ਖ਼ਬਰਾਂ |

ਤਾਜ਼ਾ |

ਉਡਾਣਾਂ 'ਚ 60 ਫ਼ੀਸਦ ਸੀਟਾਂ ਮੁਫ਼ਤ ਦੇਣ ਦਾ ਫ਼ੈਸਲਾ ਰੱਦ
Published : Apr 4, 2026, 6:41 am IST
Updated : Apr 4, 2026, 8:02 am IST
SHARE ARTICLE
photo
photo

ਕਈ ਏਅਰਲਾਈਨਾਂ ਦੇ ਇਤਰਾਜ਼ ਤੋਂ ਬਾਅਦ ਸਰਕਾਰ ਨੇ 15 ਦਿਨਾਂ ਅੰਦਰ ਫ਼ੈਸਲਾ ਵਾਪਸ ਲਿਆ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਏਅਰਲਾਈਨਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਅਪਣੀਆਂ 60 ਫ਼ੀਸਦ ਸੀਟਾਂ ਚੁਣਨ ਦੀ ਆਗਿਆ ਦੇਣ ਵਾਲੇ ਨਿਰਦੇਸ਼ ’ਤੇ ਅਸਥਾਈ ਤੌਰ ’ਤੇ ਰੋਕ ਲਗਾ ਦਿਤੀ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ ਇਹ ਨਿਯਮ 20 ਅਪ੍ਰੈਲ ਤੋਂ ਲਾਗੂ ਹੋਣ ਵਾਲਾ ਸੀ ਪਰ ਹੁਣ ਇਸ ਨੂੰ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿਤਾ ਗਿਆ ਹੈ।

18 ਮਾਰਚ ਨੂੰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 15 ਦਿਨ ਪਹਿਲਾਂ ਕਿਹਾ ਸੀ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਕਿਸੇ ਵੀ ਉਡਾਣ ਵਿਚ ਘੱਟੋ-ਘੱਟ 60 ਫ਼ੀਸਦ ਸੀਟਾਂ ਮੁਫ਼ਤ ਉਪਲਬਧ ਕਰਵਾਉਣ ਦਾ ਨਿਰਦੇਸ਼ ਦਿਤਾ ਗਿਆ ਸੀ। ਦਸਿਆ ਗਿਆ ਉਦੇਸ਼ ਯਾਤਰੀਆਂ ਨੂੰ ਸੀਟਾਂ ਦੀ ਚੋਣ ਕਰਨ ਵਿਚ ਬਰਾਬਰ ਮੌਕਾ ਪ੍ਰਦਾਨ ਕਰਨਾ ਸੀ।

ਮੰਤਰਾਲੇ ਅਨੁਸਾਰ ਇਸ ਮੁੱਦੇ ਦੀ ਸਮੀਖਿਆ ਦੌਰਾਨ ਫ਼ੈਡਰੇਸ਼ਨ ਆਫ਼ ਇੰਡੀਅਨ ਏਅਰਲਾਈਨਜ਼ ਦੁਆਰਾ ਇਤਰਾਜ਼ ਉਠਾਏ ਗਏ ਸਨ। ਇਨ੍ਹਾਂ ਨੇ ਸੰਚਾਲਨ ਪ੍ਰਭਾਵ, ਕਿਰਾਏ ’ਤੇ ਪ੍ਰਭਾਵ ਅਤੇ ਮੌਜੂਦਾ ਡੀਰੇਗੂਲੇਟਡ ਟੈਰਿਫ ਸ਼ਾਸਨ ਨਾਲ ਅਨੁਕੂਲਤਾ ਵਰਗੇ ਮੁੱਦੇ ਉਠਾਏ। ਮੰਤਰਾਲੇ ਨੇ ਕਿਹਾ ਕਿ 60 ਫ਼ੀਸਦ ਸੀਟਾਂ ਮੁਫ਼ਤ ਦੇਣ ਦੀ ਵਿਵਸਥਾ ਨੂੰ ਵਿਆਪਕ ਜਾਂਚ ਪੂਰੀ ਹੋਣ ਤੱਕ ਲਾਗੂ ਨਹੀਂ ਕੀਤਾ ਜਾਵੇਗਾ।

ਮੌਜੂਦਾ ਨਿਯਮਾਂ ਵਿਚ ਯਾਤਰੀਆਂ ਲਈ ਬਿਨਾਂ ਕਿਸੇ ਵਾਧੂ ਚਾਰਜ ਦੇ ਸਿਰਫ਼ 20 ਫ਼ੀਸਦ ਸੀਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਦੋਂ ਕਿ ਬਾਕੀ ਸੀਟਾਂ ਲਈ ਭੁਗਤਾਨ ਕਰਨਾ ਪੈਂਦਾ ਹੈ। ਰਿਪੋਰਟਾਂ ਅਨੁਸਾਰ ਇਸ ਵੇਲੇ ਏਅਰਲਾਈਨਾਂ ਪਸੰਦੀਦਾ ਸੀਟਾਂ ਚੁਣਨ ਲਈ 500 ਰੁਪਏ ਤੋਂ 3000 ਰੁਪਏ ਤੱਕ ਵਾਧੂ ਚਾਰਜ ਲੈਂਦੀਆਂ ਹਨ।

ਅਕਸਰ ਦੇਖਿਆ ਜਾਂਦਾ ਹੈ ਕਿ ਟਿਕਟ ਬੁੱਕ ਕਰਨ ਤੋਂ ਬਾਅਦ, ਜਦੋਂ ਯਾਤਰੀ ਵੈੱਬ ਚੈੱਕ-ਇਨ ਕਰਦੇ ਹਨ, ਤਾਂ ਉਨ੍ਹਾਂ ਨੂੰ ਮੁਫ਼ਤ ਸੀਟਾਂ ਦੇ ਨਾਮ ’ਤੇ ਸਿਰਫ਼ 20 ਫ਼ੀਸਦ ਬਦਲ ਮਿਲਦੇ ਹਨ। ਬਾਕੀ ਸੀਟਾਂ ਲਈ ਕੰਪਨੀਆਂ ‘ਪਸੰਦੀਦਾ ਸੀਟਾਂ’ ਦੇ ਨਾਮ ’ਤੇ ਭਾਰੀ ਚਾਰਜ ਲੈਂਦੀਆਂ ਹਨ। ਡੀਜੀਸੀਏ ਦੇ 15 ਦਿਨ ਪੁਰਾਣੇ ਹੁਕਮ ਵਿਚ ਕਿਹਾ ਗਿਆ ਸੀ ਕਿ ਹਰ ਫਲਾਈਟ ਵਿਚ 60 ਫ਼ੀਸਦੀ ਸੀਟਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਯਾਤਰੀ ਬਿਨਾਂ ਕਿਸੇ ਵਾਧੂ ਚਾਰਜ ਦੇ ਉਨ੍ਹਾਂ ਦੀ ਚੋਣ ਕਰ ਸਕਣ। ਹਾਲਾਂਕਿ, ਇਹ ਹੁਣ ਲਾਗੂ ਨਹੀਂ ਕੀਤਾ ਜਾਵੇਗਾ। (ਪੀ.ਟੀ.ਆਈ.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM

'ਪੰਜਾਬ ਦੀਆਂ ਜੇਲ੍ਹਾਂ 'ਚ ਰਚੀ ਸਾਜ਼ਿਸ਼,AGTF ਨੂੰ ਹਮਲੇ ਬਾਰੇ ਸੀ ਜਾਣਕਾਰੀ', ਚੰਡੀਗੜ੍ਹ ਮੇਅਰ ਸੌਰਭ ਜੋਸ਼ੀ ਦਾ ਵੱਡਾ ਬਿਆਨ

08 Apr 2026 1:58 PM
Advertisement