ਕਰਨਾਟਕ ਵਿੱਚ ਟੀਵੀ,ਫਰਿੱਜ ਅਤੇ ਦੋਪਹੀਆ ਵਾਹਨ ਰੱਖਣ ਵਾਲਿਆਂ ਨੂੰ ਬੀਪੀਐਲ ਕਾਰਡ ਵਾਪਸ ਕਰਨਾ ਪਏਗਾ
Published : Feb 15, 2021, 7:24 pm IST
Updated : Feb 15, 2021, 7:24 pm IST
SHARE ARTICLE
Food and Supplies Minister Umesh Katti
Food and Supplies Minister Umesh Katti

ਸਰਕਾਰ ਨੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ

ਬੈਂਗਲੂਰ :ਕਰਨਾਟਕ ਸਰਕਾਰ ਨੇ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਕਿਹਾ ਹੈ ਕਿ ਦੋਪਹੀਆ ਵਾਹਨ,ਟੀ ਵੀ,ਫਰਿੱਜ ਜਾਂ ਪੰਜ ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਇਸ ਨੂੰ 31 ਮਾਰਚ ਤੱਕ ਵਾਪਸ ਕਰਨ ਲਈ ਤਿਆਰ ਰਹਿਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ । ਖੁਰਾਕ ਅਤੇ ਸਪਲਾਈ ਮੰਤਰੀ ਉਮੇਸ਼ ਕੱਟੀ ਨੇ ਬੇਲਾਗਾਵੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਬੀਪੀਐਲ (ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਲਈ) ਕਾਰਡ ਰੱਖਣ ਦੇ ਕੁਝ ਮਾਪਦੰਡ ਹਨ । ਉਨ੍ਹਾਂ ਕੋਲ ਪੰਜ ਏਕੜ ਤੋਂ ਵੱਧ ਜ਼ਮੀਨ,ਟੀਵੀ ਜਾਂ ਫ੍ਰੀਜ਼ ਨਹੀਂ ਹੋਣੀ ਚਾਹੀਦੀ।  ਜਿਹੜੇ ਲੋਕ ਇਹ ਮਾਪਦੰਡ ਪੂਰੇ ਨਹੀਂ ਕਰਦੇ ਉਨ੍ਹਾਂ ਨੂੰ ਕਾਰਡ ਵਾਪਸ ਕਰਨਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ ।   

ਬੈਗਲੂਰFood and Supplies Minister Umesh Katti

ਮੰਤਰੀ ਨੇ ਕਿਹਾ ਕਿ ਸਾਲਾਨਾ 1.20 ਲੱਖ ਰੁਪਏ ਤੋਂ ਵੱਧ ਕਮਾਉਣ ਵਾਲਿਆਂ ਨੂੰ ਬੀਪੀਐਲ ਕਾਰਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ 31 ਮਾਰਚ ਤੋਂ ਪਹਿਲਾਂ ਇਸ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ । ਕਾਂਗਰਸ ਨੇ ਮੰਤਰੀ ਦੇ ਬਿਆਨ ਦੀ ਅਲੋਚਨਾ ਕੀਤੀ ਅਤੇ ਪਾਰਟੀ ਵਰਕਰਾਂ ਨੇ ਬੈਂਗਲੁਰੂ ਵਿੱਚ ਵੱਖ ਵੱਖ ਰਾਸ਼ਨ ਦੁਕਾਨਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ।

Food and Supplies Minister Umesh Katti Food and Supplies Minister Umesh Kattiਕਾਂਗਰਸੀ ਨੇਤਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਧਾਰਵਾੜ, ਮਾਇਸੂਰੂ ਅਤੇ ਤੁਮਕੁਰੂ ਵਿੱਚ ਵੀ ਪ੍ਰਦਰਸ਼ਨ ਕੀਤਾ । ਕਾਂਗਰਸ ਦੇ ਵਿਧਾਇਕ ਟੀਟੀ ਖੱਦਰ ਨੇ ਕਿਹਾ ਕਿ ਜਦੋਂ ਇਨ੍ਹਾਂ ਚੀਜ਼ਾਂ ਲਈ ਵਿਆਜ਼ ਮੁਕਤ ਕਰਜ਼ਾ ਪ੍ਰਸਤਾਵਿਤ ਕੀਤਾ ਜਾਂਦਾ ਹੈ ਤਾਂ ਸੁਭਾਵਕ ਹੈ ਕਿ ਲੋਕ ਇਸ ਨੂੰ ਖਰੀਦਣਗੇ । ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਫੈਸਲਾ ‘ਲੋਕ ਵਿਰੋਧੀ’ ਹੈ ਅਤੇ ਲਾਭਪਾਤਰੀਆਂ ਦੀ ਪਛਾਣ ਕਰਨ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ,ਨਾ ਕਿ‘ ਬੀਪੀਐਲ ਕਾਰਡ ’ਖੋਹਣ ‘ਤੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement