ਇੱਥੇ ਲਗਾਓ ਪੈਸੇ, ਮਿਲੇਗਾ 8.60 ਫੀਸਦੀ ਤੋਂ ਜ਼ਿਆਦਾ ਵਿਆਜ, ਬਚੇ ਹਨ ਸਿਰਫ 15 ਦਿਨ
Published : Dec 16, 2019, 10:04 am IST
Updated : Dec 16, 2019, 10:09 am IST
SHARE ARTICLE
L&T Finance
L&T Finance

ਦੇਸ਼ ਦੇ ਆਰਥਕ ਹਲਾਤਾਂ ਦੇ ਮੱਦੇਨਜ਼ਰ ਵਿਆਜ ਦਰਾਂ ਵਿਚ ਲਗਾਤਾਰ ਕਟੌਤੀ ਦੇਖਣ ਨੂੰ ਮਿਲ ਰਹੀ ਹੈ।

ਨਵੀਂ ਦਿੱਲੀ: ਦੇਸ਼ ਦੇ ਆਰਥਕ ਹਲਾਤਾਂ ਦੇ ਮੱਦੇਨਜ਼ਰ ਵਿਆਜ ਦਰਾਂ ਵਿਚ ਲਗਾਤਾਰ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਪਰ ਠੀਕ ਇਸੇ ਸਮੇਂ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਵਿਆਜ ਪਾਉਣ ਦਾ ਵੀ ਸ਼ਾਨਦਾਰ ਮੌਕਾ ਹੈ। ਦਰਅਸਲ ਅੱਜ ਤੋਂ L&T ਫਾਇਨਾਂਸ ਨਾਨ-ਕਨਵਰਟਿਬਲ ਡਿਬੈਂਚਰ (NCD) ਜਾਰੀ ਕਰ ਰਿਹਾ ਹੈ, ਜਿਸ ਨਾਲ ਤੁਹਾਡੇ ਕੋਲ 8.65 ਫੀਸਦੀ ਤੱਕ ਵਿਆਜ ਪਾਉਣ ਦਾ ਸ਼ਾਨਦਾਰ ਮੌਕਾ ਹੈ।

File PhotoFile Photo

ਇਹ L&T ਫਾਇਨਾਂਸ ਹੋਲਡਿੰਗਸ ਦੀ ਸਹਾਇਕ ਕੰਪਨੀ ਹੈ ਜੋ ਸਕਿਓਰਡ ਰੀਡੀਮ ਨਾਨ-ਕਨਵਰਟਿਬਲ ਡਿਬੈਂਚਰ  ਲੈ ਕੇ ਆਈ ਹੈ। ਇਸ ਦੇ ਲਈ ਟ੍ਰਾਂਚ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਦੇ ਲਈ ਆਖਰੀ ਤਰੀਕ 30 ਦਸੰਬਰ 2019 ਹੈ। ਹਾਲਾਂਕਿ ਨਿਵੇਸ਼ਕਾਂ ਨੂੰ ਇਸ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨ ਜਾਂ ਇਸ ਨੂੰ ਅੱਗੇ ਵਧਾਉਣ ਦਾ ਵਿਕਲਪ ਦਿੱਤਾ ਜਾਵੇਗਾ।

File PhotoFile Photo

ਇਸ ਦੇ ਲਈ ਬਸ ਇਹੀ ਸ਼ਰਤ ਹੈ ਕਿ ਆਖਰੀ ਤਰੀਕ ਤੋਂ ਪਹਿਲਾਂ ਹੀ ਟ੍ਰਾਂਚ ਨੂੰ ਸਬਸਕ੍ਰਾਈਬ ਕਰ ਦਿੱਤਾ ਜਾਵੇ। ਇਸ ਐਨਸੀਡੀ ਆਫਰ ਦੇ ਤਹਿਤ ਨਿਵੇਸ਼ਕਾਂ ਨੂੰ ਚਾਰ ਵੱਖ-ਵੱਖ ਕੈਟੇਗਰੀਆਂ ਵਿਚ ਵੰਡਿਆ ਗਿਆ। ਇਸ ਐਨਸੀਡੀ ਵਿਚ 6 ਵੱਖ-ਵੱਖ ਸੀਰੀਜ਼ ਹਨ, ਜਿਨ੍ਹਾਂ ਦੀ ਮਿਆਦ ਵੀ ਅਲੱਗ-ਅਲੱਗ ਹੋਵੇਗੀ। ਨਿਵੇਸ਼ਕ 36, 60 ਅਤੇ 84 ਮਹੀਨਿਆਂ ਦੀ ਮਿਆਦ ਚੁਣ ਸਕਦੇ ਹਨ।

File PhotoFile Photo

ਬੈਂਕਾਂ ਵੱਲੋਂ ਦਿੱਤੇ ਜਾਣ ਵਾਲਾ ਫਿਕਸਡ ਡਿਪਾਜ਼ਿਟ ਇਸ ਦਾ ਇਕ ਵਿਕਲਪ ਹੈ। ਵਰਤਮਾਨ ਵਿਚ ਐਸਬੀਆਈ 1 ਸਾਲ ਤੋਂ 10 ਸਾਲ ਤੱਕ ਲਈ ਐਫਡੀ ‘ਤੇ 6.25 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ। ਉੱਥੇ ਹੀ ਆਈਸੀਆਈਸੀਆਈ ਬੈਂਕ ਐਫਡੀ ‘ਤੇ 6.2 ਫੀਸਦੀ ਤੋਂ ਲੈ ਕੇ 6.40 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ।

SBI to soon block old ATM-cum-debit cardsSBI

ਜੇਕਰ ਪੋਸਟ ਆਫਿਸ ਸਕੀਮ ਦੀ ਗੱਲ ਕਰੀਏ ਤਾਂ 5 ਸਾਲ ਲਈ ਨੈਸ਼ਨਲ ਸੇਵਿੰਗ ਸਰਟੀਫਿਕੇਟ ‘ਤੇ 7.9 ਫੀਸਦੀ ਅਤੇ ਕਿਸਾਨ ਵਿਕਾਸ ਪੱਤਰ ‘ਤੇ 7.6 ਫੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement