ਖ਼ਬਰਾਂ |

ਤਾਜ਼ਾ |

ਸੋਨੇ ਦੀਆਂ ਕੀਮਤਾਂ ’ਚ ਉਛਾਲ, ਚਾਂਦੀ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ
Published : Jul 20, 2026, 8:04 pm IST
Updated : Jul 20, 2026, 8:04 pm IST
SHARE ARTICLE
Gold prices surge, silver continues to decline
Gold prices surge, silver continues to decline

1400 ਰੁਪਏ ਚੜ੍ਹ ਕੇ ਸੋਨੇ ਦੀ ਕੀਮਤ 1,46,900 ਰੁਪਏ ਪ੍ਰਤੀ 10 ਗ੍ਰਾਮ ਹੋਈ, ਚਾਂਦੀ 1,000 ਰੁਪਏ ਟੁੱਟ ਕੇ 2,21,500 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ

ਨਵੀਂ ਦਿੱਲੀ: ਮਜ਼ਬੂਤ ਗਲੋਬਲ ਰੁਝਾਨਾਂ ਦੇ ਵਿਚਕਾਰ ਰਾਸ਼ਟਰੀ ਰਾਜਧਾਨੀ ਵਿੱਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ 1,400 ਰੁਪਏ ਦਾ ਉਛਾਲ ਆਇਆ ਅਤੇ ਇਹ ਲਗਭਗ 1.47 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ। 

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਕਿਹਾ ਕਿ 99.9 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 1,400 ਰੁਪਏ ਵਧ ਕੇ 1,46,900 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਕਰਾਂ ਸਮੇਤ) 'ਤੇ ਪਹੁੰਚ ਗਿਆ, ਜਦੋਂ ਕਿ ਸ਼ੁੱਕਰਵਾਰ ਨੂੰ ਇਹ 1,45,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਹਾਲਾਂਕਿ, ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਵਿੱਚ ਗਿਰਾਵਟ ਜਾਰੀ ਰਹੀ। ਚਾਂਦੀ 1,000 ਰੁਪਏ ਟੁੱਟ ਕੇ 2,21,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਕਰਾਂ ਸਮੇਤ) ਰਹਿ ਗਈ। ਪਿਛਲੇ ਸੈਸ਼ਨ ਵਿੱਚ ਇਹ 2,22,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਚਾਂਦੀ ਵਿੱਚ 10 ਜੁਲਾਈ ਤੋਂ ਬਾਅਦ ਹੁਣ ਤੱਕ ਕੁੱਲ 15,500 ਰੁਪਏ ਯਾਨੀ ਲਗਭਗ 6.5 ਪ੍ਰਤੀਸ਼ਤ ਦੀ ਗਿਰਾਵਟ ਆ ਚੁੱਕੀ ਹੈ।

ਸਰਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਪਿਛਲੇ ਹਫ਼ਤੇ ਦੀ ਤੇਜ਼ ਗਿਰਾਵਟ ਤੋਂ ਬਾਅਦ ਸੋਨੇ ਵਿੱਚ ਹੇਠਲੇ ਪੱਧਰ 'ਤੇ ਖਰੀਦਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਇਸ ਦੀਆਂ ਕੀਮਤਾਂ ਨੂੰ ਸਹਾਰਾ ਮਿਲਿਆ। ਦੂਜੇ ਪਾਸੇ, ਚਾਂਦੀ 'ਚ ਬਿਕਵਾਲੀ (ਬਿਕਰੀ) ਦਾ ਦਬਾਅ ਬਣਿਆ ਰਿਹਾ, ਕਿਉਂਕਿ ਨਿਵੇਸ਼ਕ ਭੂ-ਰਾਜਨੀਤਿਕ ਜੋਖਮਾਂ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਨੂੰ ਉੱਚੇ ਪੱਧਰ 'ਤੇ ਬਣਾਏ ਰੱਖਣ ਦੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਲਗਾ ਰਹੇ ਹਨ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਸੌਮਿਲ ਗਾਂਧੀ ਨੇ ਕਿਹਾ, "ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤ ਮਿਲਣ ਅਤੇ ਪਿਛਲੇ ਹਫ਼ਤੇ ਦੀ ਗਿਰਾਵਟ ਤੋਂ ਬਾਅਦ ਸਸਤੇ ਪੱਧਰ 'ਤੇ ਖਰੀਦਦਾਰੀ ਆਉਣ ਨਾਲ ਸੋਮਵਾਰ ਨੂੰ ਸੋਨੇ ਵਿੱਚ ਤੇਜ਼ੀ ਆਈ।"

ਉਨ੍ਹਾਂ ਕਿਹਾ ਕਿ ਅਮਰੀਕੀ ਡਾਲਰ 'ਚ ਨਰਮੀ ਨਾਲ ਵੀ ਵਿਦੇਸ਼ੀ ਖਰੀਦਦਾਰਾਂ ਲਈ ਸੋਨਾ ਜ਼ਿਆਦਾ ਆਕਰਸ਼ਕ ਬਣਿਆ।

ਅੰਤਰਰਾਸ਼ਟਰੀ ਬਾਜ਼ਾਰ 'ਚ ਹਾਜ਼ਰ ਸੋਨਾ ਮਾਮੂਲੀ ਵਾਧੇ ਨਾਲ ਲਗਭਗ 4,020 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ ਲਗਭਗ ਦੋ ਪ੍ਰਤੀਸ਼ਤ ਚੜ੍ਹ ਕੇ 57 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਪਹੁੰਚ ਗਈ।

ਕੋਟਕ ਸਕਿਓਰਿਟੀਜ਼ ਦੀ ਸਹਾਇਕ ਉਪ-ਪ੍ਰਧਾਨ (ਕਮੋਡਿਟੀ ਰਿਸਰਚ) ਕਾਯਨਾਤ ਚੈਨਵਾਲਾ ਨੇ ਕਿਹਾ ਕਿ ਅਮਰੀਕਾ-ਈਰਾਨ ਤਣਾਅ ਦੇ ਵਿਚਕਾਰ ਵਿਚੋਲਗੀ ਦੇ ਯਤਨ ਜਾਰੀ ਰਹਿਣ ਨਾਲ ਬਾਜ਼ਾਰ 'ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਇੱਕ ਮੁੱਖ ਕਾਰਕ ਬਣਿਆ ਹੋਇਆ ਹੈ।

ਪੱਛਮੀ ਏਸ਼ੀਆ ਵਿੱਚ ਤਣਾਅ ਦੇ ਵਿਚਕਾਰ ਬ੍ਰੈਂਟ ਕਰੂਡ 91 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਿਆ, ਜਦੋਂ ਕਿ ਵੈਸਟ ਟੈਕਸਾਸ ਇੰਟਰਮੀਡੀਏਟ 85 ਡਾਲਰ ਦੇ ਪੱਧਰ ਨੂੰ ਪਾਰ ਕਰ ਗਿਆ।

ਮਿਰਾਏ ਐਸੇਟ ਸ਼ੇਅਰਖਾਨ ਦੇ ਕਮੋਡਿਟੀ ਹੈੱਡ ਪ੍ਰਵੀਨ ਸਿੰਘ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਸੋਨਾ ਸੀਮਤ ਦਾਇਰੇ ਵਿੱਚ ਰਹਿ ਸਕਦਾ ਹੈ ਅਤੇ ਭੂ-ਰਾਜਨੀਤਿਕ ਘਟਨਾਕ੍ਰਮ ਅਲਪਕਾਲੀ ਉਤਾਰ-ਚੜ੍ਹਾਅ ਨੂੰ ਪ੍ਰਭਾਵਿਤ ਕਰਨਗੇ, ਜਦੋਂ ਕਿ ਅਮਰੀਕੀ ਮੌਦਰਿਕ ਨੀਤੀ ਸਖ਼ਤ ਰਹਿਣ ਦੀ ਸੰਭਾਵਨਾ ਨਾਲ ਸੋਨੇ ਵਿੱਚ ਵੱਡੀ ਤੇਜ਼ੀ ਸੀਮਤ ਰਹਿ ਸਕਦੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement