ਸੋਨੇ ਅਤੇ ਚਾਂਦੀ ਦੀ ਕੀਮਤ 'ਚ ਭਾਰੀ ਗਿਰਾਵਟ
Published : Jan 30, 2026, 8:49 pm IST
Updated : Jan 30, 2026, 8:49 pm IST
SHARE ARTICLE
Sharp fall in gold and silver prices
Sharp fall in gold and silver prices

ਇਕ ਦਿਨ 'ਚ ਸੋਨੇ ਦੀ ਕੀਮਤ 14,000 ਰੁਪਏ ਘਟੀ

ਨਵੀਂ ਦਿੱਲੀ: ਕਮਜ਼ੋਰ ਆਲਮੀ ਸੰਕੇਤਾਂ ਅਤੇ ਮਜ਼ਬੂਤ ਹੁੰਦੇ ਅਮਰੀਕੀ ਡਾਲਰ ਵਿਚਕਾਰ ਕੌਮੀ ਰਾਜਧਾਨੀ ਸਰਾਫਾ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ 14,000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ ’ਚ 20,000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਆਈ ਹੈ।

ਬਾਜ਼ਾਰਾਂ ਮੁਤਾਬਕ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 14,000 ਰੁਪਏ ਜਾਂ 7.65 ਫੀ ਸਦੀ ਡਿੱਗ ਕੇ 1,69,000 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ। ਦੂਜੇ ਪਾਸੇ ਚਾਂਦੀ 20,000 ਰੁਪਏ ਜਾਂ ਲਗਭਗ 5 ਫੀ ਸਦੀ ਡਿੱਗ ਕੇ 3,84,500 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਆ ਗਈ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ - ਕਮੋਡਿਟੀਜ਼ ਸੌਮਿਲ ਗਾਂਧੀ ਨੇ ਕਿਹਾ, ‘‘ਸੋਨੇ ਅਤੇ ਚਾਂਦੀ ਦੀ ਕੀਮਤ ’ਚ ਸ਼ੁਕਰਵਾਰ ਨੂੰ ਵੱਡੀ ਕਮੀ ਆਈ। ਨਿਵੇਸ਼ਕ ਹਾਲ ਹੀ ਕੀਮਤਾਂ ’ਚ ਰੀਕਾਰਡ ਵਾਧੇ ਤੋਂ ਬਾਅਦ ਮੁਨਾਫਾ ਕਮਾਉਣ ਵਲ ਵਧੇ। ਇਹ ਗਿਰਾਵਟ ਮੁੱਖ ਤੌਰ ਉਤੇ ਵੱਡੇ ਸੰਸਥਾਗਤ ਖਿਡਾਰੀਆਂ ਵਲੋਂ ਲੰਮੇ ਸਮੇਂ ਤੋਂ ਸੰਭਾਲੀਆਂ ਕੀਮਤਾਂ ਧਾਤਾਂ ਵੇਚਣ ਕਾਰਨ ਹੋਈ, ਜਿਨ੍ਹਾਂ ਨੇ ਕੀਮਤਾਂ ’ਚ ਮਜ਼ਬੂਤ ਵਾਧੇ ਤੋਂ ਬਾਅਦ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।’’ ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕੀ ਡਾਲਰ ਵਿਚ ਮਜ਼ਬੂਤੀ ਨੇ ਸਰਾਫਾ ਬਾਜ਼ਾਰ ਉਤੇ ਹੋਰ ਦਬਾਅ ਪਾਇਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement