Corona ਦੀ ਪਹਿਲੀ ਵੈਕਸੀਨ ਦਾ 'ਨਤੀਜਾ ਸ਼ਾਨਦਾਰ', ਮਾਰਚ ਵਿਚ 8 ਲੋਕਾਂ ਨੂੰ ਮਿਲੀ ਖੁਰਾਕ
Published : May 19, 2020, 1:08 pm IST
Updated : May 19, 2020, 1:08 pm IST
SHARE ARTICLE
Photo
Photo

ਅਮਰੀਕਾ ਵਿਚ ਇਕ ਵੈਕਸੀਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ, ਲੋਕਾਂ ਦੀਆਂ ਉਮੀਦਾਂ ਵਿਚ ਵਾਧਾ ਹੋਇਆ ਹੈ।

ਨਵੀਂ ਦਿੱਲੀ: ਅਮਰੀਕਾ ਵਿਚ ਇਕ ਵੈਕਸੀਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ, ਲੋਕਾਂ ਦੀਆਂ ਉਮੀਦਾਂ ਵਿਚ ਵਾਧਾ ਹੋਇਆ ਹੈ। ਦਵਾ ਕੰਪਨੀ ਮਾਡਰਨਾ ਨੇ ਸੋਮਵਾਰ ਨੂੰ ਕਿਹਾ ਕਿ ਟਰਾਇਲ ਦੌਰਾਨ ਅੱਠ ਵਿਅਕਤੀਆਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਸੀ, ਜਿਸ ਦਾ ਨਤੀਜਾ ਸਕਾਰਾਤਮਕ ਆਇਆ ਹੈ।

PhotoPhoto

ਇਹ ਅਮਰੀਕਾ ਦੀ ਪਹਿਲੀ ਵੈਕਸੀਨ ਹੈ ਜਿਸ ਦੀ ਜਾਂਚ ਲੋਕਾਂ ਤੇ ਕੀਤੀ ਗਈ ਸੀ। ਨਿਊਯਾਰਕ ਟਾਈਮਜ਼ ਅਨੁਸਾਰ ਅਮਰੀਕਾ ਵਿਚ ਇਹ ਪਹਿਲੀ ਵੈਕਸੀਨ ਹੈ ਜਿਸ ਦਾ ਟਰਾਇਲ ਇਨਸਾਨਾਂ 'ਤੇ ਕੀਤਾ ਗਿਆ। ਮਾਰਚ ਦੀ ਸ਼ੁਰੂਆਤ ਵਿਚ ਅੱਠ ਵਿਅਕਤੀਆਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਸੀ, ਸਾਰੇ ਲੋਕਾਂ ਨੂੰ ਵੈਕਸੀਨ ਦੇ 2 ਦੋ ਡੋਜ਼ ਦਿੱਤੇ ਗਏ ਸਨ।

PhotoPhoto

ਦਵਾ ਕੰਪਨੀ ਦਾ ਕਹਿਣਾ ਹੈ ਕਿ ਵੈਕਸੀਨ ਸੁਰੱਖਿਅਤ ਨਜ਼ਰ ਆ ਰਹੀ ਹੈ ਅਤੇ ਵਾਇਰਸ ਖਿਲਾਫ ਇਮਿਊਨ ਰਿਸਪਾਂਸ ਪੈਦਾ ਕਰਦੀ ਨਜ਼ਰ ਆ ਰਹੀ ਹੈ। ਕੰਪਨੀ ਦੇ ਇਸ ਦਾਅਵੇ ਤੋਂ ਬਾਅਦ ਸ਼ੇਅਰ ਬਜ਼ਾਰ ਵਿਚ ਉਸ ਦੇ ਸਟਾਕ ਦੀ ਕੀਮਤ ਵਿਚ ਕਾਫੀ ਉਛਾਲ ਦੇਖਣ ਨੂੰ ਮਿਲਿਆ ਹੈ।

PhotoPhoto

ਹਾਲਾਂਕਿ ਕੰਪਨੀ ਨੇ ਟਰਾਇਲ ਦੌਰਾਨ ਸਿਰਫ ਤੰਦਰੁਸਤ ਵਲੰਟੀਅਰਾਂ ਨੂੰ ਵੈਕਸੀਨ ਦਿੱਤੀ ਸੀ। ਇਹਨਾਂ ਲੋਕਾਂ ਦੇ ਸਰੀਰ ਵਿਚ ਜੋ ਐਂਟੀਬਾਡੀ ਮਿਲੇ, ਲੈਬ ਵਿਚ ਇਨਸਾਨਾਂ ਦੇ ਸੈਲਜ਼ 'ਤੇ ਉਹਨਾਂ ਦਾ ਪਰੀਖਣ ਕੀਤਾ ਗਿਆ। ਇਸ ਦੌਰਾਨ ਦੇਖਿਆ ਗਿਆ ਕਿ ਐਂਟੀਬਾਡੀ ਵਾਇਰਸ ਨੂੰ ਵਧਣ ਤੋਂ ਰੋਕ ਰਿਹਾ ਹੈ।

PhotoPhoto

ਵੈਕਸੀਨ ਦਿੱਤੇ ਜਾਣ ਤੋਂ ਬਾਅਦ ਲੋਕਾਂ ਵਿਚ ਐਂਟੀਬਾਡੀਜ਼ ਦਾ ਪੱਧਰ ਉਹੀ ਸੀ ਜੋ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਸੀ। ਹਾਲਾਂਕਿ ਅਜੇ ਤੱਕ ਵੈਕਸੀਨ ਬਾਰੇ ਸੀਮਤ ਜਾਣਕਾਰੀ ਦੇ ਕਾਰਨ, ਇਸ ਦੀ ਸਫਲਤਾ ਬਾਰੇ ਅਜੇ ਵੀ ਅਨਿਸ਼ਚਿਤਤਾ ਹੈ।

PhotoPhoto

ਕੰਪਨੀ ਨੇ ਕਿਹਾ ਹੈ ਕਿ ਉਹ ਦੂਜੇ ਪੜਾਅ ਵਿਚ 600 ਲੋਕਾਂ 'ਤੇ ਵੈਕਸੀਨ ਦਾ ਟਰਾਇਲ ਕਰਨ ਜਾ ਰਹੀ ਹੈ। ਜਦਕਿ ਜੁਲਾਈ ਤੋਂ ਵੈਕਸੀਨ ਦੀ ਟੈਸਟਿੰਗ ਦਾ ਤੀਜਾ ਪੜਾਅ ਸ਼ੁਰੂ ਹੋਵੇਗਾ, ਜਿਸ ਵਿਚ ਹਜ਼ਾਰਾਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਦੂਜਾ ਅਤੇ ਤੀਜਾ ਟਰਾਇਲ ਸਫਲ ਹੋਣ 'ਤੇ ਵੈਕਸੀਨ ਸਾਲ ਦੇ ਅਖੀਰ ਤੱਕ ਜਾਂ ਫਿਰ 2021 ਦੇ ਸ਼ੁਰੂਆਤ ਵਿਚ ਵੱਡੇ ਪੱਧਰ 'ਤੇ ਲੋਕਾਂ ਲਈ ਉਪਲਬਧ ਹੋ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement