ਟਰੱਕ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, 3 ਲੋਕਾਂ ਦੀ ਮੌਤ
Published : Mar 1, 2026, 10:54 am IST
Updated : Mar 1, 2026, 10:54 am IST
SHARE ARTICLE
Kaimur Bihar Accident News
Kaimur Bihar Accident News

12 ਤੋਂ ਵੱਧ ਲੋਕ ਹੋਏ ਜ਼ਖ਼ਮੀ

ਬਿਹਾਰ ਦੇ ਕੈਮੂਰ ਵਿਚ ਇਕ ਯਾਤਰੀ ਬੱਸ ਅਤੇ ਇਕ ਟਰੱਕ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਦੋ ਦੀ ਪਛਾਣ ਕਰ ਲਈ ਗਈ ਹੈ।

ਇਨ੍ਹਾਂ ਵਿੱਚ ਵਾਰਾਣਸੀ ਦੇ ਚਿਤਾਈਪੁਰ ਥਾਣਾ ਖੇਤਰ ਦੇ ਵਾਸੀ ਅਰੁਣ ਕੁਮਾਰ ਦੀ ਪੁੱਤਰੀ ਦੀਕਸ਼ਿਤਾ ਕੁਮਾਰੀ (9) ਅਤੇ ਵਾਰਾਣਸੀ ਦੇ ਭੁਲਨਪੁਰ ਦੀ ਰਹਿਣ ਵਾਲੀ ਆਭਾ ਰਾਣੀ ਸ਼ਾਮਲ ਹਨ। ਜਦਕਿ ਤੀਜੇ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ, ਜਦੋਂ ਕਿ 12 ਤੋਂ ਵੱਧ ਲੋਕ ਜ਼ਖ਼ਮੀ ਹਨ।

ਬੱਸ ਜਮਸ਼ੇਦਪੁਰ ਤੋਂ ਵਾਰਾਣਸੀ ਜਾ ਰਹੀ ਸੀ, ਜਿਸ ਵਿੱਚ ਲਗਭਗ 70-75 ਯਾਤਰੀ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।  ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਹੋਇਆ। ਬੱਸ ਮੋਹਨੀਆ ਵੱਲ ਜਾ ਰਹੀ ਸੀ ਉਦੋਂ ਹੀ ਉਲਟ ਦਿਸ਼ਾ ਤੋਂ ਆ ਰਿਹਾ ਇੱਕ ਟਰੱਕ ਅਚਾਨਕ ਡਿਵਾਈਡਰ ਪਾਰ ਕਰ ਗਿਆ ਅਤੇ ਸਿੱਧਾ ਬੱਸ ਨਾਲ ਟਕਰਾ ਗਿਆ। ਬੱਸ ਡਰਾਈਵਰ ਨੇ ਹਾਦਸੇ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਹਾਦਸਾ ਵਾਪਰ ਗਿਆ। 
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement