ਰੋਜ਼ 9 ਘੰਟੇ ਤੋਂ ਜ਼ਿਆਦਾ ਬੈਠਣ ਵਾਲੇ ਜਲਦ ਹੋ ਸਕਦੇ ਹਨ ਮੌਤ ਦਾ ਸ਼ਿਕਾਰ
Published : Jan 30, 2020, 5:46 pm IST
Updated : Jan 30, 2020, 5:46 pm IST
SHARE ARTICLE
File
File

ਲੋਕਾਂ ਦਾ ਕੰਮ ਲਗਾਤਾਰ ਕੰਪਿਊਟਰ ਜਾਂ ਲੈਪਟਾਪ ਦੇ ਸਾਹਮਣੇ ਬੈਠੇ ਰਹਿਣ ਨਾਲ ਹੀ ਚੱਲਦਾ ਹੈ

ਅੱਜ ਦੀ ਜੀਵਨਸ਼ੈਲੀ ਅਜਿਹੀ ਹੋ ਗਈ ਹੈ ਕਿ ਸਾਰਾ ਕੰਮ ਲੋਕਾਂ ਦਾ ਲਗਾਤਾਰ ਕੰਪਿਊਟਰ ਜਾਂ ਲੈਪਟਾਪ ਦੇ ਸਾਹਮਣੇ ਬੈਠੇ ਰਹਿਣ ਨਾਲ ਹੀ ਚੱਲਦਾ ਹੈ। ਲਗਾਤਾਰ ਬੈਠ ਕੇ ਕੰਮ ਕਰਨ ਦੀ ਆਦਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੱਲ ਧਕੇਲ ਰਹੀ ਹੈ।  ਪਰ ਹੁਣ ਇੱਕ ਲੰਡਨ 'ਚ ਹੋਈ ਇਕ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 9 ਘੰਟੇ ਤੋਂ ਵੱਧ ਸਮੇਂ ਤਕ ਲਗਾਤਾਰ ਬੈਠੇ ਰਹਿਣ ਨਾਲ ਮੌਤ ਦਾ ਰਿਸਕ ਵਧ ਸਕਦਾ ਹੈ।

SittingSitting

ਬ੍ਰਿਟਿਸ਼ ਮੈਡੀਕਲ ਜਨਰਲ (ਬੀ. ਐੱਮ. ਜੇ.) 'ਚ ਇਹ ਖੋਜ ਛਪੀ ਹੈ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ 'ਚ 18 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਹਰ ਹਫ਼ਤੇ ਘਟੋਂ-ਘੱਟ 150 ਮਿੰਟਾਂ ਤਕ ਮੱਧਮ ਜਾਂ 74 ਮਿੰਟਾਂ ਤਕ ਸਖ਼ਤ ਸਰੀਰਕ ਮਿਹਨਤ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਵੇਂ ਇਹ ਨਹੀਂ ਦੱਸਿਆ ਗਿਆ ਕਿ ਸਰੀਰਕ ਸਰਗਰਮੀਆਂ ਕਿਸ ਉਮਰ 'ਚ ਕਿੰਨੀਆਂ ਜ਼ਰੂਰੀ ਹਨ। ਖੋਜੀਆਂ ਨੇ ਸਰੀਰਕ ਸਰਗਰਮੀਆਂ ਤੇ ਮੌਤ ਨਾਲ ਗਤੀਹੀਣ ਸਮੇਂ ਦੇ ਸਬੰਧਾਂ ਦਾ ਮੁਲਾਂਕਣ ਕਰਦੇ ਹੋਏ ਖੋਜਾਂ ਦਾ ਵਿਸ਼ਲੇਸ਼ਣ ਕੀਤਾ।

SittingSitting

ਸਰੀਰਕ ਸਰਗਰਮੀਆਂ ਦੇ ਪੱਧਰ ਦੀਆਂ ਉਦਾਹਰਣਾਂ 'ਚ ਹੌਲੀ-ਹੌਲੀ ਤੁਰਨਾ ਜਾਂ ਖਾਣਾ ਪਕਾਉਣਾ ਜਾਂ ਬਰਤਣ ਧੋਣੇ ਜਿਹੇ ਹਲਕੇ ਕੰਮ ਘੱਟ ਤੀਬਰਤਾ ਵਾਲੀਆਂ ਸਰਗਰਮੀਆਂ 'ਚ ਆਉਂਦੇ ਹਨ। ਮੱਧ ਤੀਬਰਤਾ ਵਾਲੀ ਸਰਗਰਮੀ 'ਚ ਅਜਿਹੀ ਕੋਈ ਵੀ ਕਿਰਿਆ ਸ਼ਾਮਲ ਨਹੀਂ ਹੈ, ਜਿਸ ਨਾਲ ਤੁਹਾਡੇ ਸਾਹਾਂ ਦੀ ਗਤੀ ਤੇਜ਼ ਹੋ ਜਾਂਦੀ ਹੈ, ਜਿਵੇਂ ਤੇਜ਼ ਤੁਰਨਾ ਆਦਿ।

SittingSitting

ਖੋਜ 'ਚ ਕਿਹਾ ਗਿਆ ਹੈ ਕਿ ਗਤੀਹੀਣ ਹੋਣਾ, ਉਦਾਹਰਣ ਲਈ ਦਿਨ ਭਰ 'ਚ ਨੀਂਦ ਦੇ ਸਮੇਂ ਨੂੰ ਛੱਡ ਕੇ 9 ਘੰਟੇ ਜਾਂ ਉਸ ਤੋਂ ਵੱਧ ਸਮੇਂ ਤਕ ਬੈਠੇ ਰਹਿਣਾ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ। ਖੋਜ 'ਚ ਉਨ੍ਹਾਂ ਦੇਖਿਆ ਕਿ ਕਿਸੇ ਵੀ ਪੱਧਰ ਦੀ ਸਰੀਰਕ ਸਰਗਰਮੀ ਭਾਵੇਂ ਉਹ ਕਿਸੇ ਵੀ ਤੀਬਰਤਾ ਦੀ ਹੋਵੇ, ਮੌਤ ਦੇ ਰਿਸਕ ਨੂੰ ਕਾਫੀ ਘੱਟ ਕਰਦੀ ਹੈ।

FileFile

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement