ਖ਼ਬਰਾਂ |

ਤਾਜ਼ਾ |

Diwali Home Decoration :ਦੀਵਾਲੀ ਮੌਕੇ ਘਰ ਨੂੰ ਬਣਾਉਣਾ ਹੈ ਸ਼ਾਹੀ ਮਹਿਲ ਤਾਂ ਇਹਨਾਂ ਡੈਕੋਰੇਸ਼ਨ ਚੀਜ਼ਾਂ ਦੀ ਕਰੋ ਵਰਤੋਂ
Published : Oct 29, 2026, 12:07 pm IST
Updated : Oct 29, 2026, 12:07 pm IST
SHARE ARTICLE
Diwali Home Decoration
Diwali Home Decoration

 ਦੀਵਾਲੀ ਸਿਰਫ਼ ਦੀਵਿਆਂ ਦਾ ਤਿਉਹਾਰ ਨਹੀਂ, ਸਗੋਂ ਘਰ 'ਚ ਸੁੱਖ, ਸ਼ਾਂਤੀ ਅਤੇ ਮਾਂ ਲਕਸ਼ਮੀ ਦੇ ਆਗਮਨ ਦਾ ਪ੍ਰਤੀਕ ਹੈ।

Diwali Home Decoration: ਦੀਵਾਲੀ ਸਿਰਫ਼ ਦੀਵਿਆਂ ਦਾ ਤਿਉਹਾਰ ਨਹੀਂ, ਸਗੋਂ ਘਰ 'ਚ ਸੁੱਖ, ਸ਼ਾਂਤੀ ਅਤੇ ਮਾਂ ਲਕਸ਼ਮੀ ਦੇ ਆਗਮਨ ਦਾ ਪ੍ਰਤੀਕ ਹੈ। ਕਿਹਾ ਜਾਂਦਾ ਹੈ ਕਿ ਸਾਫ਼-ਸੁਥਰੇ ਅਤੇ ਸੋਹਣੇ ਸਜੇ ਹੋਏ ਘਰ 'ਚ ਹੀ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਦੀਵਾਲੀ ਤੁਹਾਡਾ ਘਰ ਸ਼ਾਹੀ ਮਹਿਲ ਵਾਂਗ ਚਮਕੇ, ਤਾਂ ਇਹ ਨੁਕਤੇ ਜ਼ਰੂਰ ਅਪਣਾਓ -

ਮੁੱਖ ਦਰਵਾਜ਼ੇ ਤੋਂ ਕਰੋ ਸ਼ੁਰੂਆਤ
ਘਰ ਦੀ ਪਹਿਲੀ ਨਜ਼ਰ ਦਰਵਾਜ਼ੇ ਤੋਂ ਪੈਂਦੀ ਹੈ। ਗੇਂਦੇ ਦੇ ਫੁੱਲਾਂ ਅਤੇ ਅੰਬ ਦੇ ਪੱਤਿਆਂ ਦੀ ਮਾਲਾ ਬਣਾ ਕੇ ਲਗਾਓ। ਜੇ ਤਾਜ਼ੇ ਫੁੱਲ ਨਾ ਮਿਲਣ ਤਾਂ ਮੋਤੀ ਅਤੇ ਕਮਲ ਦੇ ਫੁੱਲਾਂ ਵਾਲੀ ਨਕਲੀ ਮਾਲਾ ਵੀ ਲਗਾ ਸਕਦੇ ਹੋ। ਦੋਹਾਂ ਪਾਸੇ ਦੋ ਮਿੱਟੀ ਦੇ ਦੀਵੇ ਅਤੇ ਛੋਟੀ ਜਿਹੀ ਰੰਗੋਲੀ ਬਣਾਓ।

 ਲਾਈਟਾਂ ਦੀ ਜਾਦੂਗਰੀ
ਦੀਵਾਲੀ 'ਤੇ ਲੜੀਆਂ ਘਰ ਦੀ ਸੁੰਦਰਤਾ ਨੂੰ ਦੁੱਗਣਾ ਕਰ ਦਿੰਦੀਆਂ ਹਨ। ਜਦੋਂ ਸ਼ਾਮ ਹੁੰਦੀ ਹੈ ਅਤੇ ਪੀਲੀ-ਸੁਨਹਿਰੀ ਰੌਸ਼ਨੀ ਵਾਲੀਆਂ LED ਲਾਈਟਾਂ ਬਾਲਕਨੀ, ਖਿੜਕੀਆਂ ਅਤੇ ਮੁੱਖ ਦਰਵਾਜ਼ੇ 'ਤੇ ਜਗਮਗਾਉਂਦੀਆਂ ਹਨ ਤਾਂ ਪੂਰਾ ਘਰ ਕਿਸੇ ਮਹਿਲ ਵਰਗਾ ਲੱਗਦਾ ਹੈ। 

ਫੁੱਲਾਂ ਦੀ ਮਹਿਕ ਨਾਲ ਸਜਾਵਟ
ਦੀਵਾਲੀ ਗੇਂਦੇ ਦੇ ਫੁੱਲਾਂ ਤੋਂ ਬਿਨਾਂ ਅਧੂਰੀ ਹੈ। ਗੇਂਦਾ, ਗੁਲਾਬ ਅਤੇ ਰਜਨੀਗੰਧਾ ਦੀਆਂ ਮਾਲਾਵਾਂ ਨੂੰ ਪੌੜੀਆਂ ਦੀ ਰੇਲਿੰਗ, ਬਾਲਕਨੀ ਅਤੇ ਪੂਜਾ ਵਾਲੀ ਥਾਂ 'ਤੇ ਲਗਾਓ। ਨਕਲੀ ਫੁੱਲਾਂ ਦੀਆਂ ਮਾਲਾਵਾਂ ਵੀ ਲੈ ਸਕਦੇ ਹੋ, ਉਹ ਸਾਰਾ ਸਾਲ ਖਰਾਬ ਨਹੀਂ ਹੁੰਦੀਆਂ।
 

ਬਿਨਾਂ ਮਿਹਨਤ ਵਾਲੀ ਰੰਗੋਲੀ
ਜਿਨ੍ਹਾਂ ਨੂੰ ਹੱਥ ਨਾਲ ਰੰਗੋਲੀ ਬਣਾਉਣੀ ਨਹੀਂ ਆਉਂਦੀ, ਉਹ ਡਿਜ਼ਾਈਨ ਵਾਲੀ ਰੰਗੋਲੀ ਮੈਟ ਵਰਤ ਸਕਦੇ ਹਨ। ਇਹ ਧੋਣਯੋਗ ਹੁੰਦੀਆਂ ਹਨ। ਬਸ ਜ਼ਮੀਨ 'ਤੇ ਰੱਖੋ, ਆਲੇ-ਦੁਆਲੇ ਫੁੱਲਾਂ ਦੀਆਂ ਪੱਤੀਆਂ ਅਤੇ ਵਿਚਕਾਰ ਦੀਵਾ ਰੱਖ ਦਿਓ, ਮਿੰਟਾਂ 'ਚ ਰੰਗੋਲੀ ਤਿਆਰ ਹੋ ਜਾਂਦੀ ਹੈ
 

ਪੂਜਾ ਵਾਲਾ ਕੋਨਾ ਚਮਕਾਓ
ਪੂਜਾ ਵਾਲੀ ਥਾਂ ਨੂੰ ਸਭ ਤੋਂ ਸਾਫ਼ ਰੱਖੋ। ਹੇਠਾਂ ਲਾਲ ਜਾਂ ਪੀਲਾ ਕੱਪੜਾ ਵਿਛਾਓ। ਪਿੱਛੇ ਦੀ ਕੰਧ 'ਤੇ ਛੋਟੀ ਜਿਹੀ ਲਾਈਟ ਜਾਂ ਸੋਹਣਾ ਪਰਦਾ ਲਗਾਓ ਤਾਂ ਕਿ ਫੋਟੋਆਂ 'ਚ ਵੀ ਸੋਹਣਾ ਲੱਗੇ।

ਕੰਧਾਂ ਨੂੰ ਦਿਓ ਤਿਉਹਾਰੀ ਲੁੱਕ
ਡਰਾਇੰਗ ਰੂਮ ਦੀ ਇੱਕ ਖਾਲੀ ਕੰਧ 'ਤੇ ਸਟਿੱਕਰ ਲਗਾਓ। ਇਹ ਹਟਾਉਣੇ ਵੀ ਆਸਾਨ ਹਨ ਅਤੇ ਘਰ ਨੂੰ ਭਰਿਆ-ਭਰਿਆ ਨਹੀਂ, ਸਗੋਂ ਸਟਾਈਲਿਸ਼ ਬਣਾਉਂਦੇ ਹਨ।

ਕੁਸ਼ਨ ਅਤੇ ਪਰਦਿਆਂ ਦੇ ਰੰਗ ਬਦਲੋ
ਦੀਵਾਲੀ ਦੇ ਰੰਗ ਲਾਲ, ਮਰੂਨ, ਸੰਤਰੀ, ਸੁਨਹਿਰੀ ਅਤੇ ਗੂੜ੍ਹਾ ਹਰਾ ਹਨ। ਸੋਫੇ ਦੇ ਕੁਸ਼ਨ ਕਵਰ ਬਰੋਕੇਡ ਜਾਂ ਬਨਾਰਸੀ ਕੱਪੜੇ 'ਚ ਬਦਲ ਦਿਓ। ਪੂਰੇ ਪਰਦੇ ਬਦਲਣ ਦੀ ਲੋੜ ਨਹੀਂ, ਇੱਕ-ਦੋ ਰੰਗੀਨ ਥ੍ਰੋਅ ਨਾਲ ਵੀ ਕੰਮ ਹੋ ਜਾਵੇਗਾ।

ਸੁਰੱਖਿਆ ਦਾ ਖਾਸ ਧਿਆਨ
ਸੁੰਦਰਤਾ ਦੇ ਨਾਲ ਸੁਰੱਖਿਆ ਵੀ ਜ਼ਰੂਰੀ ਹੈ। ਦੀਵੇ ਅਤੇ ਮੋਮਬੱਤੀਆਂ ਨੂੰ ਪਰਦਿਆਂ ਅਤੇ ਕਾਗਜ਼ਾਂ ਤੋਂ ਦੂਰ ਰੱਖੋ। ਬੱਚਿਆਂ ਅਤੇ ਪਾਲਤੂ ਜਾਨਵਰਾਂ ਤੋਂ ਦੂਰ ਰੱਖੋ ਅਤੇ ਇੱਕੋ ਸਾਕਟ 'ਚ ਬਹੁਤ ਸਾਰੀਆਂ ਲਾਈਟਾਂ ਨਾ ਲਗਾਓ। LED ਲਾਈਟਾਂ ਦੀ ਵਰਤੋਂ ਜ਼ਿਆਦਾ ਸੁਰੱਖਿਅਤ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement