ਖ਼ਬਰਾਂ |

ਤਾਜ਼ਾ |

ਬਿਹਾਰ 'ਚ ਆਂਗਨਵਾੜੀ ਵਰਕਰ ਦੇ ਪੁੱਤਰ ਦੀ ਇਸਰੋ 'ਚ ਹੋਈ ਚੋਣ

By : JAGDISH

Published : May 3, 2026, 6:16 pm IST
Updated : May 3, 2026, 6:16 pm IST
SHARE ARTICLE
Anganwadi worker's son selected in ISRO in Bihar
Anganwadi worker's son selected in ISRO in Bihar

ਬੰਗਲੁਰੂ 'ਚ ਸੁਧਾਸ਼ੂ ਕੁਮਾਰ ਸਿੱਖੇਗਾ ਰਾਕੇਟ ਸਾਇੰਸ ਦੀਆਂ ਬਰੀਕੀਆਂ

ਮਧੇਪੁਰਾ : ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਵਾਲੀ ਆਂਗਣਵਾੜੀ ਵਰਕਰ ਦੇ ਪੁੱਤਰ ਨੂੰ ਇਸਰੋ ਦੇ ‘ਯੁਵਿਕਾ ਪ੍ਰੋਗਰਾਮ’ ਲਈ ਚੁਣੇ ਜਾਣ 'ਤੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਬਹੁਤ ਖੁਸ਼ ਹਨ । ਲੋਕ ਮਧੇਪੁਰਾ ਜ਼ਿਲ੍ਹੇ ਦੇ ਬਿਹਾਰੀਗੰਜ ਬਲਾਕ ਦੇ ਮੋਹਨਪੁਰ ਚੌਮੁਖ ਆਂਗਣਵਾੜੀ ਸੈਂਟਰ ਨੰਬਰ 134 ਦੀ ਇੱਕ ਵਰਕਰ ਦੇ ਪੁੱਤਰ ਸੁਧਾਂਸ਼ੂ ਕੁਮਾਰ ਨੂੰ ਇਸ ਮਹੱਤਵਪੂਰਨ ‘ਯੁਵਿਕਾ ਪ੍ਰੋਗਰਾਮ’ ਲਈ ਚੁਣ ਜਾਣ ’ਤੇ ਵਧਾਈਆਂ ਦੇਣ ਵਾਲਿਆਂ ਤਾਂਤਾ ਲੱਗਿਆ ਹੋਇਆ ਹੈ। ਸੁਧਾਂਸ਼ੂ ਦੇ ਪਿਤਾ ਲਲਿਤ ਸ਼ਰਮਾ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ । 2012 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਕਿਰਨ ਕੁਮਾਰੀ ਨੇ ਆਪਣੇ ਇਕਲੌਤੇ ਪੁੱਤਰ ਦੋ ਸਾਲ ਦੇ ਸੁਧਾਂਸ਼ੂ ਨੂੰ ਮੁਸ਼ਕਲ ਹਾਲਾਤਾਂ ਵਿੱਚ ਪਾਲਿਆ।

ਸੁਧਾਂਸ਼ੂ ਨੇ ਆਪਣੀ ਮੁੱਢਲੀ ਸਿੱਖਿਆ ਬਿਹਾਰੀਗੰਜ ਬਲਾਕ ਦੇ ਮਾਨਸਰੋਵਰ ਗਿਆਨ ਨਿਕੇਤਨ ਬਾਭੰਗਮਾ ਤੋਂ ਪ੍ਰਾਪਤ ਕੀਤੀ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜ੍ਹਨ ਤੋਂ ਬਾਅਦ ਉਸਨੂੰ ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਲਈ ਚੁਣਿਆ ਗਿਆ। ਜਵਾਹਰ ਨਵੋਦਿਆ ਵਿਦਿਆਲਿਆ ਸੁਖਾਸਨ (ਮਧੇਪੁਰਾ) ਵਿੱਚ ਪੜ੍ਹਦੇ ਹੋਏ, ਉਸਨੇ ਨੌਵੀਂ ਜਮਾਤ ਵਿੱਚ ਹੀ ‘ਯੁਵਿਕਾ ਪ੍ਰੀਖਿਆ’ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸੁਧਾਂਸ਼ੂ ਆਪਣੀ ਪਹਿਲੀ ਔਨਲਾਈਨ ਪ੍ਰੀਖਿਆ ਦੌਰਾਨ ਮਧੇਪੁਰਾ ਜ਼ਿਲ੍ਹੇ ਵਿੱਚੋਂ ਚੁਣਿਆ ਗਿਆ ਇਕੱਲਾ ਵਿਦਿਆਰਥੀ ਸੀ।
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM
Advertisement