GDP ਪਹਿਲੀ ਤਿਮਾਹੀ ਵਿਚ ਰੀਕਾਰਡ 23.9 ਫ਼ੀਸਦੀ ਡਿੱਗੀ, ਖੇਤੀ ਨੂੰ ਛੱਡ ਕੇ ਸਾਰੇ ਖੇਤਰਾਂ ਦਾ ਬੁਰਾ ਹਾਲ
Published : Sep 1, 2020, 9:59 am IST
Updated : Sep 1, 2020, 9:59 am IST
SHARE ARTICLE
GDP
GDP

ਬਿਜਲੀ, ਗੈਸ, ਜਲ ਸਪਲਾਈ ਅਤੇ ਹੋਰ ਸੇਵਾ ਖੇਤਰਾਂ ਵਿਚ 7ਫੀ ਸਦੀ ਦੀ ਆਈ ਗਿਰਾਵਟ

ਨਵੀਂ ਦਿੱਲੀ:  ਕੋਰੋਨਾ ਵਾਇਰਸ ਮਹਾਂਮਾਰੀ ਦੇ ਅਸਰ ਅਤੇ ਉਸ ਦੀ ਰੋਕਥਾਮ ਲਈ ਲਗਾਈ ਗਈ ਤਾਲਾਬੰਦੀ ਕਾਰਨ ਖਤਰੇ ਵਿਚ ਘਿਰੀ ਅਰਥਵਿਵਸਥਾ ‘ਤੇ ਹੋਰ ਬੁਰਾ ਅਸਰ ਪਿਆ ਹੈ। ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਚਾਲੂ ਵਿੱਤ ਵਰ੍ਹੇ 2020-21 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਅਰਥਵਿਵਸਥਾ ਵਿਚ 23.9 ਫੀਸਦੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਆਈ ਹੈ। ਇਸ ਦੌਰਾਨ ਖੇਤੀ ਨੂੰ ਛੱਡ ਕੇ ਨਿਰਮਾਣ ਅਤੇ ਸੇਵਾ ਸਣੇ ਸਾਰੇ ਖੇਤਰਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ।

coronavirusCoronavirus

ਸਭ ਤੋਂ ਜ਼ਿਆਦਾ ਅਸਰ ਨਿਰਮਾਣ ਉਦਯੋਗ ‘ਤੇ ਪਆ ਹੈ ਜੋ 50 ਫੀ ਸਦੀ ਤੋਂ ਵੀ ਜ਼ਿਆਦਾ ਡਿੱਗਿਆ ਹੈ। ਕੌਮੀ ਸੰਖਿਅਕੀ ਦਫ਼ਤਰ ਦੇ ਅੰਕੜਿਆਂ ਮੁਤਾਬਕ ਕੁੱਲ ਘਰੇਲੂ ਉਤਪਾਦ ਵਿਚ ਇਸ ਤੋਂ ਪਹਿਲਾਂ 2019 -20 ਦੀ ਇਸ ਤਿਮਾਹੀ ਵਿਚ 5.2 ਫੀ ਸਦੀ ਦਾ ਵਾਧਾ ਹੋਇਆ ਸੀ। ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਦੀ ਰੋਕਥਾਮ ਲਈ 25 ਮਾਰਚ ਤੋਂ ਪੂਰੇ ਦੇਸ਼ ਵਿਚ ਤਾਲਾਬੰਦੀ ਲਾਈ ਸੀ, ਜਿਸ ਦਾ ਅਸਰ ਅਰਥਚਾਰੇ ਦੇ ਸਾਰੇ ਖੇਤਰਾਂ ‘ਤੇ ਪਿਆ ਹੈ।

GDP growthGDP 

ਨਿਰਮਾਣ ਖੇਤਰ ਵਿਚ ਪਹਿਲੀ ਤਿਮਾਹੀ ਵਿਚ 39.3 ਫੀ ਸਦੀ ਦੀ ਗਿਰਾਵਟ ਆਈ ਜਦਕਿ ਇਕ ਸਾਲ ਪਹਿਲਾਂ ਇਸ ਤਿਮਾਹੀ ਵਿਚ ਇਸ ਵਿਚ 3 ਫੀ ਸਦੀ ਦਾ ਵਾਧਾ ਹੋਇਆ ਸੀ। ਨਿਰਮਾਣ ਖੇਤਰ ਵਿਚ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ 50.3 ਫੀ ਸਦੀ ਦੀ ਕਮੀ ਆਈ ਜਦਕਿ ਇਕ ਸਾਲ ਪਹਿਲਾਂ ਇਸ ਤਿਮਾਹੀ ਵਿਚ 5.2 ਫੀ ਸਦੀ ਦਾ ਵਾਧਾ ਹੋਇਆ ਸੀ। ਮਾਈਨਿੰਗ ਖੇਤਰ ਉਤਪਾਦਨ ਵਿਚ 23.3 ਫੀ ਸਦੀ ਦੀ ਗਿਰਾਵਟ ਆਈ ਜਦਕਿ ਇਕ ਸਾਲ ਪਹਿਲਾਂ 2019-20 ਇਸੇ ਤਿਮਾਹੀ ਵਿਚ 4.7 ਫੀਸਦੀ ਦਾ ਵਾਧਾ ਹੋਇਆ ਸੀ।

Economy Economy

ਬਿਜਲੀ, ਗੈਸ, ਜਲ ਸਪਲਾਈ ਅਤੇ ਹੋਰ ਸੇਵਾ ਖੇਤਰਾਂ ਵਿਚ ਵੀ ਪਹਿਲੀ ਤਿਮਾਹੀ ਵਿਚ 7 ਫੀ ਸਦੀ ਦੀ ਗਿਰਾਵਟ ਆਈ ਹੈ ਜਦਕਿ ਇਕ ਸਾਲ ਪਹਿਲਾਂ 2019-20 ਦੀ ਇਸ ਤਿਮਾਹੀ ਵਿਚ 8.8 ਫੀ ਸਦੀ ਦਾ ਵਾਧਾ ਹੋਇਆ ਸੀ। ਵਪਾਰ, ਹੋਟਲ, ਆਵਾਜਾਈ, ਸੰਚਾਰ ਅਤੇ ਪ੍ਰਸਾਰਣ ਨਾਲ ਜੁੜੀਆਂ ਸੇਵਾਵਾਂ ਵਿਚ 47 ਫੀ ਸਦੀ ਦੀ ਗਿਰਾਵਟ ਆਈ ਜਦਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 3.5 ਫੀ ਸਦੀ ਦਾ ਵਾਧਾ ਹੋਇਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement