ਫੁੱਲਗੋਭੀ ਸਵਾਦ ਦੇ ਨਾਲ ਸਿਹਤ ਲਈ ਕਿਵੇਂ ਹੈ ਚੰਗੀ
Published : Dec 23, 2019, 11:56 am IST
Updated : Apr 9, 2020, 11:02 pm IST
SHARE ARTICLE
File Photo
File Photo

ਜਾਣੋ ਇਸ ਦੇ ਫਾਇਦੇ

ਕਈ ਸਬਜ਼ੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਕਿ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀਆਂ ਹਨ। ਜਿਵੇਂ ਕਿ ਫੁੱਲਗੋਭੀ ਦੀ ਡਿਸ਼ਜ ਜ਼ਿਆਦਾਤਰ ਲੋਕਾਂ ਨੂੰ ਖਾਣ ਵਿੱਚ ਚੰਗੀ ਲੱਗਦੀ ਹੈ। ਇਸ ਵਿੱਚ ਫਾਈਬਰ, ਵਿਟਾਮਿਨ, ਐਂਟੀਓਕਸੀਡੈਂਟ ਅਤੇ ਮਾਈਨਰਜ਼ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਫੁੱਲਗੋਭੀ ਮੈਂਗਨੀਜ, ਤਾਂਬਾ, ਲੋਹਾ, ਕੈਲਸ਼ੀਅਮ ਅਤੇ ਪੋਟੇਸ਼ੀਅਮ ਵਰਗੇ ਖਣਿਜਾਂ ਦਾ ਇੱਕ ਚੰਗਾ ਸਰੋਤ ਹਨ। ਆਓ ਜਾਣਦੇ ਹਾਂ ਸਿਹਤ ਲਈ ਕਿੰਨੀ ਫਾਇਦੇਮੰਦ ਹੈ ਫੁੱਲਗੋਭੀ

ਪੇਟ ਦਰਦ ਵਿੱਚ ਲਾਭਦਾਇਕ- ਪੇਟ ਦਰਦ ਹੋਣ 'ਤੇ ਗੋਭੀ ਦੀ ਜੜ੍ਹ, ਪੱਤਿਆਂ, ਤਣਾ ਫਲ ਅਤੇ ਫੁੱਲ ਨੂੰ ਚਾਵਲਾਂ ਦੇ ਪਾਣੀ ਵਿੱਚ ਪਕਾ ਕੇ ਸਵੇਰ-ਸ਼ਾਮ ਲੈਣ ਨਾਲ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ। 

ਸਰੀਰ 'ਤੇ ਮੌਜੂਦ ਤਿਲ ਨੂੰ ਕਰੇ ਸਾਫ਼- ਫੁੱਲਗੋਭੀ ਨਾ ਸਿਰਫ਼ ਖਾਣ ਵਿੱਚ ਬਲਕਿ ਤਿਲ ਨੂੰ ਸਾਫ ਕਰਨ ਵਿੱਚ ਵੀ ਕਾਰਗਾਰ ਹੁੰਦੀ ਹੈ। ਘਰ ਵਿੱਚ ਇਸ ਦਾ ਰਸ ਤਿਆਰ ਕਰੋ ਅਤੇ ਰੋਜ਼ ਤਿਲ ਵਾਲੀ ਜਗ੍ਹਾ 'ਤੇ ਲਗਾਓ। ਕੁਝ ਦਿਨਾਂ ਵਿੱਚ ਪੁਰਾਣੀ ਚਮੜੀ ਹੌਲੀ ਹੌਲੀ ਸਾਫ ਹੋਣ ਲੱਗੇਗੀ ਅਤੇ ਤਿਲ ਗਾਇਬ ਹੋ ਜਾਵੇਗਾ।
ਸ਼ੂਗਰ ਵਿੱਚ ਵੀ ਅਸਰਦਾਰ- ਫੁੱਲਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ।

ਪੀਲੀਆ ਵਿੱਚ ਵੀ ਲਾਭਦਾਇਕ- ਪੀਲੀਆ ਲਈ ਵੀ ਗੋਭੀ ਦਾ ਰਸ ਬਹੁਤ ਹੀ ਲਾਭਦਾਇਕ ਹੈ। ਗਾਜਰ ਅਤੇ ਗੋਭੀ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਠੀਕ ਹੁੰਦਾ ਹੈ।

ਦਿਲ ਨੂੰ ਕਰੋ ਦਰੁਸਤ- ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਦਿਲ ਅਤੇ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਸਹੀ ਪ੍ਰਕਾਰ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਦੀ ਹੈ।

ਕੋਲੇਸਟ੍ਰੋਲ ਦਾ ਪੱਧਰ ਹੋਵੇਗਾ ਘੱਟ- ਗੋਭੀ ਫਾਈਬਰ ਦਾ ਉੱਚ ਸਰੋਤ ਹੁੰਦੀ ਹੈ। ਫਾਈਬਰ ਸਾਡੀ ਪਾਚਨ ਕਿਰਿਆ ਨੂੰ ਦਰੁਸਤ ਰੱਖਦਾ ਹੈ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement