ਨਿਊਜ਼ੀਲੈਂਡ : ਪਿਛਲੇ 100 ਦਿਨਾਂ ਤੋਂ ਘਰੇਲੂ ਪੱਧਰ 'ਚ ਨਹੀਂ ਆਇਆ ਕੋਰੋਨਾ ਦਾ ਇਕ ਵੀ ਮਾਮਲਾ
Published : Aug 10, 2020, 10:47 am IST
Updated : Aug 10, 2020, 10:48 am IST
SHARE ARTICLE
PM Jacinda Ardern
PM Jacinda Ardern

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਖ਼ੁਸ਼ੀ ਪ੍ਰਗਟ ਕੀਤੀ ਤੇ ਨਾਲ ਹੀ ਲਾਪਰਵਾਹੀ ਵਿਰੁਧ ਚਿਤਾਵਨੀ ਵੀ ਦਿਤੀ

ਔਕਲੈਂਡ, 9 ਅਗੱਸਤ (ਹਰਜਿੰਦਰ ਸਿੰਘ ਬਸਿਆਲਾ) : ਕੋਰੋਨਾ ਦੇ ਅਦਿੱਖ ਜਿਹੇ ਵਾਇਰਸ ਨੇ ਜਿਥੇ ਪੂਰਾ ਵਿਸ਼ਵ ਅਪਣੇ ਚਪੇਟ ਦੇ ਵਿਚ ਲੈ ਕੇ ਸਾਰੇ ਕੰਮ ਕਾਰ ਚੌਪਟ ਕਰ ਲੋਕਾਂ ਦੇ ਕਾਰੋਬਾਰ ਜ਼ੀਰੋ ਕਰ ਦਿਤੇ ਹਨ ਉਥੇ ਨਿਊਜ਼ੀਲੈਂਡ ਵਿਚ ਕੋਰੋਨਾ ਦਾ ਨਵਾਂ ਕੇਸ ਕਮਿਊਨਿਟੀ ਪੱਧਰ 'ਚ ਆਏ ਨੂੰ 100 ਦਿਨ ਦਾ ਸਮਾਂ ਪੂਰਾ ਹੋ ਗਿਆ ਹੈ।

ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਇਸ ਵੇਲੇ ਨਿਊਜ਼ੀਲੈਂਡ 'ਚ ਜਿੰਨੇ ਵੀ ਕੋਰੋਨਾ ਦੇ ਐਕਟਿਵ ਕੇਸ ਹਨ ਉਹ ਸਿਰਫ਼ ਦੂਜੇ ਦੇਸ਼ਾਂ ਤੋਂ ਇਥੇ ਪਰਤ ਰਹੇ ਨਾਗਰਿਕਾਂ, ਪੱਕੇ ਵਸਨੀਕਾਂ ਜਾਂ ਫਿਰ ਜ਼ਰੂਰੀ ਲੋਕਾਂ ਦੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਮੈਡੀਕਲ ਸਹੂਲਤਾਂ ਵਾਲੇ ਏਕਾਂਤਵਾਸ ਪ੍ਰਬੰਧ (ਹੋਟਲਾਂ) ਹੇਠ ਰਖਿਆ ਜਾ ਰਿਹਾ ਹੈ। ਪਿਛਲੇ 100 ਦਿਨਾਂ ਤੋਂ ਕੋਈ ਵੀ ਅਜਿਹਾ ਨਹੀਂ ਮਿਲਿਆ ਜਿਸ ਨੂੰ ਕੋਰੋਨਾ ਨੇ ਘੇਰਿਆ ਹੋਵੇ। ਇਸ ਸੈਂਕੜੇ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ ਅਤੇ ਦੂਜੇ ਦੇਸ਼ਾਂ ਦੇ ਲੋਕ ਇਸ ਪ੍ਰਾਪਤੀ ਪਿੱਛੇ ਕੀਤੀ ਕਾਰਗੁਜ਼ਾਰੀ ਲੱਭਣ ਦੀ ਕੋਸ਼ਿਸ਼ ਵਿਚ ਹਨ।

ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਕਿ ਦੇਸ਼ 'ਚ ਕੋਵਿਡ -19 ਦਾ ਅੱਜ ਵੀ ਕੋਈ ਨਵਾਂ ਕੇਸ ਬਾਹਰ ਤੋਂ ਆਏ ਲੋਕਾਂ ਵਿਚੋਂ ਸਾਹਮਣੇ ਨਹੀਂ ਆਇਆ। ਇਸ ਤਰ੍ਹਾਂ ਦਾ ਇਹ ਲਗਾਤਾਰ ਚੌਥਾ ਦਿਨ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੁਆਰਾ ਅੱਜ ਸਵੇਰੇ ਖ਼ੁਸ਼ੀ ਪ੍ਰਗਟ ਕੀਤੀ ਗਈ ਤੇ ਲਾਪਰਵਾਹੀ ਵਿਰੁਧ ਚਿਤਾਵਨੀ ਵੀ ਦਿਤੀ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਦੇਸ਼ਾਂ 'ਚ ਵੇਖਿਆ ਹੈ ਕਿ ਵਾਇਰਸ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਹ ਉਨ੍ਹਾਂ ਥਾਵਾਂ 'ਤੇ ਵੀ ਫੈਲ ਸਕਦਾ ਹੈ ਜਿਥੇ ਪਹਿਲਾਂ ਇਸ ਦਾ ਨਿਯੰਤਰਣ ਹੁੰਦਾ ਸੀ ਅਤੇ ਸਾਨੂੰ ਨਿਊਜ਼ੀਲੈਂਡ ਦੇ ਭਵਿੱਖ 'ਚ ਹੋਣ ਵਾਲੇ ਕਿਸੇ ਵੀ ਕੇਸ ਨੂੰ ਜਲਦੀ ਤੋਂ ਠੀਕ ਕਰਨ ਦੇ ਲਈ ਤਿਆਰ ਰਹਿਣ ਦੀ ਲੋੜ ਹੈ।

PM Jacinda ArdernPM Jacinda Ardern

ਹਾਲ ਹੀ 'ਚ ਵਿਕਟੋਰੀਆ, ਹਾਂਗ ਕਾਂਗ ਅਤੇ ਵੀਅਤਨਾਮ 'ਚ ਕੋਵਿਡ -19 ਦੇ ਮਾਮਲਿਆਂ 'ਚ ਵਾਧਾ ਵੇਖਿਆ ਗਿਆ ਹੈ, ਉਹ ਸਾਰੇ ਖੇਤਰ ਜਿਨਾਂ 'ਚ ਪਹਿਲਾਂ ਕੋਵਿਡ -19 ਦਾ ਪ੍ਰਭਾਵ ਸੀ। ਸਿਹਤ ਮੰਤਰਾਲੇ ਨੇ ਕਿਹਾ ਕਿ ਐਕਟਿਵ ਮਾਮਲਿਆਂ ਦੀ ਹੁਣ ਕੁਲ ਗਿਣਤੀ 23 ਉੱਤੇ ਹੀ ਹੈ ਤੇ ਦੇਸ਼ 'ਚ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1219 ਹੀ ਹੈ। ਕੱਲ 4,249 ਟੈੱਸਟ ਕੀਤੇ ਗਏ ਅਤੇ 542 ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ 'ਚੋਂ ਵੀ ਕੀਤੇ ਗਏ। ਜਿਸ ਨਾਲ ਦੇਸ਼ 'ਚ ਪੂਰੇ ਕੀਤੇ ਗਏ ਕੁਲ ਟੈੱਸਟਾਂ ਦੀ ਗਿਣਤੀ 494,481 ਹੋ ਗਈ ਹੈ।

ਜਨਤਕ ਥਾਵਾਂ 'ਤੇ ਮਾਸਕ ਦੀ ਲੋੜ ਨਹੀਂ: ਸਿਹਤ ਮੰਤਰਾਲਾ- ਸਿਹਤ ਮੰਤਰਾਲੇ ਨੇ ਕਿਹਾ ਕਿ ਹਾਲੇ ਅਲਰਟ ਲੈਵਲ 1 ਦੌਰਾਨ ਲੋਕਾਂ ਲਈ ਜਨਤਕ ਥਾਵਾਂ 'ਚ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ ਕਿਉਂਕਿ ਕੋਵਿਡ -19 ਦਾ ਕਮਿਊਨਿਟੀ 'ਚ ਫੈਲਣ ਦਾ ਕੋਈ ਸਬੂਤ ਨਹੀਂ ਹੈ। ਫੇਸ ਮਾਸਕ ਸਭ ਤੋਂ ਵਧ ਫ਼ਾਇਦੇਮੰਦ ਉਸ ਵੇਲੇ ਹੋਣਗੇ ਜਦੋਂ ਕੋਰੋਨਾ ਕਮਿਊਨਿਟੀ 'ਚ ਮੌਜੂਦ ਹੋਵੇਗਾ ਅਤੇ ਲੋਕੀ ਉਨ੍ਹਾਂ ਹਾਲਤਾਂ 'ਚ ਹੋਣ ਜਿਥੇ ਉਹ ਇਕ ਦੂਜੇ ਦੇ ਨੇੜੇ ਹੋਣ। ਨਿਊਜ਼ੀਲੈਂਡ 'ਚ ਕੋਵਿਡ -19 ਦੇ ਕੁਲ ਮਿਲਾ ਕੇ 1569 ਪੁਸ਼ਟੀ ਕੀਤੇ ਅਤੇ ਸੰਭਾਵਿਤ ਮਾਮਲੇ ਹੀ ਹਨ। ਨਿਊਜ਼ੀਲੈਂਡ 'ਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ 'ਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ। ਸੋ ਨਿਊਜ਼ੀਲੈਂਡ ਨੇ ਕਰੋਨਾ ਨੂੰ ਬਾਏ-ਬਾਏ ਕਹਿ ਕੇ 100 ਦਾ ਅਨੂਠਾ ਸੈਂਕੜਾ ਬਣਾ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement