ਕਾਰ ਖ਼ਰੀਦਣ ਲਈ 2.5 ਲੱਖ ਦੇਵੇਗੀ ਮੋਦੀ ਸਰਕਾਰ, ਜਾਣੋ ਸ਼ਰਤਾਂ
Published : May 16, 2018, 10:28 am IST
Updated : May 16, 2018, 10:29 am IST
SHARE ARTICLE
electric car
electric car

ਜੇਕਰ ਤੁਹਾਡੀ ਪੁਰਾਣੀ ਕਾਰ ਹੈ ਅਤੇ ਤੁਸੀਂ ਨਵੀਂ ਕਾਰ ਖ਼ਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਹੁਣ ਕੇਂਦਰ ਦੀ ਮੋਦੀ ਸਰਕਾਰ ਤੁਹਾਨੂੰ ਕਾਰ...

ਨਵੀਂ ਦਿੱਲੀ : ਜੇਕਰ ਤੁਹਾਡੇ ਕੋਲ ਪੁਰਾਣੀ ਕਾਰ ਹੈ ਅਤੇ ਤੁਸੀਂ ਨਵੀਂ ਕਾਰ ਖ਼ਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਹੁਣ ਕੇਂਦਰ ਦੀ ਮੋਦੀ ਸਰਕਾਰ ਤੁਹਾਨੂੰ ਕਾਰ ਖ਼ਰੀਦਣ 'ਤੇ 2.5 ਲੱਖ ਰੁਪਏ ਦੀ ਮਦਦ ਦੇ ਸਕਦੀ ਹੈ। ਹਾਲਾਂਕਿ ਇਸ ਲਈ ਕੁੱਝ ਸ਼ਰਤਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਹਾਨੂੰ ਇਹ ਸਹੂਲਤ ਦਾ ਮੁਨਾਫ਼ਾ ਮਿਲ ਸਕਦਾ ਹੈ। ਦਰਅਸਲ ਮੋਦੀ ਸਰਕਾਰ ਇਹ ਛੋਟ ਬਿਜਲਈ ਕਾਰਾਂ ਦੀ ਖ਼ਰੀਦ 'ਤੇ ਦੇ ਰਹੀ ਹੈ।

electric carelectric car

ਦੇਸ਼ 'ਚ ਬਿਜਲਈ ਵਾਹਨਾਂ ਨੂੰ ਸਹਿਯੋਗ ਦੇਣ ਲਈ ਸਰਕਾਰ ਜਲਦੀ ਹੀ ਇਕ ਵੱਡੀ ਯੋਜਨਾ ਦਾ ਐਲਾਨ ਕਰ ਸਕਦੀ ਹੈ। ਪੁਰਾਣੀ ਗੱਡੀਆਂ ਨੂੰ ਕਬਾੜ ਦੇ ਹਵਾਲੇ ਕਰ ਕੇ ਨਵੀਂ ਬਿਜਲਈ ਕਾਰ ਜਾਂ ਦੋਪਹਿਆ ਵਾਹਨ ਖ਼ਰੀਦਣ 'ਤੇ ਸਰਕਾਰ ਤੁਹਾਨੂੰ ਸਬਸਿਡੀ ਦੇਣ ਜਾ ਰਹੀ ਹੈ। ਪਟਰੋਲ ਜਾਂ ਡੀਜ਼ਲ ਕਾਰ ਨੂੰ ਸਕਰੈਪ ਕਰ ਕੇ ਬਿਜਲਈ ਕਾਰ ਖ਼ਰੀਦਣ 'ਤੇ ਸਰਕਾਰ 2.5 ਲੱਖ ਰੁਪਏ ਤਕ ਮਦਦ ਦੇਵੇਗੀ। ਉਥੇ ਹੀ 1.5 ਲੱਖ ਰੁਪਏ ਤਕ ਦੇ ਬਿਜਲਈ ਦੋਪਹਿਆ ਖ਼ਰੀਦਣ ਵਾਲਿਆਂ ਨੂੰ 30 ਹਜ਼ਾਰ ਰੁਪਏ ਤਕ ਸਬਸਿਡੀ ਦਿਤੀ ਜਾਵੇਗੀ।

electric carelectric car

ਸਰਕਾਰ ਨੇ ਇਸ ਨੂੰ ਲੈ ਕੇ ਇਕ ਡਰਾਫ਼ਟ ਨੀਤੀ ਤਿਆਰ ਕੀਤੀ ਹੈ। ਸੂਤਰਾਂ ਵਲੋਂ ਖ਼ਬਰ ਮੁਤਾਬਕ ਇਹ ਸਬਸਿਡੀ ਪ੍ਰੀ - ਬੀਐਸ III ਵਾਹਨਾਂ ਨੂੰ ਕਬਾੜ 'ਚ ਪਾ ਕੇ ਨਿਜੀ ਵਰਤੋਂ ਲਈ ਬਿਜਲਈ ਕਾਰ ਖ਼ਰੀਦਣ 'ਚ ਵੀ ਮਦਦ ਮਿਲੇਗੀ। ਇਸ ਦੇ ਲਈ ਅਪ੍ਰੂਵਡ ਸਕਰੈਪਿੰਗ ਸੈਂਟਰ ਵਲੋਂ ਸਰਟਿਫ਼ਿਕੇਟ ਪ੍ਰਾਪਤ ਕਰਨਾ ਹੋਵੇਗਾ। ਇਹ ਬਿਜਲਈ ਅਤੇ ਹਾਈਬ੍ਰਿਡ ਗੱਡੀਆਂ ਲਈ 9,400 ਕਰੋਡ਼ ਰੁਪਏ  ਦੇ ਪੈਕੇਜ ਦਾ ਹਿੱਸਾ ਹੈ।

electric carelectric car

ਭਾਰੀ ਉਦਯੋਗ ਵਿਭਾਗ ਵਲੋਂ ਜਾਰੀ ਪ੍ਰਸਤਾਵ ਮੁਤਾਬਕ ਸਾਰੇ ਵੱਡੇ ਸ਼ਹਿਰਾਂ 'ਚ ਹਰ 9 ਵਰਗ ਕਿਲੋਮੀਟਰ ਇਲਾਕੇ 'ਚ ਘੱਟ ਤੋਂ ਘੱਟ ਇਕ ਚਾਰਜਿੰਗ ਸਟੇਸ਼ਨ ਲਗਾਉਣ ਦੀ ਯੋਜਨਾ ਹੈ। 10 ਲੱਖ ਤੋਂ ਜ਼ਿਆਦਾ ਅਬਾਦੀ ਵਾਲੇ ਸ਼ਹਿਰਾਂ ਤੋਂ ਇਲਾਵਾ ਦਿੱਲੀ - ਜੈਪੁਰ ਹਾਈਵੇ, ਦਿੱਲੀ - ਚੰਡੀਗੜ , ਚੱਨਈ ਬੈਂਗੁਲੁਰੂ ਅਤੇ ਮੁੰਬਈ - ਪੁਨੇ ਹਾਈਵੇ 'ਤੇ ਹਰ 25 ਕਿਲੋਮੀਟਰ 'ਤੇ ਚਾਰਜਿੰਗ ਦੀ ਸਹੂਲਤ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement