ਮੇਟਾ ਦੇ ਭਾਰਤ ਦੇ ਮੁਖੀ ਅਜੀਤ ਮੋਹਨ ਵੱਲੋਂ ਅਸਤੀਫ਼ਾ

By : GAGANDEEP

Published : Nov 3, 2022, 9:16 pm IST
Updated : Nov 3, 2022, 9:24 pm IST
SHARE ARTICLE
Ajit Mohan
Ajit Mohan

ਮੋਹਨ ਜਨਵਰੀ 2019 ਵਿੱਚ ਹਾਟਸਟਾਰ ਤੋਂ ਮੇਟਾ ਵਿੱਚ ਸ਼ਾਮਲ ਹੋਏ ਸੀ, ਜੋ ਪਹਿਲਾਂ ਫ਼ੇਸਬੁੱਕ ਵਜੋਂ ਜਾਣਿਆ ਜਾਂਦਾ ਸੀ। 

 

ਨਵੀਂ ਦਿੱਲੀ - ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਭਾਰਤ ਮੁਖੀ ਅਜੀਤ ਮੋਹਨ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਅਜੀਤ ਨੇ ਕੰਪਨੀ ਤੋਂ ਬਾਹਰ ਇੱਕ ਹੋਰ ਮੌਕੇ ਲਈ ਮੇਟਾ ਵਿੱਚ ਆਪਣੀ ਭੂਮਿਕਾ ਛੱਡਣ ਦਾ ਫੈਸਲਾ ਕੀਤਾ ਹੈ।"

ਗਲੋਬਲ ਬਿਜ਼ਨਸ ਗਰੁੱਪ ਦੀ ਵਾਈਸ ਪ੍ਰੈਜ਼ੀਡੈਂਟ ਨਿਕੋਲਾ ਮੈਂਡੇਲਸਨ ਨੇ ਬਿਆਨ ਵਿੱਚ ਕਿਹਾ, "ਉਹਨਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਭਾਰਤ 'ਚ ਸਾਡੇ ਸੰਚਾਰ ਨੂੰ ਆਕਾਰ ਦੇਣ, ਅਤੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਤਾਂ ਜੋ ਕਰੋੜਾਂ ਭਾਰਤੀ ਵਪਾਰਕ ਅਦਾਰਿਆਂ, ਭਾਈਵਾਲਾਂ ਅਤੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ। 

ਸੂਤਰਾਂ ਨੇ ਦੱਸਿਆ ਕਿ ਮੋਹਨ ਨੇ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ ਹੈ। ਮੋਹਨ ਜਨਵਰੀ 2019 ਵਿੱਚ ਹਾਟਸਟਾਰ ਤੋਂ ਮੇਟਾ ਵਿੱਚ ਸ਼ਾਮਲ ਹੋਏ ਸੀ, ਜੋ ਪਹਿਲਾਂ ਫ਼ੇਸਬੁੱਕ ਵਜੋਂ ਜਾਣਿਆ ਜਾਂਦਾ ਸੀ। 

ਮੈਂਡੇਲਸਨ ਨੇ ਕਿਹਾ, “ਅਸੀਂ ਭਾਰਤ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਅਤੇ ਸਾਰੇ ਕੰਮ ਅਤੇ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਸਾਡੇ ਕੋਲ ਇੱਕ ਮਜ਼ਬੂਤ ​​ਟੀਮ ਹੈ। ਅਸੀਂ ਅਜੀਤ ਦੀ ਅਗਵਾਈ ਅਤੇ ਯੋਗਦਾਨ ਲਈ ਸ਼ੁਕਰਗੁਜ਼ਾਰ ਹਾਂ ਅਤੇ ਉਸਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।"

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement