Poem: ਪਖੰਡ ਦੀ ਤਖ਼ਤੀ
Published : Feb 6, 2025, 7:04 am IST
Updated : Feb 6, 2025, 7:04 am IST
SHARE ARTICLE
Poem in punjabi
Poem in punjabi

Poem: ਬਹੁਤਾ ਸੱਚ ਨਾ ਐਵੇਂ ਬੋਲ ਭਰਾਵਾ, ਗੱਲ ਕਰਿਆ ਕਰ ਤੂੰ ਗੋਲ ਭਰਾਵਾ।     ਜਦ ਵੀ ਸੱਚ ਸੁਣਾਉਣ ਲੱਗੇਂਗਾ, ਕਿਸੇ ਬਹਿਣਾ ਨਾ ਤੇਰੇ ਕੋਲ ਭਰਾਵਾ।

ਬਹੁਤਾ ਸੱਚ ਨਾ ਐਵੇਂ ਬੋਲ ਭਰਾਵਾ, ਗੱਲ ਕਰਿਆ ਕਰ ਤੂੰ ਗੋਲ ਭਰਾਵਾ।
    ਜਦ ਵੀ ਸੱਚ ਸੁਣਾਉਣ ਲੱਗੇਂਗਾ, ਕਿਸੇ ਬਹਿਣਾ ਨਾ ਤੇਰੇ ਕੋਲ ਭਰਾਵਾ।
ਬਸ ਦੋਗਲਿਆਂ ਦੀ ਝੰਡੀ ਇੱਥੇ, ਤੇ ਝੂਠ ਦੇ ਵੱਜਣ ਢੋਲ ਭਰਾਵਾ।
    ਪਖੰਡ ਦੀ ਤਖ਼ਤੀ ਗਲ ਵਿਚ ਪਾ ਕੇ, ਜ਼ਮੀਰ ਨੂੰ ਪੈਰੀਂ ਰੋਲ ਭਰਾਵਾ।
ਬੁੱਲਾਂ ਉੱਤੇ ਜੜ੍ਹ ਕੇ ਜਿੰਦਰੇ, ਬਸ ਅੱਖਾਂ ਰੱਖੀਂ ਖੋਲ੍ਹ ਭਰਾਵਾ।
    ਉੱਚੀ ਬੋਲੀ ਝੂਠ ਦੀ ਲਗਦੀ, ਸੱਚ ਦਾ ਕੋਈ ਨਾ ਮੋਲ ਭਰਾਵਾ।
ਤੇਰੇ ਹੱਥ ਵਿਚ ਆ ਗਈ ਤੱਕੜੀ, ਹੁਣ ਪੂਰਾ ਨਾ ਕਦੇ ਤੋਲ ਭਰਾਵਾ।
    ਸਮਝਣ ਵਾਲੇ ਸਮਝ ਗਏ ਨੇ, ਦੀਪ ਨੇ ਕਿਸ ਦੀ ਖੋਲ੍ਹੀ ਪੋਲ ਭਰਾਵਾ।
-  ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ 
ਮੋਬਾਈਲ : 98776-54596
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement