ਸਿੰਡਿਕੇਟ ਬੈਂਕ ਨੂੰ ਚੌਥੀ ਤਿਮਾਹੀ 'ਚ 2,195 ਕਰੋਡ਼ ਰੁਪਏ ਦਾ ਨੁਕਸਾਨ
Published : May 16, 2018, 11:55 am IST
Updated : May 16, 2018, 11:55 am IST
SHARE ARTICLE
Syndicate Bank
Syndicate Bank

ਜਨਤਕ ਖੇਤਰ ਦੇ ਸਿੰਡਿਕੇਟ ਬੈਂਕ ਨੂੰ ਪਿਛਲੇ ਵਿੱਤੀ ਸਾਲ ਦੀ ਮਾਰਚ 'ਚ ਖ਼ਤਮ ਚੌਥੀ ਤਿਮਾਹੀ 'ਚ 2,195.12 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਉੱਚੇ ਡੁਬੇ ਕਰਜ਼ ਕਾਰਨ...

ਨਵੀਂ ਦਿੱਲੀ, 15 ਮਈ : ਜਨਤਕ ਖੇਤਰ ਦੇ ਸਿੰਡਿਕੇਟ ਬੈਂਕ ਨੂੰ ਪਿਛਲੇ ਵਿੱਤੀ ਸਾਲ ਦੀ ਮਾਰਚ 'ਚ ਖ਼ਤਮ ਚੌਥੀ ਤਿਮਾਹੀ 'ਚ 2,195.12 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਉੱਚੇ ਡੁਬੇ ਕਰਜ਼ ਕਾਰਨ ਬੈਂਕ ਨੂੰ ਜ਼ਿਆਦਾ ਪ੍ਰਬੰਧ ਕਰਨਾ ਪਿਆ ਜਿਸ ਨਾਲ ਬੈਂਕ ਦਾ ਨੁਕਸਾਨ ਵਧਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਬੈਂਕ ਨੂੰ 103.84 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ ਸੀ।

Syndicate Bank Syndicate Bank

ਦਸੰਬਰ ਤਿਮਾਹੀ 'ਚ ਬੈਂਕ ਨੂੰ 869.77 ਕਰੋਡ਼ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਮਾਰਚ ਤਿਮਾਹੀ 'ਚ ਬੈਂਕ ਦਾ ਡੂਬੇ ਕਰਜ ਲਈ ਪ੍ਰਬੰਧ ਲਗਭਗ ਤਿੰਨ ਗੁਣਾ ਯਾਨੀ 3,544.68 ਕਰੋਡ਼ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 1,192.54 ਕਰੋਡ਼ ਰੁਪਏ ਸੀ। ਤਿਮਾਹੀ ਦੌਰਾਨ ਬੈਂਕ ਦੀ ਆਮਦਨੀ ਘੱਟ ਕੇ 6,046 ਕਰੋਡ਼ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 6,913.09 ਕਰੋਡ਼ ਰੁਪਏ ਰਹੀ ਸੀ।

Syndicate Bank Syndicate Bank

ਪੂਰੇ ਵਿੱਤੀ ਸਾਲ 2017 - 18 'ਚ ਬੈਂਕ ਨੂੰ 3,222.84 ਕਰੋਡ਼ ਰੁਪਏ ਦਾ ਘਾਟਾ ਹੋਇਆ, ਜਦਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੇ 358.95 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਸੀ। ਵਿੱਤੀ ਸਾਲ ਦੌਰਾਨ ਬੈਂਕ ਦੀ ਕਮਾਈ ਘੱਟ ਕੇ 24,581.85 ਕਰੋਡ਼ ਰੁਪਏ ਰਹਿ ਗਈ ਸੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 26,461.18 ਕਰੋਡ਼ ਰੁਪਏ ਸੀ। ਸਿੰਡਿਕੇਟ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮੇਲਵਿਨ ਰੇਗੋ ਵਿਰੁਧ ਸੀਬੀਆਈ ਨੇ ਪਿਛਲੇ ਮਹੀਨੇ 600 ਕਰੋਡ਼ ਰੁਪਏ ਦੇ ਆਈਡੀਬੀਆਈ ਬੈਂਕ ਕਰਜ਼ਾ ਚੂਕ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement