ਕਰੋੜਾਂ ਪਾਲਸੀ ਧਾਰਕਾਂ ਨੂੰ ਝਟਕਾ! ਲਗਭਗ ਦੁੱਗਣਾ ਹੋ ਸਕਦਾ ਹੈ Insurance Premium
Published : May 26, 2020, 2:55 pm IST
Updated : May 26, 2020, 2:55 pm IST
SHARE ARTICLE
Photo
Photo

ਪਿਛਲੇ ਕੁਝ ਮਹੀਨਿਆਂ ਵਿਚ ਬੀਮਾ ਕਲੇਮ (Claim) ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਬੀਮਾ ਕੰਪਨੀਆਂ ਬੀਮਾ ਪ੍ਰੀਮੀਅਮ ਦੀ ਮਿਆਦ ਵਧਾ ਸਕਦੀਆਂ ਹਨ। 

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਵਿਚ ਬੀਮਾ ਕਲੇਮ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਬੀਮਾ ਕੰਪਨੀਆਂ ਬੀਮਾ ਪ੍ਰੀਮੀਅਮ ਦੀ ਮਿਆਦ ਵਧਾ ਸਕਦੀਆਂ ਹਨ। ਬੀਮਾਂ ਕੰਪਨੀਆਂ ਵੱਲੋਂ ਪ੍ਰੀਮੀਅਮ ਵਧਾਉਣ ਕਾਰਨ ਜੀਵਨ ਬੀਮਾ ਕੰਪਨੀਆਂ ਵੱਲੋਂ 20 ਤੋਂ 40 ਪ੍ਰਤੀਸ਼ਤ ਪ੍ਰੀਮੀਅਮ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।

Insurance PolicyPhoto

ਅਪ੍ਰੈਲ ਮਹੀਨੇ ਵਿਚ ਜੀਵਨ ਬੀਮਾ ਕੰਪਨੀਆਂ ਨੇ ਟਰਮ ਲਾਈਫ ਪਲਾਨ ਦੇ ਪ੍ਰੀਮੀਅਮ ਵਿਚ 20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਪਾਲਸੀ ਡਾਟ ਕਾਮ ਦੇ ਸੀਈਓ ਅਤੇ ਸੰਸਥਾਪਕ ਨਵਲ ਗੋਇਲ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਬੀਮਾ ਦਾਅਵਿਆਂ ਵਿਚ ਵਾਧਾ ਹੋਇਆ ਸੀ।

Insurance PolicyPhoto

ਜਿਸ ਕਾਰਨ ਕਲੇਮ ਸੈਟਲਮੈਂਟ ਦੀ ਗਿਣਤੀ ਵੀ ਵਧੀ ਸੀ, ਪਰ ਕੰਪਨੀਆਂ ਨੂੰ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਕਲੇਮ ਗਿਣਤੀ ਵਿਚ ਇੰਨਾ ਵਾਧਾ ਹੋ ਜਾਵੇਗਾ।
ਮੀਡੀਆ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਬੀਮਾ ਕੰਪਨੀਆਂ ਨੇ ਅਪਣੇ ਪ੍ਰੀਮੀਅਮ ਵਧਾਉਣ ਦਾ ਫੈਸਲਾ ਲਿਆ ਹੈ, ਜਿਸ ਕਾਰਨ ਬੀਮਾ ਕੰਪਨੀਆਂ ਨੂੰ ਮਜਬੂਰ ਹੋ ਕੇ ਪ੍ਰੀਮੀਅਮ ਵਧਾਉਣਾ ਪਿਆ ਹੈ।

InsurancePhoto

ਹਾਲਾਂਕਿ ਹਾਲੇ ਕੁਝ ਕੰਪਨੀਆਂ ਨੇ ਪ੍ਰੀਮੀਅਮ ਵਧਾਉਣ ਦਾ ਫੈਸਲਾ ਨਹੀਂ ਲਿਆ ਹੈ ਕਿਉਂਕਿ ਇਹ ਕੰਪਨੀਆਂ ਅਪਣੇ ਗ੍ਰਾਹਕਾਂ ਦੀ ਗਿਣਤੀ ਦਾ ਅਧਿਐਨ ਕਰ ਰਹੀਆਂ ਹਨ। ਪਾਲਸੀ ਬਾਜ਼ਾਰ ਡਾਟ ਕਾਮ ਦੇ ਮੁੱਖ ਕਾਰੋਬਾਰੀ ਅਧਿਕਾਰੀ ਸੰਤੋਸ਼ ਅਗਰਵਾਲ ਨੇ ਕਿਹਾ ਹੈ ਕਿ ਮਿਆਦ ਦੇ ਟਰਮ ਇੰਸ਼ੋਰੈਂਸ ਦੀਆਂ ਕੀਮਤਾਂ ਵਿਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਕੁਝ ਬੀਮਾ ਕੰਪਨੀਆਂ ਨੇ ਇੰਸ਼ੋਰੈਂਸ ਦੇ ਪ੍ਰੀਮੀਅਮ ਵਿਚ 20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement