ਹੱਥਾਂ-ਪੈਰਾਂ ਦੀ ਜਲਨ ਤੋਂ ਰਾਹਤ ਦਿਵਾਉਂਦੈ ਸ਼ਹਿਤੂਤ ਦਾ ਰਸ

By : GAGANDEEP

Published : Nov 20, 2022, 2:26 pm IST
Updated : Nov 20, 2022, 2:36 pm IST
SHARE ARTICLE
Mulberry juice gives relief from burning hands and feet
Mulberry juice gives relief from burning hands and feet

|ਅੱਖਾਂ ਦੀ ਰੌਸ਼ਨੀ ਵਧਾਉਣ ’ਚ ਸਹਾਇਕ-ਸ਼ਹਿਤੂਤ ਨੂੰ ਮਲਬੇਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ|

 

 

ਮੁਹਾਲੀ: ਸ਼ਹਿਤੂਤ ਨੂੰ ਫਲਾਂ ਦੀ ਸ਼੍ਰੇਣੀ ’ਚ ਰਖਿਆ ਜਾਂਦਾ ਹੈ| ਇਸ ਦੇ ਔਸ਼ਧੀ ਗੁਣਾਂ ਕਾਰਨ ਇਸ ਨੂੰ ਸਿਹਤ ਲਈ ਲਾਭਦਾਇਕ ਮੰਨਿਆ ਗਿਆ ਹੈ| ਗਰਮੀਆਂ ’ਚ ਲੂ ਤੋਂ ਛੁਟਕਾਰੇ ਲਈ ਵੀ ਇਸ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ| ਆਦੀਵਾਸੀ ਲੋਕ ਸ਼ਹਿਤੂਤ ਦੇ ਮਿੱਠੇ ਫਲਾਂ ਤੋਂ ਇਲਾਵਾ ਇਸ ਦੇ ਪੱਤੇ ਅਤੇ ਤਣਿਆਂ ਦੀ ਵਰਤੋਂ ਵੀ ਨੁਸਖ਼ਿਆਂ ਦੇ ਤੌਰ ’ਤੇ ਕਰਦੇ ਸਨ| ਆਦੀਵਾਸੀ ਇਸ ਨੂੰ ਜੜ੍ਹੀ-ਬੂਟੀ ਦੇ ਤੌਰ ’ਤੇ ਇਸ ਦੇ ਸਾਰੇ ਹਿੱਸਿਆਂ ਦੀ ਵਰਤੋਂ ਕਰ ਕੇ ਰੋਗਾਂ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹਨ ਅਤੇ ਅੱਜ ਵਿਗਿਆਨ ਵੀ ਇਸ ਦੇ ਗੁਣਾਂ ਨੂੰ ਮੰਨਦਾ ਹੈ

|ਅੱਖਾਂ ਦੀ ਰੌਸ਼ਨੀ ਵਧਾਉਣ ’ਚ ਸਹਾਇਕ-ਸ਼ਹਿਤੂਤ ਨੂੰ ਮਲਬੇਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ| ਇਸ ਦਾ ਬਨਸਪਤੀ ਨਾਂ ਮੋਰਸ ਅਲਬਾ ਹੈ| ਜੰਗਲਾਂ ਤੋਂ ਇਲਾਵਾ ਇਸ ਨੂੰ ਸੜਕਾਂ ਕੰਢੇ ਅਤੇ ਬਾਗ਼ਾਂ ’ਚ ਵੀ ਦੇਖਿਆ ਜਾ ਸਕਦਾ ਹੈ| ਸ਼ਹਿਤੂਤ ਦੇ ਫਲਾਂ ਦੇ ਰਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ| ਇਸ ਦਾ ਸ਼ਰਬਤ ਬਣਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ| ਸ਼ਹਿਤੂਤ ’ਚ ਵਿਟਾਮਿਨ-ਏ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਵਧੇਰੇ ਮਾਤਰਾ ’ਚ ਮਿਲ ਜਾਂਦਾ ਹੈ| ਇਸ ਦੇ ਸੇਵਨ ਨਾਲ ਬੱਚਿਆਂ ਨੂੰ ਜ਼ਰੂਰੀ ਨਿਊਟ੍ਰੀਐਂਟਸ ਤਾਂ ਮਿਲਦੇ ਹੀ ਹਨ, ਨਾਲ ਹੀ ਇਹ ਪੇਟ ਦੇ ਕੀੜਿਆਂ ਨੂੰ ਵੀ ਖ਼ਤਮ ਕਰਦਾ ਹੈ| 

ਸ਼ਹਿਤੂਤ ਦੀ ਛਿੱਲ ਅਤੇ ਨਿੰਮ ਦੀ ਛਿੱਲ ਨੂੰ ਬਰਾਬਰ ਮਾਤਰਾ ’ਚ ਕੁੱਟ ਕੇ ਇਸ ਦਾ ਲੇਪ ਲਗਾਉਣ ਨਾਲ ਕਿੱਲ-ਮੁਹਾਂਸਿਆਂ ਤੋਂ ਰਾਹਤ ਮਿਲਦੀ ਹੈ| ਸ਼ਹਿਤੂਤ ਖਾਣ ਨਾਲ ਖ਼ੂਨ ਸਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ| ਸ਼ਹਿਤੂਤ, ਅੰਤਮੂਲ, ਅੰਗੂਰ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਬਣੇ ਰਸ ’ਚ ਖੰਡ ਮਿਲਾ ਕੇ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ| ਸ਼ਹਿਤੂਤ ਦਾ ਰਸ ਪੀਣ ਨਾਲ ਹੱਥਾਂ-ਪੈਰਾਂ, ਖ਼ਾਸ ਕਰ ਪੈਰਾਂ ਦੀਆਂ ਤਲੀਆਂ ’ਤੇ ਹੋਣ ਵਾਲੀ ਜਲਨ ਤੋਂ ਰਾਹਤ ਮਿਲਦੀ ਹੈ| ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦੇ ਅੱਧਪੱਕੇ ਫਲ ਚਿੱਥ ਕੇ ਖਾਣੇ ਚਾਹੀਦੇ ਹਨ, ਲਾਭ ਮਿਲਦਾ ਹੈ| ਇਸ ਦਾ ਰਸ ਦਿਲ ਦੇ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਹੈ| ਰੋਜ਼ਾਨਾ ਸਵੇਰੇ ਇਸ ਦਾ ਰਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ| ਨਾਲ ਹੀ ਕੈਲੇਸਟਰੋਲ ਦਾ ਪੱਧਰ ਵੀ ਕੰਟਰੋਲ ਰਹਿੰਦਾ ਹੈ| 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement