ਕੋਲੈਸਟ੍ਰੋਲ ਘਟਾਉਣ ਦਾ ਟੀਕਾ ਦਿਲ ਦੇ ਦੌਰੇ ਦੇ ਖ਼ਤਰੇ ਨੂੰ 25 ਫ਼ੀ ਸਦੀ ਘਟਾਏਗਾ
Published : Apr 23, 2018, 4:50 pm IST
Updated : Apr 23, 2018, 4:52 pm IST
SHARE ARTICLE
Heart Attack
Heart Attack

ਬ੍ਰਿਟਿਸ਼ ਮਾਹਰਾਂ ਨੇ ਕੋਲੈਸਟ੍ਰੋਲ ਘਟਾਉਣ ਲਈ ਇਕ ਅਜਿਹੇ ਟੀਕੇ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ,  ਜਿਸ ਨਾਲ ਦਿਲ ਦਾ ਦੌਰੇ ਦੇ ਖ਼ਤਰੇ ਨੂੰ 25 ਫ਼ੀ ਸਦੀ ਤਕ ਘਟਾਇਆ ਜਾ...

ਬ੍ਰਿਟਿਸ਼ ਮਾਹਰਾਂ ਨੇ ਕੋਲੈਸਟ੍ਰੋਲ ਘਟਾਉਣ ਲਈ ਇਕ ਅਜਿਹੇ ਟੀਕੇ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ,  ਜਿਸ ਨਾਲ ਦਿਲ ਦਾ ਦੌਰੇ ਦੇ ਖ਼ਤਰੇ ਨੂੰ 25 ਫ਼ੀ ਸਦੀ ਤਕ ਘਟਾਇਆ ਜਾ ਸਕਦਾ ਹੈ। ਇਸ ਨਤੀਜੇ 'ਤੇ ਪੁੱਜਣ ਲਈ ਮਾਹਰਾਂ ਨੇ 19000 ਮਰੀਜ਼ਾਂ 'ਤੇ ਅਧਿਐਨ ਕੀਤਾ ਅਤੇ ਇਸ ਦੇ ਨਤੀਜੇ ਗੁਜ਼ਰੇ ਮਹੀਨੇ ਹੋਈ ਯੂਐਸ ਕਾਰਡੀਓਲਾਜੀ ਕਾਨਫਰੈਂਸ 'ਚ ਪੇਸ਼ ਕੀਤੇ ਗਏ। 

Heart attack by Cholesterol Heart attack by Cholesterol

ਲਗਭਗ ਦੋ ਸਾਲ ਪਹਿਲਾਂ ਬ੍ਰਿਟਿਸ਼ ਡਰੱਗ ਕੰਟਰੋਲਰ ਨਾਇਸ ਨੇ ਐਲੀਰੋਕੀਊਮੈਬ ​​ਲਈ ਐਨਐਚਐਸ ਨੂੰ ਮਨਜ਼ੂਰੀ ਦਿਤੀ ਸੀ। ਇੰਸਟੀਟਿਊਟ ਨੇ ਅਜਿਹੇ ਲੋਕਾਂ ਨੂੰ ਇਹ ਟੀਕੇ ਲਗਾਉਣ ਦੀ ਮਨਜ਼ੂਰੀ ਦਿਤੀ ਸੀ, ਜਿਨ੍ਹਾਂ ਦੇ ਪਰਵਾਰ 'ਚ ਹਾਈ ਕੋਲੈਸਟ੍ਰਾਲ ਦਾ ਇਤਹਾਸ ਰਿਹਾ ਹੈ। ਮਾਹਰਾਂ ਨੇ ਦਸਿਆ ਕਿ ਇਸ ਇਲਾਜ 'ਤੇ ਇਕ ਸਾਲ 'ਚ 408066 ਰੁਪਏ ਦਾ ਖ਼ਰਚ ਆਵੇਗਾ ਪਰ ਇਸ ਦੀ ਵਰਤੋਂ ਨਾਲ ਦਿਲ ਦੇ ਦੌਰੇ ਦੀ ਸੰਦੇਹ ਨੂੰ 25 ਫ਼ੀ ਸਦੀ ਤਕ ਘਟਾਇਆ ਜਾ ਸਕਦਾ ਹੈ। 

Heart attack by Cholesterol Heart attack by Cholesterol

ਇਸ ਜਾਂਚ 'ਚ ਸ਼ਾਮਲ ਸਾਰੇ ਮਰੀਜ਼ਾਂ ਨੂੰ ਪਹਿਲਾਂ ਦਿਲ ਦੇ ਦੌਰੇ ਹੋ ਚੁਕਿਆ ਸੀ ਜਾਂ ਦਿਲ ਸਬੰਧੀ ਹੋਰ ਸਮੱਸਿਆ ਦੇ ਸ਼ਿਕਾਰ ਸਨ। ਜਾਂਚ ਦੌਰਾਨ ਦੇਖਿਆ ਗਿਆ ਕਿ ਐਲੀਰੋਕੀਊਮੈਬ ਦਿਲ ਦੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ 15% ਤਕ ਘਟਾ ਸਕਦਾ ਹੈ। ਬਾਜ਼ਾਰ 'ਚ ਇਹ ਦਵਾਈ ਪ੍ਰਾਲੁਏਂਟ ਨਾਂਅ ਨਾਲ ਉਪਲਬਧ ਹੈ। ਜਿਨ੍ਹਾਂ ਮਰੀਜ਼ਾਂ ਦੇ ਕੋਲੈਸਟ੍ਰਾਲ ਦਾ ਪੱਧਰ ਬਹੁਤ ਜ਼ਿਆਦਾ ਸੀ ਅਤੇ ਉਨ੍ਹਾਂ ਨੂੰ ਪ੍ਰਾਲੁਏਂਟ ਅਤੇ ਸਟੇਟਿਨ ਨਾਲ ਦੇਣ 'ਤੇ ਦਿਲ ਸਬੰਧੀ ਸਮੱਸਿਆਵਾਂ ਦਾ ਖ਼ਤਰਾ 24 ਫ਼ੀ ਸਦੀ ਤਕ ਘੱਟ ਹੋ ਗਿਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement