ਸੌਣ ਤੋਂ ਪਹਿਲਾਂ ਕਰੋ ਪੈਰਾਂ ਦੀ ਮਾਲਸ਼, ਕਈ ਰੋਗਾਂ ਨੂੰ ਕਰੇਗੀ ਦੂਰ

By : GAGANDEEP

Published : Dec 28, 2022, 7:26 am IST
Updated : Dec 28, 2022, 7:26 am IST
SHARE ARTICLE
photo
photo

ਪੈਰਾਂ ਦੀ ਮਾਲਸ਼ ਕਰਨ ਨਾਲ ਸਿਰ ਵਿਚ ਹੋ ਰਿਹਾ ਦਰਦ ਵੀ ਦੂਰ ਹੁੰਦਾ ਹੈ।

 

ਮੁਹਾਲੀ: ਮਾਲਸ਼ ਬਾਰੇ ਸੁਣਦਿਆਂ ਹੀ ਲੋਕਾਂ ਦੇ ਮਨ ਵਿਚ ਤੇਲ ਮਾਲਸ਼ ਨਾਲ ਜੁੜੀਆਂ ਗੱਲਾਂ ਆਉਣ ਲਗਦੀਆਂ ਹਨ। ਸਾਡੇ ਸਿਰ ਤੋਂ ਲੈ ਕੇ ਸਰੀਰ ਦੇ ਹਰ ਇਕ ਅੰਗ ਦੀ ਤੇਲ ਨਾਲ ਮਾਲਸ਼ ਕਰਨ ਦੇ ਕਈ ਫ਼ਾਇਦੇ ਹੁੰਦੇ ਹਨ ਪਰ ਅਸੀਂ ਉਨ੍ਹਾਂ ਬਾਰੇ ਅਕਸਰ ਅਣਜਾਣ ਰਹਿੰਦੇ ਹਾਂ। ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਤੇਲ ਮਾਲਸ਼ ਦੇ ਕੀ-ਕੀ ਫ਼ਾਇਦੇ ਹੋ ਸਕਦੇ ਹਨ ਤਾਂ ਅਸੀਂ ਤੁਹਾਨੂੰ ਪੈਰਾਂ ’ਤੇ ਤੇਲ ਮਾਲਸ਼ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕੀਤੀ ਜਾਵੇ ਤਾਂ ਤੁਹਾਨੂੰ ਇਸ ਦੇ ਕਈ ਫ਼ਾਇਦੇ ਮਿਲਦੇ ਹਨ।

ਪੈਰਾਂ ਦੀ ਪ੍ਰੇਸ਼ਾਨੀ ਹੁੰਦੀ ਹੈ ਦੂਰ: ਅਕਸਰ ਅਸੀਂ ਸੁਣਦੇ ਹਾਂ ਕਿ ਮਾਲਸ਼ ਸਾਡੇ ਲਈ ਕਿੰਨੀ ਫ਼ਾਇਦੇਮੰਦ ਸਾਬਤ ਹੁੰਦੀ ਹੈ ਪਰ ਜੇਕਰ ਸਹੀ ਤਰੀਕੇ ਨਾਲ ਰੋਜ਼ਾਨਾ ਮਾਲਸ਼ ਕੀਤੀ ਜਾਵੇ ਤਾਂ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੀ ਲਾਭਕਾਰੀ ਸਾਬਤ ਹੁੰਦੀ ਹੈ। ਅਸਲ ਵਿਚ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰਨ ’ਤੇ ਪੈਰਾਂ ਦੀਆਂ ਨਾੜਾਂ ਨੂੰ ਕਾਫ਼ੀ ਆਰਾਮ ਮਿਲਦਾ ਹੈ ਤੇ ਪੈਰਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਕਰਨ ਵਿਚ ਵੀ ਲਾਭ ਮਿਲਦਾ ਹੈ। 

ਜੋੜਾਂ ਦੇ ਦਰਦ ਤੋਂ ਮਿਲਦੀ ਹੈ ਰਾਹਤ: ਅਕਸਰ ਹੱਥਾਂ-ਪੈਰਾਂ ਵਿਚ ਦਰਦ ਹੋਣ ’ਤੇ ਅਸੀਂ ਤੇਲ ਮਾਲਸ਼ ਦਾ ਸਹਾਰਾ ਲੈਂਦੇ ਹਾਂ ਜੋ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਜੋੜਾਂ ਵਿਚ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ ਰਾਤ ਸੌਣ ਤੋਂ ਪਹਿਲਾਂ ਪੈਰਾਂ ਦੀ ਤੇਲ ਨਾਲ ਮਾਲਸ਼ ਕਰੋ। ਨਿਯਮਤ ਰੂਪ ਵਿਚ ਅਜਿਹਾ ਕਰਨ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤੇ ਦਰਦ ਦੂਰ ਹੁੰਦਾ ਹੈ।

ਸਿਰਦਰਦ ਹੁੰਦਾ ਹੈ ਦੂਰ: ਕਿਹਾ ਜਾਂਦਾ ਹੈ ਕਿ ਸਾਡੇ ਪੈਰਾਂ ਦੀਆਂ ਨਾੜਾਂ ਸਿੱਧੀਆਂ ਦਿਮਾਗ਼ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਪੈਰਾਂ ਦੀ ਮਾਲਸ਼ ਕਰਨ ਨਾਲ ਸਿਰ ਵਿਚ ਹੋ ਰਿਹਾ ਦਰਦ ਵੀ ਦੂਰ ਹੁੰਦਾ ਹੈ। ਅਸਲ ਵਿਚ ਰੋਜ਼ਾਨਾ ਰਾਤ ਨੂੰ ਸੌਣ ਤੋਂ 15 ਮਿੰਟ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਦਿਮਾਗ਼ ਨੂੰ ਸ਼ਾਂਤੀ ਮਿਲਦੀ ਹੈ ਅਤੇ ਤੁਸੀਂ ਅਗਲੇ ਦਿਨ ਯਾਨੀ ਬਿਹਤਰ ਤਰੀਕੇ ਨਾਲ ਕੰਮ ਕਰਦੇ ਹੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement