ਜੀ.ਐਸ.ਟੀ ਤੇ ਨੋਟਬੰਦੀ ਤੋਂ ਉਭਰਨ 'ਚ ਲੱਗਣਗੇ ਦੋ ਸਾਲ : ਰੈੱਡੀ
Published : Dec 10, 2017, 11:10 pm IST
Updated : Dec 10, 2017, 5:40 pm IST
SHARE ARTICLE

ਮੁੰਬਈ , 10 ਦਸੰਬਰ : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਵਾਈ ਵੀ ਰੈੱਡੀ ਨੇ ਜੀਐਸਟੀ ਅਤੇ ਨੋਟਬੰਦੀ ਦੇ ਫ਼ੈਸਲੇ ਨਾਲ ਅਰਥਵਿਵਸਥਾ ਨੂੰ ਲੱਗੇ ਝਟਕੇ ਨੂੰ ਵੇਖਦਿਆਂ ਚਾਲੂ ਵਿਤੀ ਸਾਲ ਦੀ ਜੀਡੀਪੀ ਵਿਚ ਵਾਧੇ ਦਾ ਅਨੁਮਾਨ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਰਥ ਵਿਵਸਥਾ ਨੂੰ ਇਸ ਸਥਿਤੀ ਤੋਂ ਉਭਰਣ ਲਈ ਦੋ ਸਾਲ ਦੇ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਵੇਲੇ ਆਰਥਕ ਵਾਧੇ ਨੂੰ ਲੈ ਕੇ ਕੋਈ ਅੰਦਾਜ਼ਾ ਲਗਾਉਣਾ ਕਾਫ਼ੀ ਮੁਸ਼ਕਲ ਹੈ ਜਾਂ ਇਹ


 ਕਹਿਣਾ ਕਿ ਅਰਥ ਵਿਵਸਥਾ ਮੁੜ ਤੋਂ 7.5 ਤੋਂ 8 ਫ਼ੀ ਸਦੀ ਦੇ ਉੱਚ ਵਾਧੇ 'ਤੇ ਕਦੋਂ ਪਹੁੰਚੇਗੀ। ਫ਼ਿਲਹਾਲ ਇਹ ਸਥਿਤੀ 24 ਮਹੀਨਿਆਂ ਦੌਰਾਨ ਬਣਦੀ ਨਹੀਂ ਦਿਖਦੀ।ਰੈੱਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਝਟਕਾ ਹੈ ਜਿਸ ਦੀ ਨਕਾਰਤਮਕ ਧਾਰਨਾ ਨਾਲ ਸ਼ੁਰੂਆਤ ਹੋਈ ਹੈ। ਇਸ ਵਿਚ ਕੁਝ ਸੁਧਾਰ ਆ ਸਕਦਾ ਹੈ ਅਤੇ ਉਸ ਤੋਂ ਬਾਅਦ ਕੁੱਝ ਫ਼ਾਇਦਾ ਵੀ ਮਿਲ ਸਕਦਾ ਹੈ। ਫਿਲਹਾਲ ਸਮੇਂ ਇਸ ਵਿਚ ਪ੍ਰੇਸ਼ਾਨੀ ਹੈ ਅਤੇ ਲਾਭ ਬਾਅਦ ਵਿਚ ਹੋਵੇਗਾ। ਤਿੰਨ ਸਾਲਾਂ ਤੋਂ ਵਿਸ਼ਵ ਬਾਜ਼ਾਰ ਵਿਚ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਕਾਰਨ ਅਰਥਵਿਵਸਥਾ ਨੂੰ ਹੇਠਾਂ ਵਲ ਆਈ ਹੈ। (ਪੀ.ਟੀ.ਆਈ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement