ਜਲਦੀ ਹੀ ਘੱਟ ਹੋਣਗੀਆਂ ਪਿਆਜ਼ ਦੀਆਂ ਕੀਮਤਾਂ: ਸਰਕਾਰ
Published : Jan 13, 2018, 3:17 am IST
Updated : Jan 12, 2018, 9:47 pm IST
SHARE ARTICLE

ਨਵੀਂ ਦਿੱਲੀ, 12 ਜਨਵਰੀ: ਦੇਸ਼ ਦੇ ਕੁਝ ਹਿੱਸਿਆਂ 'ਚ ਪਿਆਜ਼ ਦੀਆਂ ਖ਼ੁਦਰਾ ਕੀਮਤਾਂ 50 ਤੋਂ 60 ਰੁਪਏ ਕਿਲੋ ਹੋ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਮੰਗ-ਪੂਰਤੀ 'ਚ ਮੌਜੂਦਾ ਅੰਤਰ ਕਾਰਨ ਹੈ ਅਤੇ ਖ਼ਰੀਫ਼ ਦਾ ਪਿਆਜ਼ ਆਉਣ ਨਾਲ ਮਹੀਨੇ ਦੇ ਅੰਤ ਤਕ ਇਸ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ।
ਦਿੱਲੀ, ਮੁੰਬਈ ਅਤੇ ਕਲਕੱਤਾ 'ਚ ਪਿਆਜ਼ 50 ਰੁਪਏ ਕਿਲੋਂ ਦੇ ਆਸ-ਪਾਸ ਚੱਲ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਚੇਨੱਈ 'ਚ ਕੀਮਤ 45 ਰੁਪਏ ਹੈ। ਛੋਟੇ ਕਸਬਿਆਂ 'ਚ ਵੀ ਪਿਆਜ਼ ਦਾ ਇਹੀ ਮਿਜਾਜ਼ ਹੈ। 


ਖੇਤੀ ਸਕੱਤਰ ਐਸ.ਕੇ. ਪਟਨਾਇਕ ਨੇ ਦਸਿਆ ਕਿ ਇਹ ਥੋੜ੍ਹੇ ਸਮੇਂ ਦਾ ਮਾਮਲਾ ਹੈ। ਵਪਾਰੀ ਪੂਰਤੀ 'ਚ ਥੋੜ੍ਹੇ ਸਮੇਂ ਦੀ ਘਾਟ ਦਾ ਲਾਹਾ ਲੈ ਰਹੇ ਹਨ, ਪਰ ਬੁਨਿਆਦ ਮਜਬੂਤ ਹੈ। ਉਨ੍ਹਾਂ ਕਿਹਾ ਕਿ ਫ਼ਸਲ ਸਾਲ 2017-18 (ਜੁਲਾਈ ਤੋਂ ਜੂਨ) 'ਚ ਪਿਆਜ਼ ਪੈਦਾਵਾਰ ਕੁਝ ਸਮਾਂ ਹੋਣ ਦਾ ਅਨੁਮਾਨ ਹੈ ਪਰ ਪਿਆਜ਼ ਦਾ ਕੁਲ ਉਤਪਾਦ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਹੈ।   (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement