ਖ਼ਬਰਾਂ |

ਤਾਜ਼ਾ |

ਏਅਰ ਇੰਡੀਆ : ਦਿੱਲੀ-ਮੈਲਬੋਰਨ ਰੂਟ ’ਤੇ ਮਿਲੇਗੀ ਫਰਸਟ ਕਲਾਸ ਤੇ ਵਾਈ-ਫਾਈ ਸਹੂਲਤ
Published : Jul 1, 2026, 6:33 am IST
Updated : Jul 1, 2026, 6:33 am IST
SHARE ARTICLE
photo
photo

ਜਹਾਜ਼ ਦੀ ਸਮਰੱਥਾ ਵਧਣ ਨਾਲ ਹੁਣ 8 ਫਰਸਟ ਕਲਾਸ, 40 ਬਿਜ਼ਨਸ ਕਲਾਸ ਅਤੇ 280 ਇਕਨਾਮੀ ਕਲਾਸ ਸੀਟਾਂ ਉਪਲਬਧ ਹੋਣਗੀਆਂ

ਨਵੀਂ ਦਿੱਲੀ : ਏਅਰ ਇੰਡੀਆ ਨੇ ਟਾਟਾ ਗਰੁੱਪ ਦੇ ਅਧੀਨ ਅਪਣੇ ਨਵੀਨੀਕਰਨ ਪ੍ਰੋਗਰਾਮ ਤਹਿਤ ਦਿੱਲੀ-ਮੈਲਬਰਨ ਰੂਟ ’ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਵੱਡੀ ਸੌਗਾਤ ਦਿਤੀ ਹੈ। ਅੱਜ 1 ਜੁਲਾਈ ਤੋਂ ਕੰਪਨੀ ਇਸ ਰੂਟ ’ਤੇ ਅਪਣਾ ਆਧੁਨਿਕ ਬੋਇੰਗ 777-300ਈ.ਆਰ. ਜਹਾਜ਼ ਤਾਇਨਾਤ ਕਰਨ ਜਾ ਰਹੀ ਹੈ, ਜੋ ਮੌਜੂਦਾ ਬੋਇੰਗ 787-8 ਡਰੀਮਲਾਈਨਰ ਦੀ ਜਗ੍ਹਾ ਲਵੇਗਾ।

ਇਸ ਬਦਲਾਅ ਨਾਲ ਮੁਸਾਫ਼ਰਾਂ ਨੂੰ ਪਹਿਲੀ ਵਾਰ ਇਸ ਰੂਟ ’ਤੇ ‘ਫਰਸਟ ਕਲਾਸ’ ਦੀ ਸਹੂਲਤ ਮਿਲੇਗੀ। ਕੰਪਨੀ ਮੁਤਾਬਕ, ‘‘ਪ੍ਰੀਮੀਅਮ ਕੈਬਿਨ ਬੁੱਕ ਕਰਨ ਵਾਲੇ ਮੁਸਾਫ਼ਰਾਂ ਨੂੰ ਨਿੱਜੀ ਸੂਟ ਮਿਲਣਗੇ, ਜਿਨ੍ਹਾਂ ਵਿਚ ਚਮੜੇ ਦੀਆਂ ਸੀਟਾਂ ਹੋਣਗੀਆਂ ਜੋ ਪੂਰੀ ਤਰ੍ਹਾਂ ਫਲੈਟ ਬੈੱਡ ਵਿਚ ਬਦਲ ਜਾਣਗੀਆਂ।’’

ਇਸ ਤੋਂ ਇਲਾਵਾ, ਹਵਾਈ ਸਫ਼ਰ ਦੌਰਾਨ ਇੰਟਰਨੈੱਟ ਦੀ ਵਰਤੋਂ ਲਈ ਆਨਬੋਰਡ ਵਾਈ-ਫਾਈ ਦੀ ਸਹੂਲਤ ਵੀ ਦਿਤੀ ਜਾਵੇਗੀ। ਜਹਾਜ਼ ਦੀ ਸਮਰੱਥਾ ਵਧਣ ਨਾਲ ਹੁਣ 8 ਫਰਸਟ ਕਲਾਸ, 40 ਬਿਜ਼ਨਸ ਕਲਾਸ ਅਤੇ 280 ਇਕਨਾਮੀ ਕਲਾਸ ਸੀਟਾਂ ਉਪਲਬਧ ਹੋਣਗੀਆਂ।         (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement