ਖ਼ਬਰਾਂ |

ਤਾਜ਼ਾ |

ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਲੜਨਗੇ ਪ੍ਰਸ਼ਾਂਤ ਕਿਸ਼ੋਰ
Published : Jul 5, 2026, 5:38 pm IST
Updated : Jul 5, 2026, 5:38 pm IST
SHARE ARTICLE
Prashant Kishor will contest the Bankipur Assembly by-election in Bihar.
Prashant Kishor will contest the Bankipur Assembly by-election in Bihar.

ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਬਾਂਕੀਪੁਰ ਸੀਟ ਹੋਈ ਹੈ ਖਾਲੀ 

ਪਟਨਾ : ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਨੂੰ ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ’ਚ ਤਾਲ ਠੋਕ ਦਿੱਤੀ ਹੈ । ਉਹਨਾਂ ਨੇ ਇਸ ਚੋਣ ਨੂੰ ਸੂਬੇ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਲੋਕਪ੍ਰਿਯਤਾ 'ਤੇ "ਜਨਮਤ ਸੰਗ੍ਰਹਿ" ਕਰਾਰ ਦਿੱਤਾ। ਇਹ ਵਿਧਾਨ ਸਭਾ ਸੀਟ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਬਿਹਾਰ ਵਿਧਾਨ ਸਭਾ ਤੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।

"ਬਾਂਕੀਪੁਰ ਦੇ ਲੋਕ ਬਿਹਾਰ ਵਿੱਚ ਸਭ ਤੋਂ ਅਮੀਰ ਅਤੇ ਸਭ ਤੋਂ ਵੱਧ ਪੜ੍ਹੇ-ਲਿਖੇ ਹਨ। ਉਹਨਾਂ ਨੂੰ ਸਭ ਤੋਂ ਵਧੀਆ ਉਮੀਦਵਾਰ ਨੂੰ ਵੋਟ ਪਾਉਣ ਦਿਓ । ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਮੇਰੇ 'ਤੇ ਭਰੋਸਾ ਕਰ ਸਕਦੇ ਹਨ, ਤਾਂ ਮੈਂ ਉਹਨਾਂ ਨੂੰ ਮੈਨੂੰ ਵੋਟ ਪਾਉਣ ਦੀ ਅਪੀਲ ਕਰਦਾ ਹਾਂ... ਆਪਣੀ ਪਾਰਟੀ ਦਾ ਇਕੱਲਾ ਵਿਧਾਇਕ ਹੋਣ ਦੇ ਬਾਵਜੂਦ, ਮੈਂ ਵਿਧਾਨ ਸਭਾ ਦੇ ਬਾਕੀ 242 ਵਿਧਾਇਕਾਂ 'ਤੇ ਭਾਰੀ ਪਵਾਂਗਾ।"

ਉਹਨਾਂ ਨੇ ਫਿਰ ਕਿਹਾ ਕਿ ਭਾਜਪਾ ਆਗੂ ਸਮਰਾਟ ਚੌਧਰੀ ‘ਜਨਾਦੇਸ਼ ਤੋਂ ਬਿਨਾਂ’ ਮੁੱਖ ਮੰਤਰੀ ਬਣ ਗਏ, ਕਿਉਂਕਿ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ (NDA) ਨੇ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨੀਤਿਸ਼ ਕੁਮਾਰ ਨੂੰ ਆਪਣਾ ਚਿਹਰਾ ਬਣਾ ਕੇ ਜਿੱਤ ਹਾਸਲ ਕੀਤੀ ਸੀ। ਕੁਮਾਰ ਨੇ ਕੁਝ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਹੈ।

ਸਾਬਕਾ ਚੋਣ ਰਣਨੀਤੀਕਾਰ ਕਿਸ਼ੋਰ ਨੇ ਕਿਹਾ ਕਿ ਆਉਣ ਵਾਲੀ ਜ਼ਿਮਨੀ ਚੋਣ ਸਮਰਾਟ ਚੌਧਰੀ ਦੀ ਦੋ ਮਹੀਨੇ ਪੁਰਾਣੀ ਸਰਕਾਰ ਦੇ ਕੰਮਕਾਜ 'ਤੇ ਜਨਮਤ ਸੰਗ੍ਰਹਿ ਹੋਵੇਗੀ । ਜੇਕਰ ਭਾਜਪਾ ਜਿੱਤਦੀ ਹੈ, ਤਾਂ ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਹੋਵੇਗੀ ਕਿ ਉਸਨੂੰ ਜਨਤਾ ਦਾ ਸਮਰਥਨ ਹਾਸਲ ਹੈ। ਜੇਕਰ ਅਸੀਂ ਜਿੱਤਦੇ ਹਾਂ, ਤਾਂ ਉਹਨਾਂ ਨੂੰ ਕੰਧ 'ਤੇ ਲਿਖਿਆ ਪੜ੍ਹਨਾ ਪਵੇਗਾ। 

ਕਿਸ਼ੋਰ ਪਿਛਲੇ ਕੁਝ ਹਫ਼ਤਿਆਂ ਤੋਂ ਸੰਕੇਤ ਦੇ ਰਹੇ ਸਨ ਕਿ ਉਹ ਇਹ ਜ਼ਿਮਨੀ ਚੋਣ ਲੜਨ ਦੇ ਇੱਛੁਕ ਹਨ। ਉਹਨਾਂ ਨੇ ਅੱਜ ਕਿਹਾ ਕਿ ਪਿਛਲੇ ਹਫ਼ਤੇ ਇਸ ਜ਼ਿਮਨੀ ਚੋਣ ਦੇ ਪ੍ਰੋਗਰਾਮ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਜਨ ਸੁਰਾਜ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਰਸਮੀ ਫੈਸਲਾ ਲਿਆ ਗਿਆ।
ਸਾਲ 1990 ਦੇ ਦਹਾਕੇ ਤੋਂ ਇਹ ਸੀਟ ਜਿੱਤਦੀ ਆ ਰਹੀ ਭਾਜਪਾ ਇਸ ਨੂੰ ਬਰਕਰਾਰ ਰੱਖਣ ਲਈ ਭਰੋਸੇਮੰਦ ਦਿਖਾਈ ਦੇ ਰਹੀ ਹੈ। ਹਾਲਾਂਕਿ, ਉਸਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਦੂਜੇ ਪਾਸੇ, ਵਿਰੋਧੀ ਰਾਸ਼ਟਰੀ ਜਨਤਾ ਦਲ (RJD), ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਮਹਾਗਠਜੋੜ ਨੇ ਵੀ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ।

ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਦੀ 'ਜਨਸ਼ਕਤੀ ਜਨਤਾ ਦਲ' ਨੇ ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਸਮਾਜਿਕ ਕਾਰਕੁਨ ਵੀਣਾ ਮਾਨਵੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਤੇਜ ਪ੍ਰਤਾਪ ਯਾਦਵ ਨੂੰ ਉਹਨਾਂ ਦੇ ਪਿਤਾ ਲਾਲੂ ਪ੍ਰਸਾਦ ਨੇ ਆਰਜੇਡੀ (RJD) ਵਿੱਚੋਂ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਜਨਸ਼ਕਤੀ ਜਨਤਾ ਦਲ ਦਾ ਗਠਨ ਕੀਤਾ ਸੀ।
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement