ਅਜੋਕੀ ਪੀੜ੍ਹੀ, ਭੋਜਨ ਤੇ ਸਿਹਤ

By : GAGANDEEP

Published : Nov 30, 2025, 6:28 am IST
Updated : Nov 30, 2025, 11:37 am IST
SHARE ARTICLE
Current generation, food and health
Current generation, food and health

ਪੁਰਾਣੇ ਸਮੇਂ ਵਿਚ ਸਾਡੀ ਰੋਜ਼ਾਨਾ ਖ਼ੁਰਾਕ ਵਿਚ ਦੁੱਧ, ਦਹੀਂ, ਲੱਸੀ, ਮੋਟਾ ਅਨਾਜ, ਗੁੜ, ਛੋਲੇ ਆਦਿ ਸ਼ਾਮਲ ਹੁੰਦੇ ਸਨ ਜੋ ਜੁੱਸੇ ਨੂੰ ਕਠੋਰ ਅਤੇ ਮਜ਼ਬੂਤ ਬਣਾਉਂਦੇ ਸਨ।

ਖ਼ੁਸਹਾਲ ਅਤੇ ਹੱਸਮੁੱਖ ਜ਼ਿਦਗੀ ਜਿਉਣ ਲਈ ਸਰੀਰ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਤੰਦਰੁਸਤ ਅਤੇ ਬਿਮਾਰੀ ਰਹਿਤ ਹੋਣਾ ਬਹੁਤ ਜ਼ਰੂਰੀ ਹੈ। ਨਰੋਈ ਸਿਹਤ ਅਤੇ ਤੰਦਰੁਸਤੀ ਲਈ ਸਰੀਰ ਨੂੰ ਤਰੋਤਾਜ਼ਾ ਅਤੇ ਊਰਜਾਵਾਨ ਰੱਖਣ ਲਈ ਸੰਤੁਲਿਤ ਭੋਜਨ ਦੀ ਬਹੁਤ ਮਹੱਤਤਾ ਹੈ। ਸੰਤੁਲਨ ਭੋਜਨ ਅਜਿਹਾ ਭੋਜਨ ਹੁੰਦਾ ਹੈ ਜਿਸ ਵਿਚ ਸਰੀਰ ਨੂੰ ਲੋੜ ਅਨੁਸਾਰ ਕਾਰਬੋਹਾਈਡ੍ਰੇਟ, ਪ੍ਰੋਟੀਨ, ਚਿਕਨਾਈ, ਖਣਿਜ ਪਦਾਰਥ, ਵਿਟਾਮਿਨ, ਫੋਕਟ ਪਦਾਰਥ ਅਤੇ ਪਾਣੀ ਮੌਜੂਦ ਹੁੰਦੇ ਹਨ। ਸੰਤੁਲਿਤ ਭੋਜਨ ਦਾ ਮੁੱਖ ਕੰਮ ਸਰੀਰ ਦੇ ਸੰਤੁਲਨ ਨੂੰ ਬਣਾ ਕੇ ਰੱਖਣ ਦੇ ਨਾਲ ਨਾਲ ਟੁੱਟੇ ਭੱਜੇ ਸੈੱਲਾਂ ਦੀ ਮੁਰੰਮਤ ਅਤੇ ਨਵੇਂ ਸੈੱਲਾਂ ਦੇ ਨਿਰਮਾਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

ਪੁਰਾਣੇ ਸਮੇਂ ਵਿਚ ਸਾਡੀ ਰੋਜ਼ਾਨਾ ਖ਼ੁਰਾਕ ਵਿਚ ਦੁੱਧ, ਦਹੀਂ, ਲੱਸੀ, ਮੋਟਾ ਅਨਾਜ, ਗੁੜ, ਛੋਲੇ ਆਦਿ ਸ਼ਾਮਲ ਹੁੰਦੇ ਸਨ ਜੋ ਜੁੱਸੇ ਨੂੰ ਕਠੋਰ ਅਤੇ ਮਜ਼ਬੂਤ ਬਣਾਉਂਦੇ ਸਨ। ਪੰਜਾਬੀਆਂ ਲਈ ਇਕ ਕਹਾਵਤ ਮਸ਼ਹੂਰ ਸੀ ਕਿ ਦੱਬ ਕੇ ਵਾਹ ਤੇ ਰੱਜ ਕੇ ਖਾਹ ਜਿਸ ਤੋਂ ਭਾਵ ਸੀ ਕਿ ਢਿੱਡ ਭਰ ਕੇ ਚੰਗਾ ਭੋਜਨ ਖਾਣਾ ਅਤੇ ਫਿਰ ਉਸ ਨੂੰ ਪਚਾਉਣ ਲਈ ਖੇਤਾਂ ਵਿਚ ਕੰਮ ਕਰਦੇ ਹੋਏ ਕਸਰਤ ਕਰਨਾ ਸ਼ਾਮਲ ਸਨ।

ਪੁਰਾਣੇ ਸਮੇਂ ਦੇ ਮੁਕਾਬਲੇ ਅਜੋਕਾ ਸਮਾਂ ਬਹੁਤ ਬਦਲ ਗਿਆ ਹੈ। ਇਸ ਬਦਲਾਅ ਨੇ ਸਾਡੀਆਂ ਰੋਜ਼ਾਨਾ ਖਾਣ ਪੀਣ ਦੀਆਂ ਆਦਤਾਂ ਵਿਚ ਬਦਲਾਅ ਲਿਆ ਕੇ ਸਿਹਤ ਵਿਚ ਨਿਘਾਰ ਲਿਆਉਂਦੇ ਹੋਏ ਨਵੀਆਂ ਬਿਮਾਰੀਆਂ ਨੂੰ ਸੱਦਾ ਦੇ ਦਿਤਾ ਹੈ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਨੌਜਵਾਨਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਅਜੋਕੇ ਨੌਜਵਾਨਾਂ ਦੀਆਂ ਭੋਜਨ ਸਬੰਧੀ ਆਦਤਾਂ ਵਿਗੜ ਚੁੱਕੀਆਂ ਹਨ। ਸਵੇਰੇ ਸਕੂਲ, ਕਾਲਜ ਜਾਂਦੇ ਸਮੇਂ ਘਰ ਦੇ ਬਣੇ ਖਾਣੇ ਨੂੰ ਤਵੱਜੋ ਦੇਣ ਦੀ ਬਜਾਏ ਬਾਹਰ ਬਣੇ ਬਰਗਰ, ਸਮੋਸੇ, ਕੁਲਚੇ, ਭਟੂਰੇ, ਸੈਂਡਵਿਚ, ਨੂਡਲਜ ਨੂੰ ਜ਼ਿਆਦਾ ਤਰਜੀਹ ਦਿੰਦੇ ਹੋਏ ਸ਼ੌਕ ਨਾਲ ਖਾਂਦੇ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਸਰੀਰਕ ਤੌਰ ’ਤੇ ਕਮਜ਼ੋਰ ਹੁੰਦੇ ਹੋਏ ਆਸਾਨੀ ਨਾਲ ਬਿਮਾਰੀਆਂ ਦੇ ਜਾਲ ਵਿਚ ਫਸ ਰਹੇ ਹਨ। ਛੋਟੇ ਛੋਟੇ ਬੱਚਿਆਂ ਵਿਚ ਹਰਟ ਅਟੈਕ, ਕਲੈਸਟਰੋਲ ਅਤੇ ਬੀ ਪੀ ਦਾ ਵਧਣਾ ਤੇ ਮੋਟਾਪੇ ਵਰਗੀਆਂ ਸਿਹਤ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ।

ਬੀ ਪੀ ਅਤੇ ਹਰਟ ਅਟੈਕ ਵਰਗੀਆਂ ਸਮੱਸਿਆਵਾਂ ਪਹਿਲਾਂ ਵਡੇਰੀ ਉਮਰ ਵਿਚ ਹੀ ਜ਼ਿਆਦਾ ਵੇਖਣ ਨੂੰ ਮਿਲਦੀਆਂ ਸਨ ਪਰ ਹੁਣ ਬਦਲ ਰਹੀ ਜੀਵਨਸ਼ੈਲੀ ਕਰ ਕੇ ਅਜੋਕੇ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਨੌਜਵਾਨਾਂ ਵਿਚ ਵਧ ਰਹੀ ਜੰਕਫੂਡ ਦੀ ਮਾਤਰਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੰਕਫੂਡ ਬਣਾਉਣ ਵਾਲਿਆਂ ਲਈ ਇਕ ਠੋਸ ਕਾਨੂੰਨ ਬਣਾ ਕੇ ਉਸ ਨੂੰ ਸਖ਼ਤੀ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰੇ ਜਿਸ ਵਿਚ ਭੋਜਨ ਦੇ ਮਿਆਰ ਅਤੇ ਉਸ ਦੇ ਸਰੀਰ ਉੱਪਰ ਚੰਗੇ ਅਤੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਿਆ ਜਾਵੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਲਈ ਸਜਾ ਮੁਕੱਰਰ ਕੀਤੀ ਜਾਵੇ। ਜੰਕਫੂਡ ਬਣਾਉਣ ਲਈ ਵਰਤੋਂ ਵਿਚ ਲਿਆਉਣ ਵਾਲੇ ਮਸਾਲਿਆਂ ਅਤੇ ਸਬਜ਼ੀਆਂ ਦੀ ਗੁਣਵੱਤਾ ਜਾਂਚ ਸਮੇਂ ਸਮੇਂ ਤੇ ਮੁਹੱਈਆ ਕਰਵਾਈ ਜਾਵੇ।

ਇਸ ਦੇ ਨਾਲ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਜੰਕਫੂਡ ਦੇ ਸਰੀਰ ਉੱਤੇ ਪੈਣ ਵਾਲੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਸਿਹਤ ਵਿਭਾਗ, ਸਿਖਿਆ ਵਿਭਾਗ ਦੇ ਨਾਲ ਨਾਲ ਸਮਾਜਿਕ ਕਾਰਕੁੰਨਾ ਅਤੇ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਜੰਕਫੂਡ ਪ੍ਰਤੀ ਜਾਗਰੂਕਤਾ ਵਧਾਉਣੀ ਹੋਵੇਗੀ ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਤੰਦਰੁਸਤ ਰਹਿੰਦੀ ਹੋਈ ਦੇਸ਼ ਦੀ ਤਰੱਕੀ ਵਿਚ ਅਪਣਾ ਬਣਦਾ ਯੋਗਦਾਨ ਪਾ ਸਕੇ।
- ਰਜਵਿੰਦਰ ਪਾਲ ਸ਼ਰਮਾ 
(ਮੋ. 7087367969) 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement