ਕੋਰੋਨਾ ਵਾਇਰਸ: ਤੇਲ ਉਤਪਾਦਨ ‘ਤੇ ਹੋਇਆ ਵੱਡਾ ਸਮਝੌਤਾ, ਆਖਿਰਕਾਰ ਮੰਨ ਹੀ ਗਏ ....
Published : Apr 13, 2020, 9:11 am IST
Updated : Apr 13, 2020, 9:12 am IST
SHARE ARTICLE
Photo
Photo

ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਸਹਿਯੋਗੀਆਂ ਵਿਚਕਾਰ ਤੇਲ ਉਤਪਾਦਨ ਵਿਚ ਕਟੌਤੀ ਨੂੰ ਲੈ ਕੇ ਸਮਝੌਤੇ ‘ਤੇ ਸਹਿਮਤੀ ਬਣ ਗਈ ਹੈ।

ਨਵੀਂ ਦਿੱਲੀ: ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ (ਆਰਗੇਨਾਇਜ਼ੇਸ਼ਨ ਆਫ ਦ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼) ਅਤੇ ਸਹਿਯੋਗੀਆਂ ਵਿਚਕਾਰ ਤੇਲ ਉਤਪਾਦਨ ਵਿਚ ਕਟੌਤੀ ਨੂੰ ਲੈ ਕੇ ਸਮਝੌਤੇ ‘ਤੇ ਸਹਿਮਤੀ ਬਣ ਗਈ ਹੈ। ਇਸ ਸਮਝੌਤੇ ਤੋਂ ਬਾਅਦ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਅੰਤਰਰਾਸ਼ਟਰੀ ਬਜ਼ਾਰ ਵਿਚ ਤੇਲ ਦੀਆਂ ਮੰਗਾਂ ਵਿਚ ਆਈ ਕਮੀ ਦੇ ਕਾਰਨ ਕੀਮਤ ਨੂੰ ਸਥਿਰ ਰੱਖਣ ਲਈ ਉਤਪਾਦਨ ਵਿਚ 10 ਫੀਸਦੀ ਦੀ ਕਟੌਤੀ ਹੋਵੇਗੀ।

File PhotoFile Photo

ਬੀਤੇ ਦਿਨ ਇਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਸਮਝੌਤੇ ‘ਤੇ ਸਹਿਮਤੀ ਬਣੀ। ਇਸ ਦਾ ਮੁੱਖ ਮਕਸਦ ਕੀਮਤ ਨੂੰ ਸਥਿਰ ਰੱਖਣ ਲਈ ਉਤਪਾਦਨ ਵਿਚ ਵੱਡੀ ਕਟੌਤੀ ਕਰਨਾ ਸੀ। ਓਪੇਕ ਪਲੱਸ ਤੇਲ ਉਤਪਾਦਕਾਂ ਵਿਚ 9 ਅਪ੍ਰੈਲ ਨੂੰ ਕਟੌਤੀ ਨੂੰ ਲੈ ਕੇ ਸਮਝੌਤਾ ਹੋਣਾ ਸੀ ਪਰ ਮੈਕਸਿਕੋ ਉਤਪਾਦਨ ਵਿਚ ਕਟੌਤੀ ਦਾ ਵਿਰੋਧ ਕਰ ਰਿਹਾ ਸੀ।

File PhotoFile Photo

ਓਪੇਕ ਨੇ ਇਸ ਸਮਝੌਤੇ ਦਾ ਐਲਾਨ ਨਹੀਂ ਕੀਤਾ ਹੈ ਪਰ ਇਸ ਨਾਲ ਜੁੜੇ ਕਈ ਦੇਸ਼ਾਂ ਨੇ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਓਪੇਕ ਅਤੇ ਸਹਿਯੋਗੀ ਤੇਲ ਉਤਪਾਦਕ ਦੇਸ਼ ਹਰ ਦਿਨ 90.7 ਲੱਖ ਬੈਰਲ ਦੀ ਕਟੌਤੀ ਤੇਲ ਉਤਪਾਦਨ ਵਿਚ ਕਰਨਗੇ।

File PhotoFile Photo

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੂਵੈਤ ਦੇ ਊਰਜਾ ਮੰਤਰੀ ਡਾਕਟਰ ਖਾਲੀਦ ਅਲੀ ਮੁਹੰਮਦ ਅਲ-ਫਾਦੇਲ ਨੇ ਟਵੀਟ ਕਰ ਕੇ ਇਸ ਸਮਝੌਤੇ ਦੀ ਜਾਣਕਾਰੀ ਦਿੱਤੀ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਅਤੇ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement