ਡਾਲਰ ਦੇ ਮੁਕਾਬਲੇ ਰੁਪਿਆ 42 ਪੈਸੇ ਡਿੱਗ ਕੇ 91.50 ਦੇ ਪੱਧਰ ਉਤੇ ਪਹੁੰਚਿਆ
Published : Mar 2, 2026, 6:21 pm IST
Updated : Mar 2, 2026, 6:21 pm IST
SHARE ARTICLE
Rupee falls 42 paise to 91.50 against dollar
Rupee falls 42 paise to 91.50 against dollar

ਡਾਲਰ ਦੇ ਮੁਕਾਬਲੇ ਅੱਜ ਰੁਪਿਆ 42 ਪੈਸੇ ਡਿੱਗ ਕੇ 91.50 ਉਤੇ ਪਹੁੰਚਿਆ

ਮੁੰਬਈ : ਇਰਾਨਉਤੇ  ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਵਿਸ਼ਵ ਭਰ ’ਚ ਜੋਖਮ ਤੋਂ ਬਚਣ ਦੇ ਰੁਖ਼ ਕਾਰਨ ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 42 ਪੈਸੇ ਦੀ ਭਾਰੀ ਗਿਰਾਵਟ ਨਾਲ 91.50 ਦੇ ਪੱਧਰ ਉਤੇ  ਬੰਦ ਹੋ ਗਿਆ।

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਭਾਰੀ ਵਿਕਰੀ ਅਤੇ ਵਿਦੇਸ਼ੀ ਫੰਡ ਵਾਪਸ ਲੈਣ ਨਾਲ ਭਾਰਤੀ ਕਰੰਸੀ ’ਚ ਹੋਰ ਗਿਰਾਵਟ ਆਈ ਹੈ। ਐਕਸਚੇਂਜ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਕਰਵਾਰ  ਨੂੰ 7,536.36 ਕਰੋੜ ਰੁਪਏ ਦੇ ਇਕੁਇਟੀ ਵੇਚੇ।

ਮੀਰੇ ਐਸੇਟ ਸ਼ੇਅਰਖਾਨ ਦੇ ਖੋਜ ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵਲੋਂ  ਇਰਾਨਉਤੇ  ਹਮਲਾ ਕਰਨ ਤੋਂ ਬਾਅਦ ਆਲਮੀ ਬਾਜ਼ਾਰਾਂ ’ਚ ਰੁਪਿਆ ਲਗਭਗ ਅੱਧਾ ਫੀ ਸਦੀ  ਡਿੱਗ ਗਿਆ। ਉਨ੍ਹਾਂ ਕਿਹਾ ਕਿ ਐਫ.ਆਈ.ਆਈ. ਦੇ ਨਿਕਾਸ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਰਾਤੋ-ਰਾਤ ਵਾਧੇ ਨੇ ਰੁਪਏ ਉਤੇ  ਹੋਰ ਦਬਾਅ ਪਾਇਆ ਹੈ, ਜਿਸ ਨਾਲ ਵਧਦੇ ਭੂ-ਸਿਆਸੀ ਤਣਾਅ ਦੇ ਵਿਚਕਾਰ ਗਲੋਬਲ ਬਾਜ਼ਾਰਾਂ ਵਿਚ ਜੋਖਮ ਦੀਆਂ ਭਾਵਨਾਵਾਂ ਉਤੇ  ਨਕਾਰਾਤਮਕ ਪੱਖ ਨਾਲ ਵਪਾਰ ਕਰਨ ਦੀ ਉਮੀਦ ਹੈ। (ਪੀ.ਟੀ.ਆਈ.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement