ਦੇਸ਼ 'ਚ ਮੋਬਾਈਲ ਗਾਹਕਾਂ ਦੀ ਗਿਣਤੀ ਇਕ ਅਰਬ ਤੋਂ ਪਾਰ
Published : May 4, 2018, 10:39 am IST
Updated : May 4, 2018, 10:39 am IST
SHARE ARTICLE
Mobile users
Mobile users

ਮਾਰਚ 2017 ਤੋਂ 2018 ਦਰਮਿਆਨ 2.187 ਗਾਹਕਾਂ ਦਾ ਹੋਇਆ ਵਾਧਾ

ਨਵੀਂ ਦਿੱਲੀ, 3 ਮਈ: ਦੂਰਸੰਚਾਰ ਕੰਪਨੀਆਂ ਦੇ ਉਚ ਸੰਗਠਨ ਸੀ.ਓ.ਏ.ਆਈ. ਮੁਤਾਬਕ ਦੇ 'ਚ ਮੋਬਾਈਲ ਫ਼ੋਨ ਗਾਹਕਾਂ ਦੀ ਗਿਣਤੀ ਮਾਰਚ ਮਹੀਨੇ ਦੇ ਅਖ਼ੀਰ 'ਚ ਵਧ ਕੇ ਇਕ ਅਰਬ ਤੋਂ ਜ਼ਿਆਦਾ (1.035 ਅਰਬ) ਹੋ ਗਈ।ਸੰਗਠਨ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਗਿਣਤੀ 'ਚ ਏਅਰਸੈੱਲ, ਜਿਓ ਤੇ ਐਮ.ਟੀ.ਐਨ.ਐਲ. ਦੇ ਫ਼ਰਵਰੀ 2017 ਤਕ ਦੇ ਅੰਕੜੇ ਸ਼ਾਮਲ ਹਨ। ਉਪਭੋਗਤਾਵਾਂ ਦੀ ਗਿਣਤੀ 'ਚ ਕੁਲ ਮਿਲਾ ਕੇ 2.187 ਕਰੋੜ ਦਾ ਵਾਧਾ ਹੋਇਆ ਹੈ। ਇਸ ਮੁਤਾਬਕ ਗਾਹਕ ਗਿਣਤੀ ਦੇ ਆਧਾਰ 'ਤੇ ਭਾਰਤੀ ਏਅਰਟੈੱਲ 30.49 ਕਰੋੜ ਗਾਹਕਾਂ ਨਾਲ ਪਹਿਲੇ ਨੰਬਰ 'ਤੇ ਹੈ।

Mobile usersMobile users

ਮਾਰਚ ਮਹੀਨੇ 'ਚ ਉਸ ਨੂੰ 84,02,064 ਗਾਹਕ ਮਿਲੇ। ਇਸੇ ਤਰ੍ਹਾਂ 22.269 ਕਰੋੜ ਗਾਹਕਾਂ ਨਾਲ ਵੋਡਾਫ਼ੋਨ ਦੂਜੇ ਨੰਬਰ 'ਤੇ ਰਹੀ। ਮਾਰਚ ਮਹੀਨੇ 'ਚ ਆਈਡੀਆ ਸੈਲੂਲਰ ਨੂੰ 91.4 ਲੱਖ ਨਵੇਂ ਗਾਹਕ ਮਿਲੇ ਅਤੇ ਉਸ ਦੇ ਗਾਹਕਾਂ ਦੀ ਕੁਲ ਗਿਣਤੀ 21.12 ਕਰੋੜ ਹੋ ਗਈ।ਸੀ.ਓ.ਏ.ਆਈ. ਵਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਮੁਤਾਬਕ ਭਾਰਤ 'ਚ ਮੋਬਾਈਲ ਗਾਹਕਾਂ ਦੀ ਗਿਣਤੀ 'ਚ ਹੋਇਆ ਇਹ ਵਾਧਾ ਇਤਿਹਾਸਕ ਹੈ। ਇਕ ਸਾਲ ਦਰਮਿਆਨ ਗਾਹਕਾਂ ਦੀ ਗਿਣਤੀ 'ਚ 2.187 ਕਰੋੜ ਦਾ ਵਾਧਾ ਹੋਇਆ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement