ਖ਼ਬਰਾਂ |

ਤਾਜ਼ਾ |

ਬਿਹਾਰ : ਤਲਾਬ ਵਿਚ ਡੁੱਬਣ ਨਾਲ ਚਾਰ ਬੱਚੀਆਂ ਦੀ ਮੌਤ
Published : Oct 3, 2026, 7:17 am IST
Updated : Oct 3, 2026, 7:18 am IST
SHARE ARTICLE
PHOTO
PHOTO

ਪੁਲਿਸ ਨੇ ਲਾਸ਼ਾਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜੀਆਂ

ਮੋਤੀਹਾਰੀ: ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ ਵਿਚ ਸ਼ੁਕਰਵਾਰ ਸਵੇਰੇ ਇਕ ਤਲਾਅ ਵਿਚ ਨਹਾਉਂਦੇ ਸਮੇਂ ਚਾਰ ਬੱਚੀਆਂ ਦੀ ਡੁੱਬ ਕੇ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਹ ਘਟਨਾ ਜ਼ਿਲ੍ਹੇ ਦੇ ਪਹਾੜਪੁਰ ਥਾਣਾ ਖੇਤਰ ਦੇ ਅਧੀਨ ਇਨਾਰਵਾਭਰ ਪੰਚਾਇਤ ਦੇ ਬਨਕਟ ਪਿੰਡ ਵਿਚ ਬੀਤੇ ਦਿਨ ਸਵੇਰੇ 9:30 ਵਜੇ ਵਾਪਰੀ।

ਮ੍ਰਿਤਕਾਂ ਦੀ ਪਛਾਣ ਬਨਕਟ ਪਿੰਡ ਦੀ ਰਹਿਣ ਵਾਲੀ ਸੋਨਾਵਤੀ ਕੁਮਾਰੀ (13), ਉਸ ਦੀ ਭੈਣ ਫੂਲਵਤੀ ਕੁਮਾਰੀ (10), ਸੋਨਾਲੀ ਕੁਮਾਰੀ (10) ਅਤੇ ਪ੍ਰਤਿਭਾ ਕੁਮਾਰੀ (12) ਵਜੋਂ ਹੋਈ ਹੈ। ਪਹਾੜਪੁਰ ਸਰਕਲ ਅਧਿਕਾਰੀ ਰਾਮਸੂਰਤ ਪਾਸਵਾਨ ਨੇ ਦਸਿਆ,‘‘ਪੰਜ ਕੁੜੀਆਂ ਪਿੰਡ ਦੇ ਨੇੜੇ ਇਕ ਤਲਾਅ ਵਿਚ ਨਹਾਉਣ ਗਈਆਂ ਸਨ।

ਉਨ੍ਹਾਂ ਵਿਚੋਂ ਚਾਰ ਪਾਣੀ ਵਿਚ ਵੜ ਗਈਆਂ, ਜਦੋਂ ਕਿ ਇਕ ਕੰਢੇ ’ਤੇ ਖੜੀ ਰਹੀ। ਕਥਿਤ ਤੌਰ ’ਤੇ ਚਾਰੇ ਕੁੜੀਆਂ ਡੂੰਘੇ ਪਾਣੀ ਵਿਚ ਚਲੀਆਂ ਗਈਆਂ ਅਤੇ ਡੁੱਬ ਗਈਆਂ।’’ ਉਨ੍ਹਾਂ ਕਿਹਾ ਕਿ ਕੰਢੇ ’ਤੇ ਖੜੀ ਕੁੜੀ ਪਿੰਡ ਭੱਜ ਗਈ ਅਤੇ ਪਿੰਡ ਵਾਸੀਆਂ ਨੂੰ ਘਟਨਾ ਬਾਰੇ ਜਾਣਕਾਰੀ ਦਿਤੀ।

ਪਹਾੜਪੁਰ ਪੁਲਿਸ ਸਟੇਸ਼ਨ ਦੇ ਮੁਖੀ ਦੇਵੇਂਦਰ ਕੁਮਾਰ ਨੇ ਕਿਹਾ,‘‘ਅਸੀਂ ਚਾਰ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਮੋਤੀਹਾਰੀ ਸਦਰ ਹਸਪਤਾਲ ਭੇਜ ਦਿਤਾ ਹੈ। ਪੂਰਬੀ ਚੰਪਾਰਨ ਦੇ ਜ਼ਿਲ੍ਹਾ ਮੈਜਿਸਟਰੇਟ ਸੌਰਭ ਸੁਮਨ ਨੇ ਕਿਹਾ ਕਿ ਜ਼ੋਨਲ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ ਗਏ ਹਨ।
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement