ਚਾਂਦੀ-ਸੋਨੇ 'ਚ ਮੁੜ ਉਛਾਲ, ਦਿੱਲੀ 'ਚ ਹੋਇਆ 3 ਫੀ ਸਦੀ ਦਾ ਵਾਧਾ
Published : Feb 23, 2026, 8:17 pm IST
Updated : Feb 23, 2026, 8:17 pm IST
SHARE ARTICLE
Silver and gold rebound again, up 3 percent in Delhi
Silver and gold rebound again, up 3 percent in Delhi

ਚਾਂਦੀ ਦੀ ਕੀਮਤ 8,000 ਰੁਪਏ ਵਧ ਕੇ ਹੋਈ 2,72,000 ਰੁਪਏ ਪ੍ਰਤੀ ਕਿਲੋਗ੍ਰਾਮ

ਨਵੀਂ ਦਿੱਲੀ: ਅਮਰੀਕੀ ਸੁਪਰੀਮ ਕੋਰਟ ਦੇ ਟਰੰਪ ਦੇ ਟੈਰਿਫ ਵਿਰੁਧ ਫੈਸਲੇ ਤੋਂ ਬਾਅਦ ਵਧਦੀ ਆਲਮੀ ਵਪਾਰ ਅਨਿਸ਼ਚਿਤਤਾ ਦਰਮਿਆਨ ਮਜ਼ਬੂਤ ਸੁਰੱਖਿਅਤ ਪਨਾਹਗਾਹ ਦੀ ਮੰਗ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ 3 ਫੀ ਸਦੀ ਦਾ ਵਾਧਾ ਹੋਇਆ। ਚਾਂਦੀ 2.7 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨਾ 1.6 ਲੱਖ ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ।

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ ਅੱਜ 8,000 ਰੁਪਏ ਜਾਂ 3.03 ਫੀ ਸਦੀ ਵਧ ਕੇ 2,72,000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ। ਜਦਕਿ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀ 3,300 ਰੁਪਏ ਜਾਂ 2.06 ਫੀ ਸਦੀ ਵਧ ਕੇ 1,62,800 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ। ਦੋਵੇਂ ਧਾਤਾਂ ਤਿੰਨ ਹਫ਼ਤਿਆਂ ਦੇ ਉੱਚੇ ਪੱਧਰ ਉਤੇ ਵਪਾਰ ਕਰ ਰਹੀਆਂ ਹਨ, ਜਿਸ ਨੂੰ ਨਵੇਂ ਸੁਰੱਖਿਅਤ-ਪਨਾਹਗਾਹ ਦੀ ਮੰਗ ਦਾ ਸਮਰਥਨ ਮਿਲਿਆ।  

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement