ਜਾਣੋ ਲੌਂਗ ਦੇ ਭੁੰਨ ਕੇ ਖਾਣ ਵਾਲੇ ਫਾਇਦਿਆਂ ਬਾਰੇ
Published : Sep 21, 2017, 5:49 pm IST
Updated : Sep 21, 2017, 12:19 pm IST
SHARE ARTICLE

ਲੌਂਗ ਦੀ ਵਰਤੋਂ ਲੱਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ। ਇਹ ਸੁਆਦ 'ਚ ਤਾਂ ਤਿੱਖੀ ਹੁੰਦੀ ਹੀ ਹੈ ਪਰ ਇਸ ਦੀ ਵਰਤੋਂ ਕਿਸੇ ਵੀ ਮੌਮਸ 'ਚ ਕੀਤੀ ਜਾ ਸਕਦੀ ਹੈ। ਲੌਂਗ ਖਾਣ ਦੇ ਕਈ ਫਾਇਦੇ ਹੁੰਦੇ ਹਨ, ਜੇ ਲੌਂਗ ਨੂੰ ਭੁੰਨ ਕੇ ਖਾਦਾ ਜਾਵੇ ਤਾਂ ਇਹ ਸਰੀਰ ਨੂੰ ਦੌਗੁਣਾ ਫਾਇਦਾ ਪਹੁੰਚਾਉਂਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਲੌਂਗ ਨੂੰ ਭੁੰਨ ਕੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ...

ਐਸੀਡਿਟੀ ਤੋਂ ਰਾਹਤ 

- ਖਾਣਾ ਖਾਣ ਦੇ ਬਾਅਦ 1 ਭੁੰਨੀ ਹੋਈ ਲੌਂਗ ਨੂੰ ਚਬਾਉਣ ਨਾਲ ਐਸੀਡਿਟੀ ਅਤੇ ਛਾਤੀ ਦੀ ਜਲਣ ਦੂਰ ਹੋ ਜਾਂਦੀ ਹੈ। 


ਸੁੱਕੀ ਖਾਂਸੀ

- ਲੌਂਗ ਭੁੰਨ ਕੇ ਮੂੰਹ ਵਿੱਚ ਰੱਖਣ ਨਾਲ ਸੁੱਕੀ ਖਾਂਸੀ, ਕਫ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗਲੇ ਦੀ ਸੋਜ ਵੀ ਦੂਰ ਰਹਿੰਦੀ ਹੈ।

ਦੰਦ ਦਰਦ

- ਜੇ ਦੰਦ ਵਿੱਚ ਤੇਜ਼ ਦਰਦ ਹੋ ਰਿਹਾ ਹੈ ਤਾਂ ਲੌਂਗ ਨੂੰ ਭੁੰਨ ਕੇ ਦੰਦ ਦੇ ਥੱਲੇ ਰੱਖ ਲਓ। ਹਲਕਾ-ਹਲਕਾ ਚਬਾਓ। ਇਸ ਨਾਲ ਦਰਦ ਦੂਰ ਹੋ ਜਾਵੇਗਾ।


ਉਲਟੀ ਆਉਣਾ

- ਸਫਰ ਦੌਰਾਨ ਜਾਂ ਘਰ 'ਚ ਉਂਝ ਹੀ ਉਲਟੀ ਆਵੇ ਤਾਂ ਭੁੰਨੀ ਹੋਈ ਲੌਂਗ ਚਬਾਓ। ਇਸ ਨਾਲ ਉਲਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਮੂੰਹ ਦੀ ਬਦਬੂ

- ਭੁੰਨੀ ਹੋਈ ਲੌਂਗ ਖਾਣ ਨਾਲ ਮੂੰਹ ਵਿੱਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਮਰ ਜਾਂਦੇ ਹਨ। ਮੂੰਹ ਦੀ ਬਦਬੂ ਹਮੇਸ਼ਾ ਲਈ ਦੂਰ ਰਹਿੰਦੀ ਹੈ 

ਸਿਰ ਦਰਦ

- ਲੌਂਗ ਵਿੱਚ ਐਂਟੀ-ਇੰਫਲੇਮੇਟਰੀ ਤੱਤ ਹੁੰਦੇ ਹਨ, ਜੇ ਸਿਰ ਵਿੱਚ ਤੇਜ਼ ਦਰਦ ਰਹਿੰਦਾ ਹੈ ਤਾਂ 2 ਲੌਂਗ ਭੁੰਨ ਕੇ ਚਬਾਓ। ਇਸ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।


ਜੁਕਾਮ

- ਕਹਿੰਦੇ ਹਨ ਕਿ ਲੌਂਗ ਨੂੰ ਦੇਸੀ ਘਿਓ 'ਚ ਥੌੜਾ ਭੁੰਨ ਕੇ, ਫਿਰ ਉਸਨੂੰ ਦੁੱਧ 'ਚ ਪਾ ਕੇ ਵੀ ਪੀ ਸਕਦੇ ਹਾਂ। ਇਸ ਨਾਲ ਜੁਕਾਮ ਦੀ ਸਮੱਸਿਆ ਘੱਟ ਜਾਂਦੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement