ਅੱਜ ਫਿਰ ਆਇਆ ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਜਾਣੋ ਤਾਜ਼ੇ ਭਾਅ
Published : Sep 19, 2019, 1:30 pm IST
Updated : Sep 19, 2019, 1:32 pm IST
SHARE ARTICLE
Petrol Diesel Rate
Petrol Diesel Rate

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ ਹੋਣ ਵਾਲੇ ਬਦਲਾਅ 'ਚ ਅੱਜ ਤੇਲ...

ਨਵੀਂ ਦਿੱਲੀ: ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ ਹੋਣ ਵਾਲੇ ਬਦਲਾਅ 'ਚ ਅੱਜ ਤੇਲ ਦੇ ਭਾਅ ਗਰਮ ਹੋ ਗਏ ਹਨ। ਪਟਰੌਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਸਾਊਦੀ ਅਰਬ ਦੀਆਂ ਤੇਲ ਕੰਪਨੀਆਂ 'ਚ ਅੱਗ ਲੱਗਣ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ ਜਿਸ ਦਾ ਅਸਰ ਭਾਰਤ 'ਚ ਵੀ ਦੇਖਿਆ ਜਾ ਰਿਹਾ ਹੈ। ਵੀਰਵਾਰ ਭਾਵ ਅੱਜ 19 ਸਤੰਬਰ ਨੂੰ ਦਿੱਲੀ 'ਚ ਪੈਟਰੋਲ 72.71 ਰੁਪਏ ਪ੍ਰਤੀ ਲੀਟਰ ਹੈ।

Petrol diesel price high by 8 paise per litrePetrol diesel price high

ਕੱਲ ਦੇ ਮੁਕਾਬਲੇ ਅੱਜ ਪਟਰੌਲ ਦੀ ਕੀਮਤ 'ਚ 29 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਉੱਧਰ ਡੀਜ਼ਲ ਦੀ ਕੀਮਤ 66.01 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਡੀਜ਼ਲ ਦੀ ਕੀਮਤ ਅੱਜ 19 ਪੈਸੇ ਵਧ ਗਈ ਹੈ। ਉੱਧਰ ਮੁੰਬਈ 'ਚ ਪਟਰੌਲ ਦੀ ਕੀਮਤ 78.39 ਰੁਪਏ ਪ੍ਰਤੀ ਲੀਟਰ ਹੈ। ਕੱਲ ਦੇ ਮੁਕਾਬਲੇ ਪਟਰੌਲ ਦੀ ਕੀਮਤ 29 ਪੈਸੇ ਵਧ ਗਈ ਹੈ। ਮੁੰਬਈ 'ਚ ਡੀਜ਼ਲ ਦੀ ਕੀਮਤ 69.24 ਰੁਪਏ ਪ੍ਰਤੀ ਲੀਟਰ ਹੈ।

Petrol PricesPetrol Prices

ਮੁੰਬਈ 'ਚ ਡੀਜ਼ਲ ਦੀ ਕੀਮਤ 'ਚ 20 ਪੈਸੇ ਦਾ ਵਾਧਾ ਹੋਇਆ ਹੈ। ਅਜਿਹੇ 'ਚ ਕੋਲਕਾਤਾ 'ਚ ਅੱਜ ਪਟਰੌਲ ਦੀ ਕੀਮਤ 75.43 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੱਲ ਦੇ ਮੁਕਾਬਲੇ ਕੋਲਕਾਤਾ 'ਚ ਪਟਰੌਲ ਦੇ ਭਾਅ 29 ਪੈਸੇ ਵਧ ਗਏ ਹਨ। ਡੀਜ਼ਲ ਦੀ ਕੀਮਤ 68.42 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ ਵੀ ਕੱਲ ਦੇ ਮੁਕਾਬਲੇ 19 ਪੈਸੇ ਵਧ ਗਈ ਹੈ। ਚੇਨਈ 'ਚ ਪਟਰੌਲ ਦੀ ਕੀਮਤ 75.56 ਰੁਪਏ ਪ੍ਰਤੀ ਲੀਟਰ ਹੈ।

Petrol and diesel prices risePetrol and diesel prices

ਪਟਰੌਲ ਦੇ ਭਾਅ 30 ਪੈਸੇ ਵਧ ਗਏ ਹਨ। ਡੀਜ਼ਲ ਦੀ ਕੀਮਤ 69.77 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 'ਚ 20 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement