ਖ਼ਬਰਾਂ |

ਤਾਜ਼ਾ |

ਮੋਹਾਲੀ 'ਚ ਐਚਆਈਵੀ ਦੇ ਲਾਗ ਨੇ ਵਜਾਈ ਖ਼ਤਰੇ ਦੀ ਘੰਟੀ 
Published : Apr 20, 2026, 8:29 am IST
Updated : Apr 20, 2026, 9:12 am IST
SHARE ARTICLE
HIV infection in Mohali raises alarm bells
HIV infection in Mohali raises alarm bells

ਲਾਗ ਦੇ ਨਵੇਂ ਕੇਸਾਂ 'ਚ ਪੰਜਾਬ ਦਾ ਚੌਥਾ ਜ਼ਿਲ੍ਹਾ ਬਣਿਆ  

  •  1 ਹਜ਼ਾਰ  ਪਿਛੇ 4 ਲੋਕ ਅਜਿਹੇ ਜੋ ਪਹਿਲਾਂ ਨਹੀਂ ਸਨ ਐਚਆਈਵੀ ਪੀੜਤ
  •  2025 ’ਚ 454 ਨਵੇਂ ਮਾਮਲੇ ਸ਼ਹਿਰੀਕਰਨ ਅਤੇ ਪ੍ਰਵਾਸ ਮੁੱਖ ਕਾਰਨ  

ਐਸ.ਏ.ਐਸ. ਨਗਰ (ਸਤਵਿੰਦਰ ਸਿੰਘ ਧੜਾਕ ) : ਪੰਜਾਬ ਵਿਚ 2025 ਲਈ ਜ਼ਿਲ੍ਹਾ-ਵਾਰ ਅਨੁਮਾਨਤ ਐੱਚਆਈਵੀ ਲਾਗ ਦੇ ਅੰਕੜਿਆਂ  ਨੇ ਇਕ ਨਵੀਂ ਅਤੇ ਚਿੰਤਾ ਖੜੀ ਕਰ ਦਿਤੀ ਹੈ। ਪਹਿਲਾਂ ਇਹ ਲਾਗ ਸਰਹੱਦੀ ਜ਼ਿਲ੍ਹਿਆਂ ਤੱਕ ਸੀਮਤ ਮੰਨਿਆ ਜਾਂਦਾ ਸੀ, ਇਹ ਸਮੱਸਿਆ ਸ਼ਹਿਰੀ ਖੇਤਰਾਂ, ਖਾਸ ਕਰ ਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ’ਚ ਤੇਜ਼ੀ ਨਾਲ ਫੈਲਦੀ ਜਾਪਦੀ ਹੈ। ਅੰਕੜਿਆਂ ਦੇ ਅਨੁਸਾਰ, ਮੋਹਾਲੀ ’ਚ 454 ਨਵੇਂ ਐੱਚਆਈਵੀ ਕੇਸ ਸਾਹਮਣੇ ਆਏ, ਜਿਸ ਨਾਲ ਜ਼ਿਲ੍ਹਾ ਰਾਜ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ। ਇਸ ਵੇਲੇ ਇਥੇ ਕੁੱਲ 3,439 ਮਰੀਜ਼ ਐੱਚਆਈਵੀ ਪਾਜ਼ੇਟਿਵ ਹਨ, ਜੋ ਦਰਸਾਉਂਦਾ ਹੈ ਕਿ ਲਾਗ ਦੀ ਦਰ ਲਗਾਤਾਰ ਵਧ ਰਹੀ ਹੈ।

ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ, ਤਰਨਤਾਰਨ (981 ਨਵੇਂ ਕੇਸ) ਸੱਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ, ਜਦੋਂ ਕਿ ਅੰਮ੍ਰਿਤਸਰ (675) ਅਤੇ ਲੁਧਿਆਣਾ (610) ਵੀ ਉੱਚ ਦਰਜੇ ’ਤੇ ਹਨ। ਹਾਲਾਂਕਿ, ਇਹ ਜ਼ਿਲ੍ਹੇ ਵੱਡੀ ਆਬਾਦੀ ਅਤੇ ਪੁਰਾਣੇ ਮਾਮਲਿਆਂ ਤੋਂ ਵਧੇਰੇ ਪ੍ਰਭਾਵਿਤ ਮੰਨੇ ਜਾਂਦੇ ਹਨ। ਇਸ ਦੇ ਉਲਟ, ਮੋਹਾਲੀ ਦਾ ਪੈਟਰਨ ਵੱਖਰਾ ਅਤੇ ਵਧੇਰੇ ਚਿੰਤਾਜਨਕ ਹੈ, ਕਿਉਂਕਿ ਇੱਥੇ ਤੇਜ਼ੀ ਨਾਲ ਵਧ ਰਹੇ ਨਵੇਂ ਕੇਸ ਸ਼ਹਿਰੀ ਜੀਵਨ ਸ਼ੈਲੀ, ਬਾਹਰੀ ਆਬਾਦੀ ਦੀ ਆਮਦ ਅਤੇ ਬਦਲਦੇ ਸਮਾਜਕ ਵਿਵਹਾਰ ਵੱਲ ਇਸ਼ਾਰਾ ਕਰਦੇ ਹਨ। ਤੁਲਨਾਤਮਕ ਅਧਿਅਨ ਇਹ ਵੀ ਦੱਸਦੇ ਹਨ ਕਿ ਫਤਿਹਗੜ੍ਹ ਸਾਹਿਬ (297 ਨਵੇਂ ਕੇਸ, ਉੱਚ ਲਾਗ ਦਰ) ਅਤੇ ਪਠਾਨਕੋਟ (355 ਨਵੇਂ ਕੇਸ) ਵਰਗੇ ਛੋਟੇ ਜ਼ਿਲ੍ਹੇ ਵੀ ਤੇਜ਼ੀ ਨਾਲ ਫੈਲਣ ਦੇ ਸੰਕੇਤ ਦਿਖਾ ਰਹੇ ਹਨ।

ਹਾਲਾਂਕਿ, ਮੋਹਾਲੀ ਦੀ ਸਥਿਤੀ ਵਧੇਰੇ ਕਮਜ਼ੋਰ ਹੈ ਕਿਉਂਕਿ ਇਹ ਪੰਜਾਬ ਦਾ ਇੱਕ ਪ੍ਰਮੁੱਖ ਵਿਦਿਅਕ, ਆਈਟੀ ਅਤੇ ਕਾਰਪੋਰੇਟ ਹੱਬ ਬਣ ਗਿਆ ਹੈ, ਜੋ ਦੇਸ਼ ਭਰ ਤੋਂ ਨੌਜਵਾਨਾਂ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਨਿਰੰਤਰ ਆਮਦ ਨੂੰ ਆਕਰਸ਼ਿਤ ਕਰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰਵਾਸ ਨਾਲ ਲਾਗ ਦਾ ਖ਼ਤਰਾ ਵਧ ਸਕਦਾ ਹੈ।

ਦੂਜੇ ਪਾਸੇ ਪਟਿਆਲਾ ਦੀ ਸਥਿਤੀ ਇੱਕ ਵੱਖਰੀ ਤਸਵੀਰ ਪੇਸ਼ ਕਰਦੀ ਹੈ। 7,158 ਐੱਚਆਈਵੀ ਮਰੀਜ਼ ਹਨ, ਜੋ ਕਿ ਸੂਬੇ ’ਚ ਸਭ ਤੋਂ ਵੱਧ ਹਨ, ਪਰ ਸਿਰਫ਼ 71 ਨਵੇਂ ਇਨਫੈਕਸ਼ਨ ਹਨ। ਇਸੇ ਤਰ੍ਹਾਂ, ਰੂਪਨਗਰ (140 ਨਵੇਂ ਕੇਸ), ਬਰਨਾਲਾ, ਫਰੀਦਕੋਟ ਅਤੇ ਮਲੇਰਕੋਟਲਾ ਵਰਗੇ ਜ਼ਿਲ੍ਹਿਆਂ ’ਚ ਸਥਿਤੀ ਮੁਕਾਬਲਤਨ ਬਿਹਤਰ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮੋਹਾਲੀ ਵਰਗੇ ਸ਼ਹਿਰੀ ਜ਼ਿਲ੍ਹਿਆਂ ’ਚ ਨਵੇਂ ਮਾਮਲਿਆਂ ’ਚ ਵਾਧਾ ਇਕ ਚੇਤਾਵਨੀ ਸੰਕੇਤ ਹੈ। ਜਾਗਰੂਕਤਾ ਦੇ ਬਾਵਜੂਦ, ਅਸੁਰੱਖਿਅਤ ਵਿਵਹਾਰ, ਨਿਯਮਤ ਟੈਸਟਿੰਗ ਦੀ ਘਾਟ ਅਤੇ ਸਮਾਜਿਕ ਝਿਜਕ ਸਮੱਸਿਆ ’ਚ ਯੋਗਦਾਨ ਪਾ ਰਹੇ ਹਨ। ਮੋਹਾਲੀ ਅਤੇ ਆਲੇ ਦੁਆਲੇ ਦੇ ਖੇਤਰਾਂ ’ਚ ਸਮੇਂ ਸਿਰ ਇਸ ਲਾਗ ਦੇ ਫੈਲਾਅ ਨੂੰ ਰੋਕਣ ਲਈ ਨਿਸ਼ਾਨਾ ਜਾਗਰੂਕਤਾ ਮੁਹਿੰਮਾਂ, ਟੈਸਟਿੰਗ ਅਤੇ ਸਲਾਹ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਜੇਕਰ ਪ੍ਰਭਾਵਸ਼ਾਲੀ ਉਪਾਅ ਨਹੀਂ ਕੀਤੇ ਜਾਂਦੇ ਹਨ, ਤਾਂ ਮੋਹਾਲੀ ਆਉਣ ਵਾਲੇ ਸਾਲਾਂ ’ਚ ਰਾਜ ਦਾ ਸਭ ਤੋਂ ਵੱਡਾ ਐੱਚਆਈਵੀ ਹੌਟਸਪੌਟ ਬਣ ਸਕਦਾ ਹੈ।

ਜ਼ਿਲ੍ਹਾ ਮੋਹਾਲੀ ਦੇ ਲਈ ਏਡਜ਼ ਦੇ ਮਾਮਲੇ ਵਿਚ ਜੋ ਚਿੰਤਾ ਕਰਨੀ ਬਣਦੀ ਹੈ ਉਹ ਵਿਚਾਕਰਲੇ ਪੱਧਰ ਦੀ ਹੈ। ਇਹ ਗੱਲ ਸਕੂਨ ਦੇਣ ਵਾਲੀ ਹੈ ਪਰ ਲਾਪਰਵਾਹੀ ਵੀ ਨਹੀਂ ਕਰਨੀ ਬਣਦੀ। ਇਨ੍ਹਾਂ ਅੰਕੜਿਆਂ ਵਿਚ ‘ਬਾਲਗ’ ਦਾ ਅਰਥ 15-49 ਸਾਲ ਵਾਲੇ ਵਿਅਕਤੀਆਂ ਤੋਂ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰਜਣਨ ਅਤੇ ਲਿੰਗੀ ਸਬੰਧਾਂ ਦੇ ਮਾਮਲੇ ਵਿੱਚ ਇਸ ਉਮਰ-ਗੁੱਟ ਦੇ ਲੋਕ ਸਭ ਤੋਂ ਵੱਧ ਸਰਗਰਮ ਹੁੰਦੇ ਹਨ। ਐਨਾ ਹੀ ਨਹੀਂ, ਸਮਾਜ ਦੀ ਬਿਹਤਰੀ ਲਈ ਸੱਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਵਿਅਕਤੀ ਵੀ ਇਸੇ ਉਮਰ ਗੁੱਟ ਦੇ ਹੁੰਦੇ ਹਨ।

ਮੋਹਾਲੀ ਜ਼ਿਲ੍ਹੇ ਵਿਚ ਇਸ ਉਮਰ ਵਰਗ ਦੇ ਐੱਚਆਈਵੀ ਲਾਗ ਵਾਲੇ ਵਿਅਕਤੀਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਲੱਖ ਪਿੱਛੇ 381 ਵਿਅਕਤੀ ਏਡਜ਼ ਦੇ ਵਿਸ਼ਾਣੂ ਦੀ ਲਾਗ ਨਾਲ ਸੰਕਰਮਿਤ ਹਨ। ਜੇਕਰ ਕੁੱਲ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 3439 ਬਾਲਗ ਵਿਅਕਤੀ ਐੱਚਆਈਵੀ ਦੀ ਲਾਗ ਅਪਣੇ ਅੰਦਰ ਲਈ ਬੈਠੇ ਹਨ। ਸਾਲ 2025 ਦੌਰਾਨ 454 ਨਵੇਂ ਕੇਸ ਜੁੜਨ ਨਾਲ ਇਹ ਗਿਣਤੀ 3439 ਹੋਈ ਹੈ। ਸਾਲ 2025 ਦੌਰਾਨ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਹਜ਼ਾਰ ਪਿੱਛੇ 0.413 ਅਜਿਹੇ ਲੋਕਾਂ ਨੂੰ ਇਹ ਲਾਗ ਲੱਗੀ ਜੋ ਪਹਿਲਾਂ ਲਾਗ ਮੁਕਤ ਸਨ। ਸਾਲ 2025 ਦੌਰਾਨ ਕੀਤੇ ਗਏ ਟੈਸਟਾਂ ਦੌਰਾਨ ਜ਼ਿਲ੍ਹੇ ’ਚ ਕੁੱਲ 31 ਗਰਭਵਤੀ ਔਰਤਾਂ ਨੂੰ ਐੱਚਆਈਵੀ ਦੀ ਲਾਗ ਹੋਣ ਦਾ ਪਤਾ ਲੱਗਾ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement