'ਹਾਰਟ ਅਟੈਕ' ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Published : Sep 29, 2022, 10:01 am IST
Updated : Sep 29, 2022, 10:01 am IST
SHARE ARTICLE
Do not ignore these symptoms that appear before a 'heart attack'
Do not ignore these symptoms that appear before a 'heart attack'

20 ਸਾਲਾਂ 'ਚ ਸਭ ਤੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਹਨ

 ਪਿਛਲੇ 20 ਸਾਲਾਂ 'ਚ ਸਭ ਤੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਹਨ। ਜਦੋਂ ਦਿਲ ਦੀਆਂ ਮਾਸਪੇਸ਼ੀਆਂ ਲੋੜ ਅਨੁਸਾਰ ਖੂਨ ਪੰਪ ਨਹੀਂ ਕਰਦੀਆਂ ਤਾਂ ਦਿਲ ਨਾਲ ਸਬੰਧਤ ਕੁਝ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਕਾਰਨ ਕਈ ਲੱਛਣ ਪੈਦਾ ਹੁੰਦੇ ਹਨ, ਜੋ ਦਿਲ ਦੇ ਰੋਗਾਂ ਸਬੰਧੀ ਇਸ਼ਾਰਾ ਕਰ ਦੇ ਹਨ। ਜੇਕਰ ਸਮਾਂ ਰਹਿੰਦੇ ਇਨ੍ਹਾਂ ਇਸ਼ਾਰਿਆਂ ਨੂੰ ਸਮਝ ਲਿਆ ਜਾਵੇ ਤਾਂ ਦਿਲ ਦੇ ਦੌਰੇ ਅਤੇ ਦਿਲ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਦਿਲ ਦਾ ਦੌਰਾ ਦੋ ਤਰ੍ਹਾਂ ਦਾ ਹੁੰਦਾ ਹੈ :-
ਇਸ ਸਥਿਤੀ ਵਿਚ ਪਹਿਲਾਂ ਕੋਈ ਵੀ ਲੱਛਣ ਨਜ਼ਰ ਨਹੀਂ ਆਉਂਦਾ। ਧਮਣੀਆਂ ਵਿਚ ਜੰਮੇ ਹੋਏ ਪਲਾਕ ਦੇ ਟੁੱਟਣ ਨਾਲ ਇੱਕ ਚੇਨ ਬਣਦੀ ਹੈ ਅਤੇ ਜਿਸ ਦੌਰਾਨ ਦਿਲ ਦਾ ਦੌਰਾ ਪੈਂਦਾ ਹੈ।
ਇਸ ਸਥਿਤੀ ਵਿਚ ਜਦੋਂ ਧਮਣੀ 70 ਫੀਸਦ ਤੋਂ ਵੱਧ ਸੁੰਗੜ ਜਾਂਦੀ ਹੈ ਤਾਂ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ।
ਸਾਹ ਲੈਣ ਵਿਚ ਮੁਸ਼ਕਿਲ :- 
ਜੇਕਰ ਕਦੇ ਵੀ ਕੰਮ ਕਰਦੇ ਸਮੇਂ, ਆਰਾਮ ਕਰ ਦੇ ਸਮੇਂ ਜਾਂ ਤੁਰਦੇ ਸਮੇਂ ਸਾਹ ਲੈਣ ਵਿਚ ਔਖ ਹੋਵੇ ਤਾਂ ਦਿਲ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਛੋਟੇ-ਛੋਟੇ ਕੰਮ ਕਰਦਿਆਂ ਵੀ ਸਾਹ ਫੁੱਲਣ ਲੱਗ ਜਾਂਦਾ ਹੈ।

ਫਲੂ ਵਰਗੇ ਲੱਛਣ :-
 ਜੇਕਰ ਕੁਝ ਵੀ ਕਰਨ ਤੋਂ ਬਾਅਦ ਥੱਕਿਆ ਮਹਿਸੂਸ ਹੋਵੇ, ਠੰਡ ਲੱਗੇ, ਜ਼ਿਆਦਾ ਪਸੀਨਾ ਆਵੇ ਤਾਂ ਇਹ ਖੂਨ ਦੇ ਵਹਾਅ ਦੀ ਘਾਟ ਹੋਣ ਦਾ ਇਸ਼ਾਰਾ ਕਰਦਾ ਹੈ।

ਛਾਤੀ ਵਿਚ ਦਰਦ ਹੋਣਾ :- 
ਜਦੋਂ ਅਸੀਂ ਕਸਰਤ ਕਰਦੇ ਹਾਂ ਤਾਂ ਦਿਲ ਤੇਜੀ ਨਾਲ ਪੰਪ ਕਰ ਕੇ ਖੂਨ ਨੂੰ ਮਾਂਸਪੇਸ਼ੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਖੂਨ ਦੀਆਂ ਨਾੜੀਆਂ 'ਚ ਬਲਾਕੇਜ ਹੋਣ ਕਾਰਨ ਦਿਲ ਅਜਿਹਾ ਨਹੀਂ ਕਰ ਪਾਉਂਦਾ, ਜਿਸ ਨਾਲ ਛਾਤੀ ਵਿਚ ਦਰਦ ਹੁੰਦਾ ਹੈ।

ਥਕਾਵਟ ਅਤੇ ਨੀਂਦ ਨਾ ਆਉਣਾ :-
 ਜਦੋਂ ਵੀ ਜ਼ਿਆਦਾ ਥਕਾਵਟ ਹੋਵੇ ਅਤੇ ਨੀਂਦ ਨਾ ਆਵੇ ਤਾਂ ਇਹ ਖੂਨ ਵਿਚ ਆਕਸੀਜ਼ਨ ਦੀ ਕਮੀ ਹੋਣ ਦਾ ਇਸ਼ਾਰਾ ਕਰਦੇ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement