀ ਹੈ, ਕਾਮਿਆਂ ਨਾਲ ਜੁੜੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਹੈ ਅਤੇ ਆਵਾਜਾਈ ਤੇ ਇਥੇਨਾਲ ਮਿਲਾਉਣ ਨਾਲ ਜੁੜੇ ਮੁੱਦਿਆਂ ਦਾ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ ਪਟਰੌਲੀਅਮ ਫ਼ਰੰਟ ਦਾ ਕਹਿਣਾ ਹੈ ਕਿ ਇਸ ਬਾਬਤ ਪਟਰੌਲੀਅਮ ਕੰਪਨੀਆਂ ਅਤੇ ਮੰਤਰੀ ਮੰਡਲ ਦੇ ਸਕੱਤਰੇਤ ਨੂੰ ਭੇਜੀ ਚਿੱਠੀ ਦਾ ਕੋਈ ਜਵਾਬ ਨਹੀਂ ਮਿਲਿਆ ਹੈ। ਡੀਲਰਾਂ ਨੇ ਕਿਹਾ ਕਿ ਉਹ ਰੋਜ਼ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਧਣ-ਘਟਣ ਦਾ ਵੀ ਵਿਰੋਧ ਕਰਦੇ ਹਨ। ਇਸ ਦਾ ਨਾ ਤਾਂ ਗਾਹਕ ਨੂੰ ਫ਼ਾਇਦਾ ਹੋਇਆ ਹੈ ਅਤੇ ਨਾ ਹੀ ਡੀਲਰਾਂ ਦਾ।  (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement