ਗੁੱਟ ਦੇ ਦਰਦ ਤੋਂ ਇਸ ਕਸਰਤ ਨਾਲ ਮਿਲੇਗੀ ਰਾਹਤ
Published : Sep 27, 2022, 2:59 pm IST
Updated : Sep 27, 2022, 2:59 pm IST
SHARE ARTICLE
This exercise will give relief from wrist pain
This exercise will give relief from wrist pain

ਗੁੱਟ ਨੂੰ ਲਗਭਗ 20 ਤੋਂ 30 ਸਕਿੰਟਾਂ ਤਕ ਖਿੱਚਦੇ ਰਹੋ।

 

ਲੰਮੇ ਸਮੇਂ ਤੋਂ ਕੰਪਿਊਟਰ ਜਾਂ ਲੈਪਟਾਪ ’ਤੇ ਕੰਮ ਕਰਦੇ ਅਤੇ ਨਾਲ-ਨਾਲ ਬਹੁਤ ਜ਼ਿਆਦਾ ਮੋਟਰਸਾਈਕਲ ਚਲਾਉਣ ਵਾਲੇ ਅਤੇ ਜਿੰਮ ’ਚ ਕਸਰਤ ਕਰਨ ਵਾਲਿਆਂ ਦੇ ਗੁੱਟ ’ਚ ਦਰਦ ਜਾਂ ਥਕਾਵਟ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ਾਨਾ ਗੁੱਟਾਂ ਦੀ ਇਹ ਅਸਾਨ ਕਸਰਤ ਕਰ ਸਕਦੇ ਹੋ। ਅਪਣੇ ਦੋਵੇਂ ਗੁੱਟਾਂ ਨੂੰ ਹੇਠਾਂ ਵਲ ਖਿੱਚੋ ਅਪਣੇ ਹੱਥ ਨੂੰ ਅੱਗੇ ਲਿਆ ਕੇ ਸਿੱਧਾ ਕਰੋ ਅਤੇ ਗੁੱਟ ਨੂੰ ਹੇਠਾਂ ਮੋੜੋ ਅਤੇ ਅਪਣੇ ਦੂਜੇ ਹੱਥ ਨਾਲ ਗੁੱਟ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰੋ। ਗੁੱਟ ਨੂੰ ਲਗਭਗ 20 ਤੋਂ 30 ਸਕਿੰਟਾਂ ਤਕ ਖਿੱਚਦੇ ਰਹੋ।

ਅਜਿਹਾ ਹੀ ਅਪਣੇ ਦੂਜੇ ਹੱਥ ਦੇ ਗੁੱਟ ਨਾਲ ਵੀ ਕਰੋ। ਇਹ ਕਸਰਤ ਤੁਹਾਡੇ ਗੁੱਟ ਦੀਆਂ ਨਸਾਂ ਨੂੰ ਖੋਲ੍ਹਣ ਦਾ ਕੰਮ ਕਰੇਗੀ ਅਤੇ ਗੁੱਟ ਨੂੰ ਆਰਾਮ ਦੇਵੇਗੀ।
ਜੇਕਰ ਤੁਸੀਂ ਗੁੱਟ ਵਿਚ ਦਰਦ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਟੈਨਿਸ ਬਾਲ ਦੀ ਵਰਤੋਂ ਕਰ ਸਕਦੇ ਹੋ। ਇਸ ਗੇਂਦ ਨੂੰ ਹਥੇਲੀ ’ਚ ਲੈ ਕੇ ਦਬਾਉ। ਇਸ ਨਾਲ ਤੁਹਾਡੀ ਥਕਾਵਟ ਵੀ ਘੱਟ ਹੋਣ ਲੱਗੇਗੀ ਤੇ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ। ਇਹ ਕਸਰਤ ਤੁਹਾਨੂੰ ਰੋਜ਼ਾਨਾ ਕਰਨੀ ਚਾਹੀਦੀ ਹੈ, ਖ਼ਾਸ ਕਰ ਕੇ ਜਿਨ੍ਹਾਂ ਨੂੰ ਹਰ ਰੋਜ਼ ਕੰਪਿਊਟਰ ਜਾਂ ਲੈਪਟਾਪ ’ਤੇ ਘੰਟਿਆਂਬੱਧੀ ਕੰਮ ਕਰਨਾ ਪੈਂਦਾ ਹੈ।

ਪਹਿਲਾਂ ਮੁੱਠੀ ਬਣਾ ਲਉ। ਇਸ ਤੋਂ ਬਾਅਦ ਅਪਣੇ ਹੱਥ ਨੂੰ ਸਾਹਮਣੇ ਲਿਆਉ ਅਤੇ ਹੌਲੀ-ਹੌਲੀ ਇਸ ਨੂੰ ਆਲੇ-ਦੁਆਲੇ ਘੁਮਾਉ। ਇਸ ਕਸਰਤ ਵਿਚ ਤੁਸੀਂ ਪਹਿਲਾਂ ਅਪਣੇ ਗੁੱਟ ਨੂੰ ਇਕ ਘੜੀ ਵਾਂਗ ਘੁਮਾਉ। ਫਿਰ ਇਸ ਨੂੰ ਉਲਟਾ ਘੁਮਾਉਣਾ ਸ਼ੁਰੂ ਕਰੋ। ਜਿੰਮ ਜਾਣ ਵਾਲੇ ਲੋਕਾਂ ਨੂੰ ਵੀ ਇਸ ਕਸਰਤ ਵਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਗੁੱਟਾਂ ਵਿਚ ਅਕਸਰ ਦਰਦ ਮਹਿਸੂਸ ਹੁੰਦਾ ਹੈ ਜਾਂ ਗੁੱਟਾਂ ’ਚ ਕਮਜ਼ੋਰੀ ਆਉਣ ਲਗਦੀ ਹੈ।

ਗੁੱਟਾਂ ਨੂੰ ਮਜ਼ਬੂਤ ਕਰਨ ਲਈ 4-5 ਕਿਲੋ ਡੰਬਲ ਨੂੰ ਹਥੇਲੀਆਂ ’ਤੇ ਰੱਖੋ ਅਤੇ ਫਿਰ ਉਂਗਲਾਂ ਨੂੰ ਅੰਦਰ ਵਲ ਮੋੜ ਕੇ ਫੜੋ। ਇਸ ਨੂੰ ਹਥੇਲੀ ਤੋਂ ਗੁੱਟ ਤਕ ਰੋਲ ਕਰੋ, ਫਿਰ ਉਂਗਲਾਂ ਨੂੰ ਵਾਪਸ ਸ਼ੁਰੂਆਤੀ ਸਥਿਤੀ ’ਚ ਲੈ ਜਾਉ। ਅਜਿਹਾ ਘੱਟੋ-ਘੱਟ 10-15 ਵਾਰ ਕਰੋ। ਇਹ ਕਸਰਤ ਤੁਹਾਡੇ ਗੁੱਟਾਂ ਨੂੰ ਮਜ਼ਬੂਤ ਕਰਨ ਵਿਚ ਮੱਦਦ ਕਰੇਗੀ। ਇਸ ਨੂੰ ਅਪਣੀ ਰੋਜ਼ਾਨਾ ਰੁਟੀਨ ਵਿਚ ਸ਼ਾਮਲ ਕਰੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement