ਹੁਣ ਪਤਾ ਲੱਗਾ! ਭੁੱਖੇ ਹੋਣ 'ਤੇ ਗੁੱਸਾ ਕਿਉਂ ਆਉਂਦੈ
Published : Jun 13, 2018, 2:19 am IST
Updated : Jul 10, 2018, 10:17 am IST
SHARE ARTICLE
Angry Man
Angry Man

ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਾ ਲਿਆ ਹੈ ਕਿ ਭੁੱਖ ਲੱਗਣ ਨਾਲ ਹੀ ਗੁੱਸਾ ਕਿਉਂ ਆਉਣ ਲਗਦਾ ਹੈ। ਵਿਗਿਆਨੀਆਂ ਨੇ ਵੇਖਿਆ ਕਿ ਅਜਿਹਾ ਜੀਵ ਵਿਗਿਆਨ ਦੀ ਪਰਸਪਰ ਕ੍ਰਿਆ....

ਵਾਸ਼ਿੰਗਟਨ, ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਾ ਲਿਆ ਹੈ ਕਿ ਭੁੱਖ ਲੱਗਣ ਨਾਲ ਹੀ ਗੁੱਸਾ ਕਿਉਂ ਆਉਣ ਲਗਦਾ ਹੈ। ਵਿਗਿਆਨੀਆਂ ਨੇ ਵੇਖਿਆ ਕਿ ਅਜਿਹਾ ਜੀਵ ਵਿਗਿਆਨ ਦੀ ਪਰਸਪਰ ਕ੍ਰਿਆ, ਵਿਅਕਤੀਤਵ ਅਤੇ ਆਲੇ ਦੁਆਲੇ ਦੇ ਮਾਹੌਲ ਕਾਰਨ ਹੁੰਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ਼ ਨਾਰਥ ਕੈਰੋਲਾਈਨਾ ਦੀ ਪੀਐਚਡੀ ਸਕਾਲਰ ਜੈਨੀਫ਼ਰ ਮੈਕੋਮਾਰਕ ਨੇ ਦਸਿਆ, 'ਅਸੀਂ ਸਾਰੇ ਜਾਣਦੇ ਹਾਂ ਕਿ ਭੁੱਖਾ ਮਹਿਸੂਸ ਕਰਨ ਨਾਲ ਕਦੇ ਕਦੇ ਸਾਡੀਆਂ ਭਾਵਨਾਵਾਂ ਅਤੇ ਦੁਨੀਆਂ ਬਾਰੇ ਸਾਡੇ ਵਿਚਾਰ ਵੀ ਪ੍ਰਭਾਵਤ ਹੁੰਦੇ ਹਨ। ਹਾਲ ਹੀ ਵਿਚ 'ਹੈਂਗਰੀ' ਸ਼ਬਦ ਆਕਸਫ਼ੋਰਡ ਡਿਕਸ਼ਨਰੀ ਨੇ ਪ੍ਰਵਾਨ ਕੀਤਾ ਹੈ

ਜਿਸ ਦਾ ਮਤਲਬ ਹੈ ਕਿ ਭੁੱਖ ਕਾਰਨ ਗੁੱਸਾ ਆਉਣਾ। 'ਇਮੋਸ਼ਨ' ਰਸਾਲੇ ਵਿਚ ਛਪੇ ਅਧਿਐਨ ਦੀ ਮੁੱਖ ਲੇਖਕ ਮੈਕੋਮਾਰਕ ਨੇ ਦਸਿਆ, 'ਸਾਡੀ ਖੋਜ ਦਾ ਉਦੇਸ਼ ਭੁੱਖ ਨਾਲ ਜੁੜੀਆਂ ਹੋਈਆਂ ਭਾਵਨਾਤਮਕ ਸਥਿਤੀਆਂ ਦਾ ਮਨੋਵਿਗਿਆਨਕ ਤਰੀਕੇ ਨਾਲ ਅਧਿਐਨ ਕਰਨਾ ਹੈ। ਜਿਵੇਂ ਕੋਈ ਭੁੱਖਾ ਰਹਿਣ ਨਾਲ ਗੁੱਸੇ ਵੀ ਹੋ ਜਾਂਦਾ ਹੈ।' ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ 400 ਤੋਂ ਵੱਧ ਲੋਕਾਂ 'ਤੇ ਕੀਤੇ ਗਏ ਅਧਿਐਨ ਵਿਚ ਪਤਾ ਲੱਗਾ

ਕਿ ਸਿਰਫ਼ ਮਾਹੌਲ ਹੀ ਇਸ ਗੱਲ 'ਤੇ ਅਸਰ ਨਹੀਂ ਪਾਉਂਦਾ ਕਿ ਕਿਉਂ ਕੋਈ ਭੁੱਖਾ ਹੋਣ ਨਾਲ ਗੁੱਸੇ ਹੋ ਜਾਵੇਗਾ। ਇਹ ਲੋਕਾਂ ਦੇ ਭਾਵਨਾਤਮਕ ਜਾਗਰੂਕਤਾ ਦੇ ਪੱਧਰ 'ਤੇ ਵੀ ਤੈਅ ਹੁੰਦਾ ਹੈ। ਉਹ ਲੋਕ ਜੋ ਇਸ ਗੱਲ ਪ੍ਰਤੀ ਜ਼ਿਆਦਾ ਜਾਗਰੂਕ ਹੁੰਦੇ ਹਨ, ਉਨ੍ਹਾਂ ਨੂੰ ਭੁੱਖ ਲੱਗੀ ਹੈ ਜਾਂ ਨਹੀਂ, ਅਜਿਹੇ ਲੋਕਾਂ ਅੰਦਰ ਗੁੱਸਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement