ਵਟਸਐਪ ਗਰੁਪ ਚੈਟ 'ਚ ਮਿਲੇਗਾ ਪ੍ਰਾਈਵੇਟ ਮੈਸੇਜ ਦਾ ਖਾਸ ਫੀਚਰ
Published : Nov 1, 2018, 4:41 pm IST
Updated : Nov 1, 2018, 4:41 pm IST
SHARE ARTICLE
WhatsApp group private message
WhatsApp group private message

WhatsApp ਨੇ ਅਪਣੇ ਐਂਡਰਾਇਡ ਬੀਟਾ ਉਪਭੋਗਤਾਵਾਂ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਨਵੇਂ ਅਪਡੇਟ ਦੇ ਨਾਲ ਆਏ ਇਸ ਫੀਚਰ ਦੇ ਜ਼ਰੀਏ ਉਪਭੋਗਤਾ...

ਨਵੀਂ ਦਿੱਲੀ : (ਭਾਸ਼ਾ) WhatsApp ਨੇ ਅਪਣੇ ਐਂਡਰਾਇਡ ਬੀਟਾ ਉਪਭੋਗਤਾਵਾਂ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਨਵੇਂ ਅਪਡੇਟ ਦੇ ਨਾਲ ਆਏ ਇਸ ਫੀਚਰ ਦੇ ਜ਼ਰੀਏ ਉਪਭੋਗਤਾਵਾਂ ਨੂੰ ਗਰੁਪ ਚੈਟ ਵਿਚ Private Reply ਦਾ ਆਪਸ਼ਨ ਮਿਲ ਰਿਹਾ ਹੈ। ਪ੍ਰਾਈਵੇਟ ਰਿਪਲਾਈ ਫੀਚਰ ਦੇ ਜ਼ਰੀਏ ਵਟਸਐਪ ਉਪਭੋਗਤਾ ਗਰੁਪ ਚੈਟ ਦੇ ਦੌਰਾਨ ਹੀ ਕਿਸੇ ਇਕ ਵਿਅਕਤੀ ਨੂੰ ਵੱਖ ਤੋਂ ਮੈਸੇਜ, ਵਾਇਸ ਕਾਲ ਜਾਂ ਵੀਡੀਓ ਕਾਲ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਗਰੁਪ ਤੋਂ ਬਾਹਰ ਆਉਣ ਦੀ ਜ਼ਰੂਰਤ ਨਹੀਂ ਹੈ। ਇਸ ਫੀਚਰ ਦੇ ਜ਼ਰੀਏ ਭੇਜੇ ਗਏ ਮੈਸੇਜ ਨੂੰ ਸਿਰਫ ਭੇਜਣ ਵਾਲਾ ਅਤੇ ਰਿਸੀਵ ਕਰਨ ਵਾਲਾ ਹੀ ਵੇਖ ਸਕਦਾ ਹੈ।

WhatsApp WhatsApp

ਗਰੁਪ ਦੇ ਬਾਕੀ ਲੋਕਾਂ ਨੂੰ ਇਹ ਨਹੀਂ ਵਿਖੇਗਾ। ਪ੍ਰਾਈਵੇਟ ਮੈਸੇਜ ਭੇਜਣ ਲਈ ਤੁਹਾਨੂੰ ਪਹਿਲਾਂ ਉਸ ਮੈਸੇਜ ਨੂੰ ਸਿਲੈਕਟ ਕਰਨਾ ਹੈ ਜਿਸ ਦਾ ਰਿਪਲਾਈ ਤੁਸੀਂ ਪ੍ਰਾਈਵੇਟਲੀ ਕਰਨਾ ਚਾਹੁੰਦੇ ਹੋ। ਮੈਸੇਜ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਗਰੁਪ ਚੈਟ ਵਿਚ ਉਤੇ ਮੌਜੂਦ ਤਿੰਨ ਡਾਟਸ 'ਤੇ ਟੈਪ ਕਰਨਾ ਹੋਵੇਗਾ। ਟੈਪ ਕਰਨ ਦੇ ਨਾਲ ਹੀ ਤੁਹਾਨੂੰ ਇੱਥੇ ਚਾਰ ਆਪਸ਼ਨ ਕਾਪੀ, ਮੈਸੇਜ, ਵਾਇਸ ਕਾਲ ਅਤੇ ਵੀਡੀਓ ਕਾਲ ਦਿਖਣਗੇ। ਇਹਨਾਂ ਵਿਚੋਂ ਤੁਸੀਂ ਅਪਣੀ ਜ਼ਰੂਰਤ ਦਾ ਵਿਕਲਪ ਚੁਣ ਸਕਦੇ ਹੋ।

Whatsapp Whatsapp

ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਮੈਸੇਜ ਨੂੰ ਚੁਣਦੇ ਹੋ ਤਾਂ ਤੁਸੀਂ ਗਰੁਪ ਚੈਟ ਤੋਂ ਬਾਹਰ ਆ ਕੇ ਆਟੋਮੈਟਿਕਲੀ ਉਸ ਵਿਅਕਤੀ ਦੇ ਚੈਟ ਬਾਕਸ ਵਿਚ ਪਹੁੰਚ ਜਾਓਗੇ ਜਿਸ ਦੇ ਨਾਲ ਤੁਸੀਂ ਚੈਟ ਕਰਨਾ ਚਾਹੁੰਦੇ ਹੋ। WABetaInfo ਦੇ ਮੁਤਾਬਕ ਵਟਸਐਪ ਦੇ ਇਸ ਨਵੇਂ ਅਪਡੇਟ ਦੇ ਨਾਲ ਹੀ ਇਸ ਵਿਚ ਇਕ ਬਹੁਤ ਬਗ ਵੀ ਆ ਗਿਆ ਹੈ,  ਜਿਸ ਦੇ ਚਲਦੇ ਗਰੁਪ ਤੋਂ ਕਿਸੇ ਮੀਡੀਆ ਫਾਈਲ ਨੂੰ ਡਿਲੀਟ ਕਰਦੇ ਹੀ ਯੂਜ਼ਰ ਦਾ ਵਟਸਐਪ ਕਰੈਸ਼ ਹੋ ਜਾ ਰਿਹਾ ਹੈ।  ਹਾਲਾਂਕਿ ਇਸ ਬਾਰੇ ਵਿਚ ਵਟਸਐਪ ਦਾ ਕਹਿਣਾ ਹੈ ਕਿ ਉਹ ਇਸ ਬਗ ਨੂੰ ਛੇਤੀ ਹੀ ਠੀਕ ਕਰ ਲਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement