ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ‘ਅਰਬੀ’
Published : Jan 30, 2021, 3:33 pm IST
Updated : Jan 30, 2021, 3:44 pm IST
SHARE ARTICLE
Arbi
Arbi

ਅਰਬੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ।

ਮੁਹਾਲੀ: ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅਰਬੀ ਨੂੰ ਵੱਖ-ਵੱਖ ਨਾਂ ਨਾਲ ਜਾਣਿਆ ਜਾਂਦਾ ਹੈ। ਕੁੱਝ ਲੋਕ ਇਸ ਦੇ ਪੱਤਿਆਂ ਦੀਆਂ ਪਕੌੜੀਆਂ ਬਣਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਇਸ ਦੀ ਸਬਜ਼ੀ। ਆਸਾਨੀ ਨਾਲ ਮਿਲ ਜਾਣ ਦੇ ਬਾਵਜੂਦ ਅਰਬੀ ਬਹੁਤ ਜ਼ਿਆਦਾ ਮਸ਼ਹੂਰ ਸਬਜ਼ੀ ਨਹੀਂ ਹੈ ਪਰ ਇਸ ਦੇ ਫ਼ਾਇਦੇ ਹੈਰਾਨ ਕਰਨ ਵਾਲੇ ਹਨ।

ArbiArbi

ਇਹ ਫ਼ਾਈਬਰ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਭਰਪੂਰ ਮਾਤਰਾ ’ਚ ਐਂਟੀ-ਆਕਸੀਡੈਂਟਜ਼ ਮੌਜੂਦ ਹੁੰਦੇ ਹਨ। ਅਰਬੀ ਵਿਚ ਸੋਡੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੇ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ ਜਿਸ ਦੇ ਚਲਦੇ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।

ArbiArbi

ਨਾਲ ਹੀ ਇਹ ਤਣਾਅ ਨੂੰ ਦੂਰ ਰੱਖਣ ਵਿਚ ਵੀ ਮਦਦਗਾਰ ਹੈ। ਅਰਬੀ ਵਿਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦੇ ਹਨ। ਅਰਬੀ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ। ਅਰਬੀ ਖਾਣ ਨਾਲ ਇੰਸੁਲਿਨ ਅਤੇ ਗਲੂਕੋਜ਼ ਦੀ ਮਾਤਰਾ ਦਾ ਸੰਤੁਲਨ ਬਣਿਆ ਰਹਿੰਦਾ ਹੈ।

PHOTOArbi

ਅਰਬੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਇਸ ਵਿਚ ਮੌਜੂਦ ਫ਼ਾਈਬਰ ਮੈਟਾਬਾਲੀਜ਼ਮ ਨੂੰ ਮਜ਼ਬੂਤ ਬਣਾਉਂਦੇ ਹਨ ਜਿਸ ਨਾਲ ਭਾਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement